Friday, December 2, 2011

Raam Ga-i-o Raavan Ga-i-o

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥
ਸਲੋਕ ਵਾਰਾਂ ਤੇ ਵਧੀਕ (ਮਃ ੯) ਗੁਰੂ ਗ੍ਰੰਥ ਸਾਹਿਬ - ਅੰਗ ੧੪੨੯

Wednesday, November 30, 2011

Raam Kathaa Jug Jug Atal

ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ॥
ਸੁਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ॥੮੫੮॥
੨੪ ਅਵਤਾਰ ਰਾਮ - ੮੫੮ - ਸ੍ਰੀ ਦਸਮ ਗ੍ਰੰਥ ਸਾਹਿਬ

>>>Download mp3<<<

Friday, November 11, 2011

Agiaantaa Daa Andheraa Usay Tarhaan Kayam - Gurjeet Singh Australia

ਇੱਕ ਪਾਸੇ ਅਸੀਂ ਗਾਈ ਜਾ ਰਹੇ ਹਾਂ ‘ਸਤਿਗੁਰੁ ਨਾਨਕੁ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣ ਹੋਆ’ ਪਰ ਅਗਿਆਨ ਦਾ ਅੰਧੇਰਾ ਉਸੇ ਤਰ੍ਹਾਂ ਕਾਇਮ: ਗੁਰਜੀਤ ਸਿੰਘ ਖ਼ਾਲਸਾ
ਬਠਿੰਡਾ, 10 ਨਵੰਬਰ (ਕਿਰਪਾਲ ਸਿੰਘ): ਇੱਕ ਪਾਸੇ ਅਸੀਂ ਗਾਈ ਜਾ ਰਹੇ ਹਾਂ ‘ਸਤਿਗੁਰੁ ਨਾਨਕੁ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣ ਹੋਆ’ ਪਰ ਅਗਿਆਨ ਦਾ ਅੰਧੇਰਾ ਉਸੇ ਤਰ੍ਹਾਂ ਕਾਇਮ ਹੈ। ਇਹ ਸ਼ਬਦ ਮੈਲਬੋਰਨ (ਆਸਟ੍ਰੇਲੀਆ) ਤੋਂ ਸ: ਗੁਰਜੀਤ ਸਿੰਘ ਖ਼ਾਲਸਾ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਹੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਪੈੱਕਟ੍ਰਮ ’ਤੇ ਛਪੀ ਖ਼ਬਰ ਜੋ ਇਸ ਤਰ੍ਹਾਂ ਹੈ:
ਮੈਲਬੋਰਨ 7ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ) ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਦੀ ਵਿਕਟੋਰੀਆ ਇਕਾਈ ਦੇ ਵੱਲੋਂ ਮੈਲਬੋਰਨ ਦੇ ਗੁਰੂਦੁਆਰਾ ਕਰੇਗੀਬਰਨ ਵਿਖੇ ਕੀਤੀ ਗਈ ਮਨਮੱਤ ਦੇ ਵਿਰੋਧ ਵਿੱਚ ਅੱਜ ਇਥੇ ਇੱਕ ਪ੍ਰੈੱਸ ਨੋਟ ਜਾਰੀ ਕੀਤਾ ਗਿਆ । ਜਿਸ ਵਿੱਚ ਇਕਾਈ ਦੇ ਵਿਕਟੋਰੀਆ ਵਿੰਗ ਦੇ ਪ੍ਰਧਾਨ ਗੁਰਤੇਜ਼ ਸਿੰਘ ਨੇ ਕਿਹਾ ਕਿ ਐਤਵਾਰ ਵਾਲੇ ਦਿਨ ਇਸ ਗੁਰੂਦੁਆਰੇ ਵਿਖੇ ਪ੍ਰਬੰਧਕ ਕਮੇਟੀ ਨੇ ਇੱਕ ਬੱਚੇ ਨੂੰ ਇਹ ਆਖਕੇ ਸਿਰੋਪਾ ਦੇ ਦਿੱਤਾ ਕਿ ਇਹ ਬੱਚਾ ਕਿਸੇ ਸੰਤ ਦਾ ਪੁਨਰ ਜਨਮ ਹੈ ਅਤੇ ਉਸ ਕੋਲੋ ਵੀ ਕਮੇਟੀ ਦੇ ਇੱਕ ਮੈਬਰ ਨੇ ਸਿਰੋਪਾ ਹਾਸਿਲ ਕੀਤਾ । ਫੈਡਰੇਸ਼ਨ ਨੇ ਕਿਹਾ ਕਿ ਉਹ ਇਸ ਮਨਮੱਤ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਨ ਕਿਉਕਿ ਸਿੱਖ ਧਰਮ ਵਿੱਚ ਅਜਿਹੇ ਕਿਸੇ ਵੀ ਪਾਖੰਡ ਲਈ ਕੋਈ ਵੀ ਥਾਂ ਨਹੀ ਹੈ । ਦੂਜੇ ਪਾਸੇ ਜਦੋ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ ਇਸ ਗੱਲ ਤੇ ਅਫਸੋਸ ਪ੍ਰਗਟ ਕਰਦੇ ਹੋਏ ਅੱਗੋ ਸਿੱਖ ਮਰਿਆਦਾ ਦਾ ਧਿਆਨ ਰੱਖਣ ਦੀ ਗੱਲ ਕਹੀ ਗਈ ।
ਅਨੁਸਾਰ ਮੈਲਬੋਰਨ ਦੇ ਗੁਰਦੁਆਰਾ ਕਰੇਗੀਬਰਨ ਵਿਖੇ ਬੀਤੇ ਐਤਵਾਰ ਵਾਲੇ ਦਿਨ ਇਸ ਗੁਰਦੁਆਰੇ ’ਚ ਪ੍ਰਬੰਧਕ ਕਮੇਟੀ ਨੇ ਇੱਕ ਬੱਚੇ ਨੂੰ ਇਹ ਆਖਕੇ ਸਿਰੋਪਾ ਦੇ ਦਿੱਤਾ ਕਿ ਇਹ ਬੱਚਾ ਕਿਸੇ ਸੰਤ ਦਾ ਪੁਨਰ ਜਨਮ ਹੈ ਅਤੇ ਉਸ ਕੋਲੋ ਵੀ ਕਮੇਟੀ ਦੇ ਇੱਕ ਮੈਂਬਰ ਨੇ ਸਿਰੋਪਾ ਹਾਸਿਲ ਕੀਤਾ।
ਛਪੀ ਖ਼ਬਰ ਅਨੁਸਾਰ ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਦੀ ਵਿਕਟੋਰੀਆ ਇਕਾਈ ਵਲੋਂ ਫੈਡਰੇਸ਼ਨ ਇਕਾਈ ਦੇ ਪ੍ਰਧਾਨ ਗੁਰਤੇਜ ਸਿੰਘ ਪਹਿਲਾਂ ਹੀ ਇਸ ਮਨਮੱਤ ਦਾ ਸਖਤ ਸ਼ਬਦਾˆ ਵਿੱਚ ਵਿਰੋਧ ਕਰ ਚੱਕੇ ਹਨ ਕਿਉਕਿ ਸਿੱਖ ਧਰਮ ਵਿੱਚ ਅਜਿਹੇ ਕਿਸੇ ਵੀ ਪਾਖੰਡ ਲਈ ਕੋਈ ਵੀ ਇਨ੍ਹਾਂ ਨਹੀ ਹੈ। ਦੂਜੇ ਪਾਸੇ ਜਦੋ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਗਿਆ ਤਾˆ ਉਹਨਾˆ ਵਲੋਂ ਇਸ ਗੱਲ ਤੇ ਅਫਸੋਸ ਪ੍ਰਗਟ ਕਰਦੇ ਹੋਏ ਅੱਗੋ ਸਿੱਖ ਮਰਿਆਦਾ ਦਾ ਧਿਆਨ ਰੱਖਣ ਦੀ ਗੱਲ ਕਹੀ ਗਈ।
ਸ: ਗੁਰਜੀਤ ਸਿੰਘ ਖ਼ਾਲਸਾ ਨੇ ਕਿਹਾ ਬੇਸ਼ੱਕ ਪ੍ਰਬੰਧਕ ਕਮੇਟੀ ਨੇ ਆਪਣੀ ਇਸ ਗਲਤੀ ’ਤੇ ਅਫ਼ਸੋਸ ਪ੍ਰਗਟ ਕਰ ਦਿੱਤਾ ਹੈ ਪਰ ਅਜਿਹੀਆਂ ਮਨਮਤ ਵਾਲੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਬਹੁ ਗਿਣਤੀ ਸਿੱਖ ਸਿਰਫ ਮੂੰਹ ਜੁਬਾਨੀ ਹੀ ਗਾਈ ਜਾ ਰਹੇ ਹਨ ‘ਸਤਿਗੁਰੁ ਨਾਨਕੁ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣ ਹੋਆ’ ਪਰ ਅਸਲ ਵਿੱਚ ਅਗਿਆਨ ਦਾ ਅੰਧੇਰਾ ਉਸੇ ਤਰ੍ਹਾਂ ਕਾਇਮ ਹੈ।
http://singhsabhausa.com/fullview.php?type=news&path=1505



Saturday, October 1, 2011

Dasam Granth Dee Durga Chandee Atay Bhagoutee

"ਦਸਮ ਗ੍ਰੰਥ ਦੀ ਦੁਰਗਾ, ਚੰਡੀ ਅਤੇ ਭਗੌਤੀ"


ਵਰਤਮਾਨ ਸਮੇਂ ਅੰਦਰ ਦਸਮ ਗਰੰਥ ਦੀ ਪ੍ਰਮਾਣਿਕਤਾ ਨੂੰ ਲੈ ਕੇ ਪੰਥ ਵਿਚ ਕੁੱਝ ਵਿਦਵਾਨਾਂ ਨੇ ਇਹ ਵਿਵਾਦ ਛੇੜਿਆ ਹੋਇਆ ਹੈ ਕਿ ਦਸਮ ਗ੍ਰੰਥ, ਦਸਮ ਪਾਤਸ਼ਾਹ ਦੀ ਕ੍ਰਿਤ ਨਹੀਂ। ਖਾਲਸਾ ਨਿਊਜ਼ ਨਾਮ ਦੀ ਵੈਬ ਸਾਇਟ ਤੇ ਤਾਂ ਦਸਮ ਗ੍ਰੰਥ ਨੂੰ ਦਸਮ ਪਾਤਸ਼ਾਹ ਦੀ ਕ੍ਰਿਤ ਸਾਬਿਤ ਕਰਨ ਵਾਲਿਆਂ ਲਈ ਪੰਜ ਕਰੋੜ ਦਾ ਇਨਾਮ ਦੇਣ ਦਾ ਇਸ਼ਤਿਹਾਰ ਵੀ ਲਗਿਆ ਹੋਇਆ ਹੈ ਅਤੇ ਦਸਮ ਗ੍ਰੰਥ ਦਾ ਲਿਖਾਰੀ ਕੌਣ ਨਾਮ ਦੀ ਪੁਸਤਕ ਵੀ ਲਿਖ ਮਾਰੀ ਹੈ। ਆਮ ਪਾਠਕ ਜੋ ਕਿ ਗੁਰਬਾਣੀ ਦਾ ਚੁੰਚ ਮਾਤਰ ਹੀ ਗਿਆਨ ਰੱਖਦੇ ਹਨ, ਨੂੰ ਇਹ ਪੁਸਤਕ ਭੰਬਲ ਭੂਸੇ ਵਿਚ ਪਾ ਸਕਦੀ ਹੈ।
ਇਸ ਗੱਲ ਨੂੰ ਮੁੱਖ ਰੱਖਦੇ ਹੋਏ, ਗੁਰਸਿੱਖ ਸਜਣਾਂ ਨੂੰ ਚੇਤਨ ਕਰਨ ਦਾ ਇਹ ਨਿਮਾਣਾ ਜਿਹਾ ਯਤਨ ਹੈ ਕਿ ਦਸਮ ਗ੍ਰੰਥ ਦੇ ਫਲਸਫੇ ਦਾ ਅਧਾਰ ਸ੍ਰੀ ਆਦਿ ਗ੍ਰੰਥ ਹੀ ਹੈ, ਜੋ ਕਿ ਡੂੰਘੀ ਖੋਜ਼ ਦਾ ਵਿਸ਼ਾ ਹੈ। ਸ਼ੁਸਕ ਬਿਰਤੀ ਵਾਲੇ ਅਲਪੱਗ ਅਗਿਆਨੀ ਇਸ ਬੁਝਾਰਤ ਨੂੰ ਨਹੀਂ ਬੁਝ ਸਕਦੇ। ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਕਿ ਜੋ ਵਿਦਵਾਨ ਇਸ ਗੱਲ ਤੇ ਤੁਲੇ ਹੋਏ ਹਨ ਕਿ ਇਹ ਦਸਮ ਪਾਤਸ਼ਾਹ ਦੀ ਕ੍ਰਿਤ
ਨਹੀਂ ਉਹ ਖਰੜ ਗਿਆਨੀ ਹਨ ਪਰ ਜੋ ਸਜਣ ਇਸ ਗੱਲ ਦੀ ਪ੍ਰੌੜਤਾ ਕਰਦੇ ਹਨ ਕਿ ਇਹ ਦਸਮ ਪਾਤਸ਼ਾਹ ਦੀ ਹੀ ਕ੍ਰਿਤ ਹੈ, ਉਨ੍ਹਾਂ ਵਿੱਚ ਜਿਆਦਾਤਰ ਸਮਝ ਜਾਂ ਵਿਚਾਰਧਾਰਾ ਤੋਂ ਸੱਖਣੇ ਹਨ ਅਤੇ ਸ੍ਰੀ ਆਦਿ ਗਰੰਥ ਅੰਦਰ ਮੌਜੂਦ ਬ੍ਰਹਮ ਗਿਆਨ ਦੇ ਅਧਾਰ ਤੇ ਇਸ ਹਕੀਕਤ ਨੂੰ ਸਿੱਧ ਕਰਣ ਵਿਚ ਅਸਮਰਥ ਹਨ। ਦਾਸ, ਸਤਗੁਰ ਅਨੁਸਾਰ ਬਖਸ਼ੀ ਅਲਪ ਬੁਧੀ ਅਨੁਸਾਰ ਇਸ ਵਿਸ਼ੇ ਤੇ ਇਹ ਨਿਮਾਣਾ ਜਿਹਾ ਯਤਨ ਕਰ ਰਿਹਾ ਹੈ।


5 ਕਰੋੜ ਰੁਪਏ ਦਾ ਇਨਾਮ
ਜੇ ਅਖੌਤੀ ਦਸਮ ਗ੍ਰੰਥਹ ਦੇ ਮਾਇਤੀ ਇਸ ਗ੍ਰੰਥ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਿਤ ਕਰ ਦੇਣ, ਤਾਂ ਸ੍ਰ. ਜਸਬਿੰਦਰ ਸਿੰਘ ਦੁਬਈ ਵਲੋਂ 5 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ  


ਭਾਈ ਜਸਬਿੰਦਰ ਸਿੰਘ ਖਾਲਸਾ, ਮੁਖ ਸੇਵਾਦਾਰ, ਭਾਈ ਲਾਲੋ ਫਾਉਂਡੇਸ਼ਨ-ਡੁਬਈ (ਯੂ. ਏ. ਈ.) ਦੁਆਰਾ ਰਚਿਤ ਪੁਸਤਕ "ਦਸਮ ਗ੍ਰੰਥ ਦਾ ਲਿਖਾਰੀ ਕੌਣ" ਵਿਚ ਦਸਮ ਬਾਣੀ ਬਾਰੇ ਅੰਕਿਤ ਕੁਝ ਅਜਿਹੇ ਸ਼ੰਕੇ ਦਰਜ਼ ਹਨ: ਦਾਸ ਇਨ੍ਹਾਂ ਨੂੰ ਹੂਬਹੂ ਕਾਪੀ ਪੇਸਟ ਕਰ ਰਿਹਾ ਹੈ।


ਭੂਮਿਕਾ ਦੇ ਪੰਨਾ (੨) ਤੇ ਇਹ ਲਿਖਿਆ ਹੈ:-
" ਜਦ ਅਸੀਂ ਸਿੱਖ ਜਗਤ ਚ ਪ੍ਰਚਾਰੇ ਜਾਂਦੇ ਗ੍ਰੰਥਾਂ ਦੀ ਪੜਚੋਲ ਕਰਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ । ਕਿਉਂਕਿ ਕੋਈ ਵੀ ਪੁਸਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਖ਼ਰੀ ਨਹੀਂ ਉਤਰਦੀ ਸਗੋਂ ਗੁਰੂ ਸਾਹਿਬਾਨ ਦਾ ਘੋਰ ਅਪਮਾਨ ਕਰਦੀ ਹੈ।"


ਪਹਿਲੇ ਪੰਨੇ ਤੇ: 
ਦਸਮ ਗ੍ਰੰਥ ਦਾ ਮੁਖ ਲੇਖਕ ਕਵੀ ਰਾਮ ਅਪਣੇ ਇਸ਼ਟ ਸ੍ਰੀ ਭਗਉਤੀ ਦੀ ਦਿਲ ਖੋਲ੍ਹ ਕੇ ਉਸਤਤ ਕਰਦਾ ਹੈ । ਉਹ ਕਹਿੰਦਾ ਹੈ ਕਿ ਹੇ ਭਗਉਤੀ ਮੇਰੇ ਲਈ ਤੂੰਹੀ ਖੜਗਧਾਰੀ ਅਤੇ ਬਾਢਵਾਰੀ ਹੈ। ਮੈਂ ਤੈਨੂੰ ਹੀ ਤੀਰ-ਤਲਵਾਰ ਤੇ ਕਾਤੀ-ਕਟਾਰੀ ਮੰਨਦਾ ਹਾਂ । ਤੇਰਾ ਡਰਾਉਣਾ ਰੂਪ ਅਤੇ ਅੰਤਾਂ ਦੀ ਸੁੰਦਰਤਾ ਬਿਆਨੋ ਬਾਹਰ ਹੈ। ਅਪਣੇ ਮੁੱਖ ਤੋਂ ਚਾਰੋਂ ਬੇਦ ਤੇਰੇ ਹੀ ਤਾਂ ਉਚਾਰਣ ਕੀਤੇ ਹਨ ।

(ਇਹ ਵੱਖਰੀ ਗੱਲ ਹੈ ਕਿ ਹਿੰਦੂ ਧਰਮ ਵੇਦਾਂ ਦਾ ਰਚਾਇਤਾ ਬ੍ਰਹਮਾ ਨੂੰ ਮੰਨਦਾ ਹੈ ਪਰ ਕਵੀ ਰਾਮ ਸ੍ਰੀ ਭਗਉਤੀ ਨੂੰ) ਪਹਿਲੇ ਪੰਨੇ ਤੇ: ਲੋਕੀਂ ਤੈਨੂੰ ਜਯੰਤੀ ਮੰਗਲਾ-ਕਪਾਲਿਨ ਤੇ ਭੱਦ੍ਰਕਾਲੀ ਭੀ ਕਹਿੰਦੇ ਹਨ ਤੇ ਦੁਰਗਾ ਅਤੇ ਸਿਵ ਜੀ ਦਾ ਰੂਪ ਭੀ ਤੇਰਾ ਹੀ ਗਿਣਦੇ ਹਨ । ਹੇ ਸ੍ਰੀ ਭਗਉਤੀ ਮੈ ਤੈਨੂੰ ਨਮਸਕਾਰ ਕਰਦਾ ਹਾਂ ।


ਦੁਜੇ ਪੰਨੇ ਤੇ: 
ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰ ਬਿੰਦ ਤੋਂ ਇਹ ਅਖਵਾਉਣਾ ਕਿ :-


ਤੁਹੀ ਦੇਵ ਤੂੰ ਦੈਤ ਤੈ ਜਛੁ ਉਪਾਏ ॥ ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ ॥
ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸ਼ਟਿ ਮਾਂਹੀ ॥ ਤੁਹੀ ਬਕ੍ਰਤ ਤੇ ਬ੍ਰਹਮ ਬਾਦੋ ਬਕਾਹੀ ॥੩॥


ਚੰਡੀ ਚਰਿਤ੍ਰੇ ਪ੍ਰਥਮ ਧਯਾਇ ॥੧॥ (ਪੰਨਾ ੮੦੯)


ਹਾਸੋ ਹੀਣਾ ਲਗਦਾ ਹੈ । ਸਿੱਖ ਧਰਮ ਕਿਸੇ ਭਗਉਤੀ ਜਾਂ ਦੇਵੀ ਦੇਵਤੇ (ਹਿੰਦੁਆਂ ਵਾਲੇ) ਦੀ ਹੋਂਦ ਨੂੰ ਨਹੀਂ ਮੰਨਦਾ । ਸਿੱਖ ਧਰਮ ਸ੍ਰਿਸਟੀ ਦਾ ਰਚਣਹਾਰ ਇਕ ਅਕਾਲ ਪੁਰਖ ਨੂੰ ਮੰਨਦਾ ਹੈ ਤੇ ਉਸੇ ਨੂੰ ਹੀ ਸਰਬ ਸ਼ਕਤੀਮਾਨ ਕਹਿੰਦਾ ਹੈ। ਜੋ ਮਨੁੱਖ ਜਾਣ ਬੁੱਝ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਨਾਮ ਕਰ ਰਹੇ ਹਨ ਉਨ੍ਹਾਂ ਨੂੰ ਗੁਰੂ ਦੇ ਸਿੱਖ ਨਹੀਂ ਕਿਹਾ ਜਾ ਸਕਦਾ ।

ਦਾਸ ਇਹ ਬੇਨਤੀ ਜ਼ਰੂਰ ਕਰੇਗਾ ਕਿ ਗੁਰਮੁਖਾਂ ਵਾਸਤੇ ਗੁਰਬਾਣੀ ਦੇ ਅਰਥਾਂ ਦੀ ਕੁੰਜੀ ਜਪੁ ਸਾਹਿਬ ਅੰਦਰ ਪੰਨਾਂ ੮ ਤੇ ਅੰਕਤ ਇਹ ਪੰਕਤੀ "ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ " ਹੀ ਹੋਣੀ ਚਾਹੀਦੀ ਹੈ। ਕਿਉਂਕਿ ਗੁਰਬਾਣੀ ਦਾ ਉਪਦੇਸ਼ ਚੇਤਨ ਸੱਤਾ "ਮਨ, ਬੁਧੀ, ਚਿੱਤ, ਸੁਰਤ" ਆਦਿ ਨੂੰ ਹੈ ਨਾਂ ਕਿ ਕਿਸੇ ਜੜ੍ਹ ਵਸਤੂ ਨੂੰ, ਅਰਥਾਂ ਨੂੰ ਨਿਰਾਕਾਰੀ ਪੱਧਰ ਤੇ ਸਮਝਣਾਂ ਜ਼ਰੂਰੀ ਹੈ ਨਹੀਂ ਤਾਂ ਟਪਲੇ ਲਗਦੇ ਹੀ ਰਹਿਣਗੇ। ਆਓ ਹੁਣ ਸ੍ਰੀ ਆਦਿ ਗਰੰਥ ਅੰਦਰ ਮੌਜੂਦ ਸ਼ਬਦਾਂ ਦੇ ਅਧਾਰ ਤੇ ਇਨ੍ਹਾਂ ਸ਼ੰਕਿਆਂ ਦਾ ਨਿਵਾਰਨ ਕਰੀਏ:


ਸਭ ਤੋਂ ਪਹਿਲਾਂ ਇਕ ਪੂਰੇ ਸ਼ਬਦ ਦੀ ਵਿਆਖਿਆ ਕਰਾਂਗੇ ਤਾਂ ਕਿ ਗੁਰਮਤ ਦਾ ਫਲਸਫਾ ਸਮਝ ਆ ਜਾਵੇ ਫਿਰ ਕੁੱਝ ਪੰਕਤੀਆਂ ਦਾ ਆਸਰਾ ਲੈ ਕੇ ਇਸ ਵਿਵਾਦ ਨੂੰ ਸੁਲਝਾਵਾਂਗੇ । ਆਸਾ ਰਾਗ ਵਿਚ ਪੰਨਾ ੩੭੦ ਉਤੇ ਪੰਜਵੇ ਪਾਤਸ਼ਾਹ ਦੁਆਰਾ ਇਹ ਸ਼ਬਦ 

ਆਸਾ ਮਹਲਾ ੫ ॥
ਨਿਜ ਭਗਤੀ ਸੀਲਵੰਤੀ ਨਾਰਿ ॥ ਰੂਪਿ ਅਨੂਪ ਪੂਰੀ ਆਚਾਰਿ ॥
ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥ ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥
ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥ ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥ ਜਿਚਰੁ ਵਸੀ ਪਿਤਾ ਕੈ ਸਾਥਿ ॥ ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥
ਕਰਿ ਸੇਵਾ ਸਤ ਪੁਰਖੁ ਮਨਾਇਆ ॥ ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥ ਬਤੀਹ ਸੁ ਲਖਣੀ ਸਚੁ ਸੰਤਤਿ ਪੂਤ ॥ ਆਗਿਆਕਾਰੀ ਸੁਘੜ ਸਰੂਪ ॥ ਇਛ ਪੂਰੇ ਮਨ ਕੰਤ ਸੁਆਮੀ ॥ ਸਗਲ ਸੰਤੋਖੀ ਦੇਰ ਜੇਠਾਨੀ ॥੩॥
ਸਭ ਪਰਵਾਰੈ ਮਾਹਿ ਸਰੇਸਟ ॥ ਮਤੀ ਦੇਵੀ ਦੇ ਵਰ ਜੇਸਟ ॥
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥ ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
ਨਿਜ ਭਗਤੀ ਸੀਲਵੰਤੀ ਨਾਰਿ ॥ਰੂਪਿ ਅਨੂਪ ਪੂਰੀ ਆਚਾਰਿ ॥


ਇਸ ਦੇ ਅਰਥ ਇਹ ਹਨ:-


ਨਿਜ ਭਗਤੀ:- ਜਿਸ ਤੋਂ ਕਿ ਗੁਰਮਤ (ਆਤਮ ਗਿਆਨ) ਦੀ ਉਤਪਤੀ ਹੁੰਦੀ ਹੈ। ਇਹ ਪਹਿਲੀ ਬੁਧੀ (ਮਨਮਤ) ਨੂੰ ਬਦਲ ਕੇ ਮਿੱਠੇ
ਸੁਭਾਵ ਵਾਲੀ ਸੀਲਵੰਤੀ ਨਾਰੀ (ਬਿਬੇਕ ਬੁਧੀ) ਬਣਾ ਦੇਂਦੀ ਹੈ। ਜਿਸ ਦਾ ਕਿ ਰੂਪ ਅਤੇ ਆਚਾਰ ਪੂਰਾ ਅਤੇ ਕਥਨ ਤੋਂ ਬਾਹਰ (ਅਨੂਪ) ਹੋ ਜਾਂਦਾ ਹੈ। ਇਹ ਆਪਣੀ ਕਿਸਮ ਦੀ ਨਿਵੇਕਲੀ ਭਗਤੀ ਹੈ ਅਤੇ ਕਿਸੇ ਵੀ ਹੋਰ ਭਗਤੀ ਨਾਲੋਂ ਸਰਵਸ੍ਰੇਸ਼ਟ ਹੈ।


ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥ ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥


ਭਾਵ ਅਰਥ:- ਜਿਸ ਹਿਰਦੇ (ਗ੍ਰਿਹਿ) ਵਿਚ ਇਹ ਗੁਰਮਤ (ਬਿਬੇਕ ਬੁਧੀ) ਵਸ ਜਾਂਦੀ ਹੈ ਓਹ ਹਿਰਦਾ ਸੋਭਾ ਵਾਲਾ ਬਣ ਜਾਂਦਾ ਹੈ। ਪਰ ਕਿਸੇ ਵਿਰਲੇ ਜੀਵ (ਜੰਤ) ਨੇ ਇਹ ਗੁਰਮਤ (ਭਗਤੀ) ਪ੍ਰਾਪਤ ਕੀਤੀ ਹੈ। ਕਿਉਂਕਿ ਗੁਰ ਕੀ ਮਤ ਹੀ ਭਗਤੀ ਹੈ। ਸੁਖਮਨੀ ਗੁਰਬਾਣੀ ਵਿੱਚ ਇਸ ਵੱਲ ਇਸ਼ਾਰਾ ਹੈ। "ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥"


ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥ ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥


ਭਾਵ ਅਰਥ:- ਇਸ ਰਹਾਉ ਵਾਲੇ ਪਦੇ ਵਿਚ ਪੰਚਮ ਪਾਤਸ਼ਾਹ ਇਸ ਗੱਲ ਦੀ ਪ੍ਰੌੜਤਾ ਕਰਦੇ ਹਨ ਕਿ ਅਸੀਂ (ਹਮ ਪਾਈ) ਇਹ ਗੁਰਮਤ ਪ੍ਰਾਪਤ ਕੀਤੀ ਹੈ, ਗਿਆਨ (ਗੁਰ) ਨੂੰ ਮਿਲ ਕੇ (ਉਪਦੇਸ਼) ਮੰਨ ਕੇ ਪਾਈ ਹੈ। ਹੁਣ ਇਹ ਬੁਧੀ ਭਾਣੇ ਵਿੱਚ (ਸੁਕਰਣੀ ਕਾਮਣਿ) ਚਲਦੀ ਹੈ ਅਤੇ ਸੰਗਤਾਂ ਨੂੰ ਸ਼ਬਦ ਗੁਰੂ ਦੇ ਲੰਗਰ (ਜਜਿ ਕਾਜਿ) ਵਰਤਾਉਣ ਵਾਸਤੇ (ਪਰਥਾਇ) ਪਵਿਤ੍ਰ ਰੂਪ ਧਾਰੀ ਬੈਠੀ ਹੈ।


ਜਿਚਰੁ ਵਸੀ ਪਿਤਾ ਕੈ ਸਾਥਿ ॥ ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥


ਭਾਵ ਅਰਥ:- ਜਦ ਤੱਕ ਇਹ ਮਨਮਤ ਦਾ ਰੂਪ ਧਾਰ ਕੇ ਸਹੁਰੇ ਘਰ ਵਿਖੇ (ਪਿਤਾ ਕੇ ਸਾਥ) ਸੰਸਾਰੀ ਰਸਾਂ ਕਸਾ ਵਿੱਚ ਮਸਤ ਰਹਿੰਦੀ ਹੈ ਅਤੇ ਆਪਣੇ ਮੂਲ (ਕੰਤ) ਦੀ ਆਗਿਆ ਵਿਚ ਨਹੀਂ ਆ ਜਾਂਦੀ ਇਸ ਦਾ ਮੂਲ (ਚਿਤ, ਕੰਤ) ਇਸ ਤੇ ਨਾਂਖੁਸ਼ (ਉਦਾਸਿ) ਰਹਿੰਦਾ ਹੈ।
ਕਰਿ ਸੇਵਾ ਸਤ ਪੁਰਖੁ ਮਨਾਇਆ ॥ ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥
ਭਾਵ ਅਰਥ:- ਜਦੋਂ ਇਹ ਮਨਮਤ ਤ੍ਰਿਕੁਟੀ ਨੂੰ ਛੱਡ ਕੇ, ਗੁਰਮਤ ਨੂੰ ਸਮਝ ਅਤੇ ਅਪਣਾ ਕੇ ਅਪਣੇ ਚਿਤ (ਸਤ ਪੁਰਖ) ਦੀ ਸੇਵਾ, ਬ੍ਰਹਮ ਗਿਆਨ (ਗੁਰਿ) ਦੇ ਦਾਇਰੇ ਵਿਚ ਰਹ ਕੇ ਕਰਦੀ ਹੈ ਤਾਂ ਹਿਰਦੇ, ਨਿਜ ਘਰ (ਘਰ ਮਹਿ) ਆ ਕੇ ਵਸ ਜਾਂਦੀ ਹੈ ਅਤੇ ਸਰਬ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਾਂ ਕਹੋ ਸੁਖ ਸਾਗਰ (ਸੱਚ ਖੰਡ) ਵਿਚ ਵਸਦੀ ਹੈ।


ਬਤੀਹ ਸੁ ਲਖਣੀ ਸਚੁ ਸੰਤਤਿ ਪੂਤ ॥ ਆਗਿਆਕਾਰੀ ਸੁਘੜ ਸਰੂਪ ॥


ਭਾਵ ਅਰਥ:- ੩੨ ਕਲਾਂ ਸੰਪੂਰਣ ਹੋਈ ਇਹ ਬਿਬੇਕ ਬੁਧੀ, ਸਚੁ (ਨਾਮ) ਦੀ ਜਨਨੀ ਹੈ। ਇਹ ਸੁਚੱਜੀ ਹੈ, ਪਰਮੇਸ਼ਰ ਦੇ ਭਾਣੇ (ਹੁਕਮ) ਦੀ ਆਗਿਆਕਾਰੀ ਅਤੇ ਸੋਹਣੇ ਸਰੂਪ ਵਾਲੀ ਹੈ।


ਇਛ ਪੂਰੇ ਮਨ ਕੰਤ ਸੁਆਮੀ ॥ ਸਗਲ ਸੰਤੋਖੀ ਦੇਰ ਜੇਠਾਨੀ ॥੩॥


ਭਾਵ ਅਰਥ:- ਇਸ ਗੁਰਮਤ (ਬਿਬੇਕ ਬੁਧੀ) ਨੇ ਮਨ ਦੀ ਇੱਛਾ ਪੂਰੀ ਕਰ ਕੇ, ਇਸ ਨੂੰ ਚਿਤ (ਕੰਤ ਸੁਆਮੀ) ਨਾਲ ਇਕ ਮਿਕ ਕਰ ਕੇ ਆਦਿ ਮਤ (ਜੇਠਾਨੀ,ਪਹਿਲੀ ਮਤਿ) ਮਨਮਤ ਦਾ ਤਿਆਗ ਕਰਵਾ ਕੇ ਨਵੀ ਮਤ (ਦੇਰ-ਆਨੀ) ਗੁਰਮਤ ਨੂੰ ਧਾਰ ਕੇ, ਮਨ ਨੂੰ ਸੰਤੋਖੀ ਬਣਾ ਦਿੱਤਾ।


ਸਭ ਪਰਵਾਰੈ ਮਾਹਿ ਸਰੇਸਟ ॥ ਮਤੀ ਦੇਵੀ ਦੇ ਵਰ ਜੇਸਟ ॥


ਭਾਵ ਅਰਥ:- ਇਹ ਗੁਰਮਤ (ਬਿਬੇਕ ਬੁਧੀ) ਦੁਨੀਆਂ ਦੀਆਂ ਸਾਰੀਆਂ ਮੱਤਾਂ ਦੇ ਪਰਿਵਾਰ ਵਿਚੋ ਸ੍ਰੇਸ਼ਟ ਹੈ। ਇਸ ਗੁਰਮਤ ਦਾ ਨਾਮ "ਮਤੀ ਦੇਵੀ" (ਸਹੀ ਮਤਿ ਜਾਂ ਅਕਲ) ਦੇਣ ਵਾਲੀ ਵੀ ਹੈ ਅਤੇ ਇਹ ਮਤੀ ਦੇਵੀ ਸਭ ਤੋਂ ਉੱਤਮ (ਜੇਸਟ) ਬਖਸ਼ਸ਼ (ਵਰ) ਮੁਕਤੀ ਦੀ ਪ੍ਰਾਪਤੀ ਕਰਵਾਉਂਦੀ ਹੈ।


ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥ ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥


ਓਹ ਹਿਰਦਾ (ਗ੍ਰਿਹੁ) ਧੰਨ ਹੈ ਜਿਸ ਹਿਰਦੇ ਵਿੱਖੇ ਇਹ ਗੁਰਮਤ (ਮਤੀ ਦੇਵੀ) ਪ੍ਰਗਟ ਹੋਈ ਹੈ ਅਤੇ ਪੰਜਵੇਂ ਪਾਤਸ਼ਾਹ ਅਪਣੇ ਆਪ ਨੂੰ ਸੇਵਕ (ਜਨ) ਸਦਾ ਕੇ ਇਸ ਸੱਚਾਈ ਦੀ ਪ੍ਰੌੜਤਾ ਕਰਦੇ ਹਨ ਕਿ ਇਸ ਮੱਤ ਨੂੰ ਪ੍ਰਾਪਤ ਕਰਕੇ, ਓਹ ਹਿਰਦੇ ਸਦਾ ਲਈ ਸੁਖ ਅਨੰਦ ਵਿਚ ਰਹਿੰਦੇ ਹਨ।


ਗੁਰਬਾਣੀ ਵਿਆਕਰਣ ਦੇ ਨੇਮ ਅਨੁਸਾਰ ਗੁਰਬਾਣੀ ਲਿਖਤ ਵਿਚ ਗੁਰਮਤਿ (ਗੁਰ ਦੀ ਮਤਿ) ਜਾਂ ਬਿਬੇਕ ਬੁਧੀ ਨੂੰ ਅਨੇਕਾਂ ਥਾਵਾਂ ਤੇ ਇਨ੍ਹਾਂ ਇਸਤਰੀ ਵਾਚਕ ਸ਼ਬਦ ਸੰਗਿਆਵਾਂ ਅੰਦਰ ਵਰਤਿਆ ਹੈ ।


ਜਿਵੇਂ ਕਿ, "ਬਿਬੇਕ ਬੁਧੀ, ਭਗਉਤੀ, ਸਚ ਕੀ ਕਾਤੀ, ਗਿਆਨ ਖੜਗ, ਮਤੀ ਦੇਵੀ, ਮਾ ਜਸੋਦ, ਸੋਹਾਗਣਿ, ਰੂਪਵੰਤਿ, ਸੀਲਵੰਤਿ, ਕੁਲਵੰਤੀ ਅਤੇ ਖੀਵੀ, ਆਦਿ।


ਸਚ ਕੀ ਕਾਤੀ ਸਚੁ ਸਭੁ ਸਾਰੁ ॥ ਘਾੜਤ ਤਿਸ ਕੀ ਅਪਰ ਅਪਾਰ ॥ ਪੰਨਾ ੯੫੬
ਭਾਵ ਅਰਥ:- ਕਿ ਗੁਰਮਤ (ਬਿਬੇਕ ਬੁਧੀ) ਹੀ ਸੱਚ ਦੀ ਕੈਂਚੀ ਹੈ ਅਤੇ ਇਸ ਦੀ ਘਾੜਤ ਬਹੁਤ ਸੁੰਦਰ ਹੈ।


ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥ ਪੰਨਾ ੯੫੬
ਭਾਵ ਅਰਥ : ਸਤਗੁਰ ਦੁਆਰਾ ਬਖਸ਼ੀ ਗੁਰਮਤ (ਮਤੀ ਦੇਵੀ) ਹੀ ਗਿਆਨ ਰੂਪੀ ਤਲਵਾਰ ਹੈ। ਇਸ ਗਿਆਨ ਨੂੰ ਬੁਧੀ ਵਿੱਚ ਧਾਰ ਕੇ ਆਤਮਕ ਮੌਤ ਦਾ ਖਤਰਾ ਮੁੱਕ ਗਿਆ ਹੈ। (ਮਨ ਨੀਵਾਂ ਮੱਤ ਉੱਚੀ)


ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ ਪੰਨਾ ੯੬੬




ਭਾਵ ਅਰਥ:- ਗੁਰਮਤ (ਮਤੀ ਦੇਵੀ) ਆਤਮ ਦੇਵ ਦੀ ਮਤਿ ਹੀ ਜੀਅ ਦੀ ਪ੍ਰਕਿਰਤੀ (ਪਰਾਕੁਇ) ਬਦਲਣ ਵਾਲੀ ਗਿਆਨ ਰੂਪੀ ਤਲਵਾਰ ਹੈ।


ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ ਪੰਨਾ ੯੫੬


ਭਾਵ ਅਰਥ:- ਗੁਰਮਤ (ਮਤੀ ਦੇਵੀ) ਦਾ ਧਾਰਣੀ ਭਗੌਤੀ (ਸਿੱਖ), ਹੁਕਮ (ਭਗਵੰਤ) ਨੂੰ ਪਾ (ਬੁੱਝ) ਲੈਂਦਾ
ਹੈ।
ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕ ॥ ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥ ਪੰਨਾ ੫੦੧




ਭਾਵ ਅਰਥ:- ਭਗਤਾਂ ਦੀ ਟੇਕ, ਨਾਮ ਅਰਥਾਤ ਗੁਰ ਦਾ ਪ੍ਰਚੰਡ ਗਿਆਨ, ਗੁਰਮਤ (ਮਤੀ ਦੇਵੀ) ਹੀ ਹੈ।


ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ॥ ਪੰਨਾ ੧੩੭੧


ਭਾਵ ਅਰਥ:- ਗੁਰਮਤ (ਮਤੀ ਦੇਵੀ) ਨੂੰ, ਕੋਈ ਵੀ ਭਰਮ, ਜਾਂ ਅਗਿਆਨਤਾ (ਜਮੁ) ਹੁਣ ਡਰਾ (ਤਿਸਕਾਰ)
ਨਹੀਂ ਸਕਦੀ।


ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਪੰਨਾ ੨੭੪


ਭਾਵ ਅਰਥ:- ਗੁਰਮਤ (ਮਤੀ ਦੇਵੀ) ਦੀ ਸੰਗ ਕਰ ਕੇ ਪਾਪਾਂ ਦੀ ਮੈਲ ਗਵਾ ਲਈ ਹੈ, ਉਸ ਭਗਉਤੀ (ਗੁਰਸਿੱਖ) ਦੀ ਸਮਝ ਸਭ ਤੋਂ ਉਤਮ ਮੱਤ ਹੈ।


ਸ਼ੰਕਾ ਨੰ: ੧ ਕਿਉਂਕਿ ਕੋਈ ਵੀ ਪੁਸਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਖ਼ਰੀ ਨਹੀਂ ਉਤਰਦੀ ਸਗੋਂ ਗੁਰੂ ਸਾਹਿਬਾਨ ਦਾ ਘੋਰ ਅਪਮਾਨ ਕਰਦੀ ਹੈ।




ਸ਼ੰਕਾ ਨ: ੨ ਦਸਮ ਗ੍ਰੰਥ ਦਾ ਮੁਖ ਲੇਖਕ ਕਵੀ ਰਾਮ ਅਪਣੇ ਇਸ਼ਟ ਸ੍ਰੀ ਭਗਉਤੀ ਦੀ ਦਿਲ ਖੋਲ੍ਹ ਕੇ
ਉਸਤਤ ਕਰਦਾ ਹੈ


ਆਓ ਇਨ੍ਹਾਂ ਦੋਨਾਂ ਸ਼ੰਕਾਵਾਂ ਨੂੰ ਨਵਿਰਤ ਕਰੀਏ:-


ਇਹ ਗੱਲ ਤਾਂ ਗੁਰਬਾਣੀ ਵਿਚੋਂ ਉਪਰ ਦਿਤੇ ੭ ਮਹਾਂ-ਵਾਕਾਂ ਚੋ ਸਿੱਧ ਹੋ ਹੀ ਗਈ ਹੈ ਕਿ ਗੁਰਮਤ ਨੂੰ ਪ੍ਰਕਰਣ ਦੇ ਅਨੁਸਾਰ ਬੁਧਿ, ਬੁਧੀ, ਬਿਬੇਕ ਬੁਧੀ, ਮਤੀ ਦੇਵੀ ਆਦਿ ਸ਼ਬਦ ਨਾਲ ਵੀ ਦਰਸਾਇਆ ਗਿਆ ਹੈ। ਜੇ ਦਸਮ ਪਾਤਸ਼ਾਹ ਨੇ ਭਗਉਤੀ, ਦੁਰਗਾ, ਚੰਡੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਹੈ ਤਾਂ ਭਾਈ ਜਸਬਿੰਦਰ ਸਿੰਘ ਅਤੇ ਸਾਥੀਆਂ ਵਾਸਤੇ ਇਹ ਇਤਰਾਜ਼ ਦਾ ਵਿਸ਼ਾ ਕਿਵੇਂ ਬਣ ਗਿਆ, ਉਨ੍ਹਾਂ ਨੇ ਅਰਥਾਂ ਨੂੰ ਗਹੁ ਨਾਲ ਨਹੀਂ ਖੋਜਿਆ। ਸ਼ਾਇਦ ਕੇਵਲ ਪ੍ਰੋਫ਼: ਸਹਿਬ ਸਿੰਘ ਜੀ ਦੇ ਟੀਕੇ ਜਾਂ ਕਾਹਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਦੀ ਓਟ ਲਈ ਹੈ। ਜੋ ਕਿ ਦਸ ਪ੍ਰਤੀਸ਼ਤ ਤੋਂ ਵੱਧ ਨਿਰਾਕਾਰੀ ਅਰਥਾਂ ਦੀ ਸੋਝੀ ਨਹੀਂ ਦੇਂਦੇ। ਮਜਬੂਰੀ ਵਸ ਓਹ ਵੀ ਬੜੀ ਧੁੰਧਲੀ ਜਿਹੀ, ਜਿਥੇ ਹੋਰ ਕੋਈ ਅਰਥ ਦਰੁੱਸਤ ਹੀ ਨਾਂ ਆਉਂਦਾ ਹੋਵੇ।


ਭਾਈ ਸਾਹਿਬ ਜੀ ਦੀ ਆਪਣੀ ਸਮਝ ਜਾਂ ਖੋਜ਼ ਕਿਤੇ ਵੀ ਨਜ਼ਰ ਨਹੀਂ ਪਈ। ਉਹ ਜੜ੍ਹ ਤੇ ਚੇਤਨ ਦੇ ਫਰਕ ਤੋਂ ਕੋਰੇ ਦਿਸਦੇ ਹਨ।


ਇਸ਼ਟ ਸ੍ਰੀ ਭਗਉਤੀ:-


ਵਾਹਿਗੁਰੂ ਜੀ ਕੀ ਫ਼ਤਹਿ॥ ਸ੍ਰੀ ਭਗੌਤੀ ਜੀ ਸਹਾਇ ॥
ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ ॥


ਇਹ ਮੁਖਵਾਕ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਦਰਜ਼ ਹਨ। ਇਨ੍ਹਾਂ ਦਾ ਗੁਰਮਤ ਅਨੁਸਾਰ ਅਰਥ ਇਹ ਬਣਿਆ ਕਿ ਦਸਮ ਪਾਤਸ਼ਾਹ ਪ੍ਰਿਥਮ (ਸਭਿ ਤੋਂ ਪਹਿਲਾਂ) ਸ੍ਰੀ ਭਗੌਤੀ, ਗੁਰਮਤ (ਮਤੀ ਦੇਵੀ) ਨੂੰ ਸਮਰਪਿਤ ਹਨ। ਕਿਉਂਕਿ ਇਹ ਭਗੌਤੀ (ਮਤੀ ਦੇਵੀ) ਨੂੰ ਹੀ ਧਿਆਨ ਵਿਚ ਰੱਖ ਕੇ (ਲਈ ਧਿਆਇ) ਗੁਰ ਨਾਨਕ ਸਾਹਿਬ ਨੇ, ਇਸ ਪੰਥ ਦੀ ਸਾਜਨਾ ਕੀਤੀ ਸੀ।


ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ: ਇਹ ਗੁਰਮਤ (ਮਤੀ ਦੇਵੀ) ਹੀ ਗੁਰ ਅੰਗਦ ਅਤੇ ਗੁਰ ਰਾਮਦਾਸ ਜੀ ਅਤੇ ਹੋਰ ਗੁਰਾਂ ਨੂੰ ਸਹਾਈ ਹੋਈ ਹੈ। ਜੋ ਕਿ ਆਦਿ ਗਰੰਥ ਦੇ ਪੰਨਾ ੯੬੬ ਤੇ ਦਰਜ਼ ਮਹਾਂਵਾਕ ਦੇ ਅਨੁਕੂਲ ਹੈ। "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥" ਅਰਥਾਤ ਗੁਰਮਤ ਦਾ ਅਧਾਰ ਅਤੇ ਜੁਗਤੀ ਨਹੀਂ ਬਦਲੀ ਚਾਹੇ ਸ਼ਰੀਰ ਰੂਪੀ ਚੋਲੇ ਜ਼ਰੂਰ ਬਦਲਦੇ ਗਏ।


ਨਮਸਕਾਰ ਸ੍ਰੀ ਖਡ਼ਗ ਕੋ ਕਰੋਂ ਸੁ ਹਤੁ ਚਤੁ ਲਾਇ ॥ ਇਸ ਹੀ ਪ੍ਰਕਾਰ ਬਚਿਤ੍ਰ ਨਾਟਕ ਦੀ ਸ਼ੁਰੂਆਤ ਵਿਚ ਵੀ ਇਹ ਮੁਖਵਾਕ ਦਰਜ਼ ਹਨ ਜੋ ਕਿ ਭਗੌਤੀ, ਗੁਰਮਤ (ਮਤੀ ਦੇਵੀ) ਨੂੰ ਸਮਰਪਿਤ ਹਨ। ਅਗੇ ਚੱਲ ਕੇ ਇਹ ਗੱਲ ਹੋਰ ਵੀ ਸ਼ਪਸ਼ਟ ਹੋ ਜਾਂਦੀ ਹੈ ਜਦੋਂ ਇਹ ਮੁਖਵਾਕ ਦਰਜ਼ ਕੀਤੇ ਹਨ


ਖਗ ਖੰਡ ਬਿਹੰਡੰ ਖਲਦਲ ਖੰਡੰ ਅਤਿ ਰਣ ਮੰਡੰ ਬਰਬੰਡੰ ॥
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨੁ ਪ੍ਰਭੰ ॥
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥
ਬਚਿਤ੍ਰ ਨਾਟਕ ਅ. ੧ - ੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਗੌਤੀ, ਗੁਰਮਤ (ਮਤੀ ਦੇਵੀ) ਹੀ ਤੇਗੰ (ਗਿਆਨ ਖੜਗ) ਹੈ ਅਤੇ ਦੁਰਮਤ ਦਾ ਨਾਸ਼ (ਕਿਲਬਿਖ ਹਰਣੰ) ਕਰ ਕੇ ਸੰਤ ਜਨਾਂ ਨੂੰ ਸੁਖ ਪ੍ਰਦਾਨ ਕਰਦੀ ਹੈ, ਇਹ ਚੇਤਨ ਸੱਤਾ ਹੈ ਕੋਈ ਲੋਹੇ ਦੀ ਬਣਾਈ ਜੜ੍ਹ ਵਸਤੂ (ਤਲਵਾਰ) ਨਹੀਂ ਹੈ। ਸਭ ਟੀਕਾਕਾਰਾਂ ਨੇ ਇਸ ਤੇਗੰ (ਗਿਆਨ ਖੜਗ) ਨੂੰ ਜੜ੍ਹ ਵਸਤੂ ਮੰਨ ਲਿਆ ਹੈ ਤੇ ਅਰਥਾਂ ਦੇ ਅਨਰਥ ਕਰ ਕੇ ਰੱਖ ਦਿੱਤੇ ਹਨ।


ਦਾਸ ਇਹ ਆਸ ਰਖੱਦਾ ਹੈ ਕਿ ਹੁਣ ਨਾਂ ਕੇਵਲ ਭਾਈ ਜਸਬਿੰਦਰ ਸਿੰਘ ਜੀ ਬਲਕਿ ਉਨ੍ਹਾਂ ਦੇ ਹੋਰ ਸੰਬਧੀ ਜਿਵੇਂ ਕਿ ਓਹ ਇਸ਼ਾਰਾ ਕਰਦੇ ਹਨ: ਵਿਸ਼ਵ ਸਿੱਖ ਬੁਲੇਟਿਨ ਦੇ ਸੰਪਾਦਿਕ ਸ੍ਰ: ਗੁਰਤੇਜ ਸਿੰਘ ਜੀ ਸ਼ੇਰਗਿੱਲ ਯੂ.ਐਸ.ਏ., ਸ੍ਰ: ਜੋਗਿੰਦਰ ਸਿੰਘ ਜੀ ਸਪੋਕਸਮੈਨ, ਮਹਿੰਦਰ ਸਿੰਘ ਜੀ ਜੋਸ਼, ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਪ੍ਰਿੰਸੀਪਲ ਹਰਭਜਨ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ, ਕ੍ਰਿਪਾਲ ਸਿੰਘ ਜੀ


ਚੰਦਨ, ਗਿਆਨੀ ਜਗਮੋਹਣ ਸਿੰਘ ਜੀ, ਗਿਆਨੀ ਸੁਰਜੀਤ ਸਿੰਘ ਜੀ ਦਿੱਲੀ, ਜਸਬੀਰ ਸਿੰਘ ਜੀ ਕੰਧਾਰੀ ਸਾਬਕਾ ਪ੍ਰਿੰਸੀਪਲ ਮਿਸ਼ਨਰੀ ਕਾਲਜ ਚੌਂਤਾ, ਇੰਜ: ਜਗਤਾਰ ਸਿੰਘ ਜੀ, ਸ੍ਰ ਪ੍ਰਭਜੀਤ ਸਿੰਘ ਜੀ ਧਵਨ ਦੁਬਈ, ਸ੍ਰ:ਸਤਜੀਤ ਸਿੰਘ ਜੀ ਸ਼ਾਰਜਾ, ਸ੍ਰ: ਰਘਬੀਰ ਸਿੰਘ ਜੀ ਅਲੈਨ ਅਤੇ ਹੋਰ ਅਨੇਕਾਂ ਹੀ ਵਿਦਵਾਨ ਅਤੇ ਬੇਅੰਤ ਮਿਸ਼ਨਰੀ ਵਿਦਿਆਰਥੀ ਅਤੇ ਅੰਤ ਵਿਚ ਪੋ: ਦਰਸ਼ਨ ਸਿੰਘ ਜੀ ਉਨ੍ਹਾਂ ਦਾ ਇਸ ਸ਼ੰਕਾ ਪ੍ਰਥਾਏ ਰਵੱਈਆ ਬਦਲ ਜਾਵੇਗਾ। ਉਨ੍ਹਾਂ ਦਾ ਇਹ ਲਿਖਣਾ ਕਿ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ, ਕਿਉਂਕਿ ਕੋਈ ਵੀ ਪੁਸਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਖ਼ਰੀ ਨਹੀਂ ਉਤਰਦੀ ਸਗੋਂ ਗੁਰੂ ਸਾਹਿਬਾਨ ਦਾ ਘੋਰ ਅਪਮਾਨ ਕਰਦੀ ਹੈ।" ਹੁਣ ਓਹ ਇਸ ਗਰੰਥ ਨੂੰ ਆਦਿ ਗ੍ਰੰਥ ਜੀ ਵਾਲਾ ਹੀ ਸਤਿਕਾਰ ਦੇਣਗੇ ਇਨ੍ਹਾਂ ਦਾ ਸਿਰ ਦਸਮ ਪਾਤਸ਼ਾਹ ਦੇ ਪ੍ਰਤੀ ਪ੍ਰੇਮ ਵਿਚ ਝੁਕੇਗਾ ਅਤੇ ਆਪਣੀ ਅਧੂਰੀ ਖੋਜ਼ ਦੇ ਪ੍ਰਤੀ ਸ਼ਰਮਸਾਰ ਰਹਿਣਗੇ।


ਇਨ੍ਹਾਂ ਦਾ ਲਾਲ ਸਿਆਹੀ ਵਿਚ ਵੇਦਾਂ ਬਾਰੇ ਦਰਜ਼ ਇਹ ਸ਼ੰਕਾ (ਕਿ ਹਿੰਦੂ ਧਰਮ ਵੇਦਾਂ ਦਾ ਰਚਾਇਤਾ ਬ੍ਰਹਮਾ ਨੂੰ ਮੰਨਦਾ ਹੈ ਪਰ ਦਸਮ ਗ੍ਰੰਥ ਦਾ ਰਚੈਤਾ ਸ੍ਰੀ ਭਗਉਤੀ ਨੂੰ) ਵੀ ਨਿਵਰਤ ਹੋ ਜਾਏਗਾ ਹੁਣ ਇਸ ਗੱਲ ਦੀ ਵੀ ਪੂਰੀ ਸਮਝ ਪੈ ਜਾਏਗੀ ਕਿ ਗੁਰਬਾਣੀ ਵੇਦਾਂ ਦੇ ਬਾਰੇ ਵੀ ਇਹ ਹੀ ਦੱਸਦੀ ਹੈ "ਹਰਿ ਸਿਮਰਨਿ ਲਗਿ ਬੇਦ ਉਪਾਏ ॥" ਪੰਨਾ ੨੬੩




ਜਿਸ ਦਾ ਕਿ ਸਮੁਚਾ ਭਾਵ ਇਹ ਹੋਇਆ ਕਿ ਇਹ ਭਗੌਤੀ, ਗੁਰਮਤ, ਮਤੀ ਦੇਵੀ, ਬਿਬੇਕ ਬੁਧੀ ਨੇ ਹੀ ਹਰ ਸਿਮਰਨ ਵਿਚ ਲੱਗ ਕੇ ਇਹ ਬੇਦ ਲਿਖਾਏ ਸਨ। ਬੇਦ ਜਾਂ ਧਾਰਮਿਕ ਗ੍ਰੰਥਾਂ ਵਿਚ ਜੋ ਗਿਆਨ ਦਰਜ਼ ਕੀਤਾ ਹੁੰਦਾ ਹੈ ਓਹ ਤਾਂ ਜੜ੍ਹ ਵਸਤੂ ਹੈ ਪਰ ਇਹ ਬਿਬੇਕ ਬੁਧੀ (ਚੇਤਨ ਸੱਤਾ) ਤੋ ਉਪਜਿਆ ਹੁੰਦਾ ਹੈ । ਜਾਣੇ ਅਨਜਾਣੇ ਇਹ ਲਿਖ ਕੇ ਇਨ੍ਹਾਂ ਨੇ ਇਸ ਤੱਥ ਨੂੰ ਆਪ ਹੀ ਪ੍ਰਵਾਣਗੀ ਦੇ ਦਿੱਤੀ ਹੈ ਕਿ ਇਸ ਗ੍ਰੰਥ ਦਾ ਕਰਤਾ ਕੋਈ ਹਿੰਦੂ ਤਾਂ ਨਹੀਂ ਹੋ ਸਕਦਾ। ਦਾਸ ਅਨੁਸਾਰ ਕੇਵਲ ਗੁਰਮਤ ਦਾ ਤੱਤ ਗਿਆਤਾ, ਪਰਮ ਪੁਰਖ ਕਾ ਦਾਸਾ ਹੀ ਹੋ ਸਕਦਾ ਹੈ ਜੋ ਕਿ ਦਸਮ ਪਾਤਸ਼ਾਹ ਜੀ ਆਪ ਹੀ ਹਨ।


ਭਗਉਤੀ ਸੰਬਧੀ ਮਹਾਂ ਅਗਿਆਨ ਭਰਿਆ ਭੁਲੇਖਾ (ਭਾਈ ਸਾਹਿਬ ਰਣਧੀਰ ਸਿੰਘ ਜੀ (੧੮੭੮-੧੯੬੧) ਲਹਭਗ ੫੦ ਸਾਲ ਪਹਿਲਾਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੁਆਰਾ ਰਚਿਤ ਪੁਸਤਕ "ਗੁਰਮਤਿ ਪ੍ਰਕਾਸ਼" ਅਤੇ ੧੯੭੮ ਵਿਚ ਛਪੀ "ਗੁਰਮਤਿ ਲੇਖ" ਨਾਮਕ ਪੁਸਤਕ ਵਿਚ ਇਹ ਲੇਖ ਦਰਜ਼ ਹੈ। ਇਨ੍ਹਾਂ ਦਾ ਇਹ ਮੰਨਣਾ ਹੈ "ਕਿ ਭਗਉਤੀ ਦੇ ਅਰਥ ਦੇਵੀ (ਮੂਰਤੀ) ਦੇ ਕਰਨੇ ਨਿਰੇ ਮਨਮਤੀ ਅਗਿਆਨੀ ਪੁਰਸ਼ਾਂ ਦਾ ਕੰਮ ਹੈ। "ਲਈ ਭਗਉਤੀ ਦੁਰਗਸ਼ਾਹ" ਕ੍ਰਿਸ਼ਨਾ ਅਵਤਾਰ, ਦੇ ਅਰਥ ਹਰਗਿਜ਼ ਇਹ ਨਹੀਂ ਹੋ ਸਕਦੇ ਕਿ ਦੁਰਗਾ ਰੂਪੀ ਦੇਵੀ ਨੇ ਹੱਥ ਵਿਚ ਦੇਵੀ ਫੜੀ ਹੋਵੇ, ਤਾਂਤੇ ਇਹ ਸਿੱਧ ਹੋਇਆ ਕਿ ਸੀ੍ਰ ਦਸ਼ਮੇਸ਼ ਜੀ ਨੇ ਕਿਤੇ ਵੀ ਭਗਉਤੀ ਦੇ ਅਰਥ ਦੇਵੀ ਦੇ ਨਹੀਂ ਕੀਤੇ। ਭਗੌਤੀ ਪਦ ਤੋਂ ਭਾਵ ਸਾਫ ਨਾਮ ਰੂਪੀ ਖੰਡੇ ਦਾ ਹੈ।"


ਇਸ ਲੇਖ ਤੋਂ ਇਹ ਤਾਂ ਸਿੱਧ ਹੁੰਦਾ ਹੈ ਕਿ ਭਾਈ ਸ਼ਾਹਿਬ ਜੀ ਦਾ ਇਹ ਦ੍ਰੜ ਵਿਸ਼ਵਾਸ ਸੀ ਕਿ ਦਸਮ ਪਾਤਸ਼ਾਹ ਕਿਸੇ ਦੇਵੀ ਦੇ ਪੁਜਾਰੀ ਨਹੀਂ ਹੋ ਸਕਦੇ। ਚਾਹੇ ਭਗਉਤੀ ਸ਼ਬਦ ਦੇ ਅਰਥ ਉਨ੍ਹਾਂ ਤੋਂ ਪੂਰਣ ਤੌਰ ਤੇ ਨਹੀਂ ਹੋ ਸਕੇ। ਪਰ ਭਾਈ ਜਸਬਿੰਦਰ ਸਿੰਘ ਅਤੇ ਸਾਥੀਆਂ ਨੇ ਤਾਂ ਬੁਧੀ ਤੇ ਉਕਾ ਹੀ ਜ਼ੋਰ ਨਹੀਂ ਪਾਇਆ ਅਤੇ ਟਕਰਾਵ ਵਾਲਾ ਰਸਤਾ ਅਪਣਾਂ ਲਇਆ, ਜੋ ਪੰਥਕ ਏਕਤਾ ਵਿਚ ਬਹੁਤ ਵੱਢੀ ਰੁਕਾਵਟ ਬਣ ਸਕਦਾ ਹੈ।


ਜਾਪ ਸਾਹਿਬ ਅਤੇ ਵਾਹਿਗੁਰੂ ਸਿਮਰਨ:- ਦਸਮ ਪਾਤਸ਼ਾਹ ਜੀ ਦੀ ਇਕ ਆਲੌਕਿਕ ਰਚਨਾਂ "ਜਾਪ ਸਹਿਬ" ਵੀ ਦਸਮ ਗ੍ਰੰਥ ਅੰਦਰ ਦਰਜ਼ ਹੈ,ਜਿਹੜੀ ਪਾਹੁਲ ਤਿਆਰ ਕਰਣ ਲਗੇ ਪੜੀ ਜਾਂਦੀ ਹੈ। ਉਥੇ ਇਹ ਨਿਤਨੇਮ ਦੀਆਂ ਬਾਣੀਆਂ ਵਿਚ ਵੀ ਸ਼ਾਮਿਲ ਹੈ। ਇਸ ਬਾਣੀ ਵਿਚ ਅਨੇਕਾਂ ਛੰਦਾਂ ਵਿਚ ਇਹ ਇਸ਼ਾਰੇ ਹਨ ਕਿ ਪਰਮੇਸ਼ਰ ਦਾ ਕੋਈ ਨਾਮ ਨਹੀਂ।


ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ ਨਮਸਤੰ ਅਨਾਮੇ ॥ ਨਮਸਤੰ ਅਠਾਮੇ ॥ ੪ ॥
ਨਮਸਤੰ ਨ੍ਰਿਨਾਮੇ ॥ ਨਮਸਤੰ ਨ੍ਰਿਕਾਮੇ ॥ ਨਮਸਤੰ ਨ੍ਰਿਧਾਤੇ ॥ ਨਮਸਤੰ ਨ੍ਰਿਘਾਤੇ ॥ ੧੧ ॥ ਹਰੀਅੰ ॥ ਕਰੀਅੰ ॥ ਨ੍ਰਿਨਾਮੇ ॥ ਅਕਾਮੇ ॥ ੯੫ ॥

ਇਸ ਹੀ ਪ੍ਰਕਾਰ ਆਦਿ ਬਾਣੀ ਵਿਚ ਵੀ ਇਸ ਗੱਲ ਵੱਲ ਇਸ਼ਾਰਾ ਹੈ


ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ ਪੰਨਾ ੧੦੮੨


ਭਾਵ ਅਰਥ : ਗੁਰਮੁਖ ਕੇਵਲ ਸਤਿਨਾਮ (ਜੋਤ ਸਰੂਪੀ ਸੱਤ) ਨੂੰ ਹੀ ਤੇਰਾ ਪੁਰਬਲਾ (ਆਦਿ) ਨਾਮ ਮੰਨਦੇ ਹਨ।


ਅਸੀ ਕਿਸੇ ਅਗਿਆਨਤਾ ਵਸ ਹੀ ਇਸ ਵਾਹਿਗੁਰੂ ਸ਼ਬਦ ਨੂੰ ਨਾਮ ਜਾਣ ਕੇ ਇਸ ਦਾ ਰਟਨ ਨਾਂ ਕਰੀ ਜਾਂਦੇ ਹੋਈਏ । ਵਾਹਿਗੁਰੂ ਸਬਦ ਨੂੰ ਗੁਰਬਾਣੀ ਵਿੱਚ ਨਾਲ ਨਹੀ ਕਿਹਾ ਗਿਆ ਸਗੋ ਰਾਮ (ਸਰਬ ਵਿਆਪਕ) ਦੇ ਨਾਮ ਬਰਾਬਰ ਕੋਈ ਵੀ ਨਹੀ, ਇਹ ਕਿਹਾ ਗਿਆ ਹੈ ।


ਇਸ ਤੋਂ ਇਹ ਗੱਲ ਤਾ ਸਿੱਧ ਹੋ ਜਾਂਦੀ ਹੈ ਕਿ ਪਿਛਲੇ ਪੰਜਾਹ ਕੁ ਸਾਲਾਂ ਵਿਚ ਗੁਰਮਤ ਦੀ ਖੋਜ਼ ਪ੍ਰਤੀ ਕੋਈ ਬਹੁਤਾ ਸ਼ਲਾਗਾਯੋਗ ਕੰਮ ਨਹੀਂ ਹੋਇਆ। ਸਾਡੇ ਸ਼ੰਕੇ ਜਿਉਂ ਦੇ ਤਿਉਂ ਹੀ ਚੱਲੇ ਆ ਰਹੇ ਹਨ। ਸ਼ਤਾਬਦੀਆਂ, ਕੀਰਤਨ ਦਰਬਾਰ, ਅਖੰਡ ਕੀਰਤਨੀ ਸਮਾਗਮ, ਅਮ੍ਰਿੰਤ ਸੰਚਾਰ, ਅਖੰਡ ਪਾਠਾਂ ਦੀਆਂ ਲੜੀਆਂ, ਧਾਰਮਿਕ ਚਰਚਾ, ਵਿਚਾਰ ਗੋਸ਼ਟੀਆਂ, ਹਰਮੰਦਰ ਸਾਹਿਬ ਤੋ ਸੋਨੇ ਦੀ ਸਫਾਈ, ਅਣਗਿਣਤ ਗੁਰਦੁਆਰਿਆਂ ਦੀ ਉਸਾਰੀ, ਲੰਗਰ ਆਦਿ ਧਾਰਮਿਕ ਕ੍ਰਿਆਵਾਂ ਤਾਂ ਦੇਖਣ ਸੁਨਣ ਨੂੰ ਜ਼ਰੂਰ ਹੋਈਆਂ ਹਨ ਪਰ ਗੁਰਬਾਣੀ ਦੇ ਅਰਥ ਬੋਧ ਜਾਂ ਫਲਸਫੇ ਨੂੰ ਸਮਝਣ ਤੋਂ ਅਜੇ ਤਾਂਈ ਅਸੀ ਕੋਰੇ ਹੀ ਹਾਂ। ਪੜ੍ਹ ਲਿੱਖ ਕੇ ਸਿੱਖ ਪਰਿਵਾਰਾਂ ਵਿਚੋਂ ਬਹੁਤ ਉੱਚੇ ਅਹੁਦੇ ਤੇ ਤਾਂ ਜ਼ਰੂਰ ਚਲੇ ਗਏ ਹਨ ਪਰ ਇਕ ਵੀ ਗੁਰਮੁਖ ਅਸੀਂ ਨਹੀਂ ਵੇਖਿਆ ਜੋ ਇਨ੍ਹਾਂ ਸਵਾਲਾਂ ਦਾ ਢੁਕਵਾਂ ਜਵਾਬ ਦੇ ਸਕੇ।


ਭੁੱਲ ਚੁੱਕ ਮੁਆਫ


ਗੁਰਜੀਤ ਸਿੰਘ ਆਸਟ੍ਰੇਲੀਆ 

Friday, September 30, 2011

Gurmati Kisi Vee Sant Smaaj Nu Parvangee Nahi Dindee

                                          ਗੁਰਮਤਿ ਕਿਸੇ ਸੰਤ ਸਮਾਜ ਨੂੰ ਪ੍ਰਵਾਨਗੀ ਨਹੀਂ ਦਿੰਦੀ


ਪੰਜਾਬ ਅੰਦਰ ਗੁਰਦੁਆਰਿਆਂ ਦੀਆਂ ਗੋਲਕਾਂ ਤੇ ਕਬਜ਼ੇ ਕਰਨ ਦੀ ਦੌੜ ਵਿਚ ਇੱਕ ਨਵੀਂ ਸੰਤ ਸਮਾਜ ਨਾਮ ਦੀ ਸੰਸਥਾ ਨੇ ਵੀ ਬਾਹਾਂ ਚਾੜ੍ਹ ਲਈਆਂ ਹਨ। ਇਹ ਸੰਸਥਾ ਪਹਿਲਾਂ ਤਾਂ ਅਪਣੇ ਆਪ ਨੂੰ ਧਾਰਮਿਕ ਸੰਸਥਾ ਕਹਿ ਕੇ ਸੰਬੋਧਨ ਕਰਦੀ ਸੀ ਪਰ ਹੁਣ ਗੋਲਕ ਦੇ ਲ਼ਾਲਚ ਨੇ ਇਨ੍ਹਾਂ ਦਾ ਸਹੀ ਰੂਪ ਸਾਹਮਣੇ ਲੈ ਹੀ ਆਉਂਦਾ ਹੈ। ਇਹ ਹੁਣ ਤੀਹ ਸੀਟਾਂ ਤੇ ਬਾਦਲ ਧੜੇ ਦੇ ਅਧੀਨ ਹੋ ਕਰ ਕੇ ਮਾਇਆ ਦੀ ਦੱਲ ਦੱਲ ਵਿਚ ਧੱਸੇ ਸ੍ਰੋ: ਕਮੇਟੀ ਦੇ ਗੁਰਦੁਆਰਾ ਪ੍ਰਬੰਧ ਦੇ ਕਾਰਗੁਜਾਰ ਬਣਨਗੇ। ਗੁਰਮਤਿ ਅਨੁਸਾਰ ਕੋਈ ਵੀ ਸੰਤ ਅਪਣਾ ਮਾਇਆ ਤੋਂ ਤਿਆਗ ਵਾਲਾ ਗੁਣ ਨਹੀਂ ਛੱਡਦਾ ਭਾਵੇ ਲੱਖਾਂ ਅਸੰਤਾਂ (ਮਾਇਆਧਾਰੀਆਂ) ਵਿੱਚ ਵਿਚਰਦਾ ਹੋਵੇ। ਭਗਤ ਕਬੀਰ ਜੀ ਨੇ ਇਸ ਰਹਿਤ ਨੂੰ ਪੰਨਾ ੧੩੭੩ ਤੇ ਦਰਜ਼ ਇਸ ਸ਼ਲੋਕ ਰਾਹੀਂ ਦਰਸਾਇਆ ਹੈ।


ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥


ਅਰਥ ਬੜੇ ਹੀ ਸਿਧੇ ਤੇ ਸਪਸ਼ਟ ਹਨ, ਘੱਟ ਸਮਝ ਵਾਲਾ ਵੀ ਇਸ ਗਲ ਨੂੰ ਸਮਝ ਸਕਦਾ ਹੈ। ਫਿਰ ਗੁਰਮਤ ਦੇ ਆਸ਼ੇ ਤੋਂ ਉਲਟ ਇਹ ਮੰਡਲੀ ਅਪਣੇ ਆਪ ਨੂੰ ਕਿਸ ਅਧਾਰ ਤੇ ਸੰਤ ਅਖਵਾ ਸਕਦੀ ਹੈ ਪਾਠਕ ਜਨ ਆਪ ਹੀ ਵਿਚਾਰ ਕਰ ਲੈਣ।


ਸੰਤਾਂ ਦੇ ਵੱਗ ਨਹੀਂ ਹੁੰਦੇ:- ਸ਼ਾਇਦ ਕੁਝ ਸ਼ਰਧਾਵਾਨ ਪਾਠਕਾਂ ਨੂੰ ਇਹ ਗੱਲ ਥੋੜੀ ਚੁਭਵੀਂ ਵੀ ਲਗੇ ਕਿ ਸੰਤਾ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਇਹ ਬੜੇ ਮਹਾਂਪੁਰਖ ਹੁੰਦੇ ਹਨ। ਦਾਸ ਦੀ ਉਨ੍ਹਾਂ ਸਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਬਾਣੀ ਦੇ ਅਧਾਰ ਤੇ ਇਹ ਫੈਸਲਾ ਕਰ ਲਈਏ ਕਿ ਅਸਲੀ ਸੰਤ ਕੌਣ ਹੈ। ਉਸ ਦੀ ਪਹਿਚਾਨ ਕੀ ਹੁੰਦੀ ਹੈ ਤੇ ਸਮਾਜ ਲਈ ਉਹ ਕੀ ਲਾਭ ਦਿੰਦੇ ਹਨ।
                                                                       


ਸੰਤਾ ਦੀ ਗਿਣਤੀ ਕਿਤਨੀ ਕੁ ਹੈ:- ਭਗਤ ਕਬੀਰ ਜੀ ਕਾਸ਼ੀ ਦੇ ਵਾਸੀ ਸਨ ਅਤੇ ਕਾਸ਼ੀ ਅਸੰਤਾਂ ਦਾ ਗੜ੍ਹ ਮੰਨਿਆਂ ਜਾਂਦਾ ਸੀ।ਸਾਰੇ ਅਖੋਤੀ ਸੰਤਾਂ ਨੂੰ ਉਨ੍ਹਾਂ  ਨੇ ਬੜੇ ਕਰੀਬ ਤੋਂ ਜਾਣਿਆ ਅਤੇ ਪੰਨਾ ੧੩੭੬ ਤੇ ਸ਼ਲੋਕ ਨੰ: ੨੨੪ ਵਿਚ ਇਹ ਗਾਥਾ ਬਿਆਨ ਕਰ ਦਿੱਤੀ।


                  ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥


                  ਅੰਕਸੁ ਗ੍ਯ੍ਯਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥


ਕਹਿਣ ਤੋਂ ਭਾਵ ਕਿ ਕਲਿਯੁਗੀ ਜੀਵਾਂ ਦੇ ਮਨ ਨੇ ਅਗਿਆਨਤਾ (ਕਜਲੀ ਬਨੁ) ਵਸ ਹੋ ਕੇ ਮਾਇਆ ਵਿਚ ਫੱਸ ਕੇ ਹਾਥੀ (ਕੁੰਚਰੁ) ਦੇ ਅਕਾਰ ਦਾ ਹਉਮੇ ਰੂਪ ਧਾਰ ਲਇਆ ਹੈ।ਜਿਨਾਂ ਦੇ ਸਿਰ ਉਤੇ ਬ੍ਰਹਮ ਗਿਆਨ ਰੂਪੀ ਰਤਨ ਅੰਕੁਸ਼ ਹੈ (ਅੰਕਸੁ ਗ੍ਯ੍ਯਾਨੁ ਰਤਨੁ ਹੈ) ਉਹ ਤਾਂ ਕਰੋੜਾਂ ਵਿਚੋਂ ਕੋਈ ਮਸਾਂ ਇਕ ਅੱਧਾ ਹੀ ਹੈ ਅਤੇ ਉਹ ਹੀ ਗੁਰਮਤਿ ਅਨੁਸਾਰ (ਬਿਰਲਾ ਸੰਤੁ) ਸੰਤ ਹੈ। ਇਸ ਅਨੁਸਾਰ ਪੂਰੇ ੨ ਕਰੋੜ ਦੀ ਸਿੱਖਾਂ ਦੀ ਜਨਸੰਖਆ ਵਿਚੋਂ ਕੋਈ ਇਕ ਜਾਂ ਦੋ ਤੋਂ ਵੱਧ ਸੰਤ ਨਹੀ ਹਨ। 


ਸੰਤਾ ਦੀ ਪਹਿਚਾਣ: ਅਤੇ ਜੇ ਭਗਤ ਕਬੀਰ ਜੀ ਨੂੰ ਪੁਛੀਏ ਕਿ ਇਹ ਜੋ ਬਾਕੀ ਸਭ ਸੰਤ ਕਹਾਉਣ ਵਾਲੇ ਕੌਣ ਹਨ ਤਾਂ ਉਹ ਇਸ ਦਾ ਵੀ ਉੱਤਰ ਦਿਂਦੇ ਹੋਏ ਇਸ ਤਰਾਂ ਦਾ ਇਸ਼ਾਰਾ ਕਰਦੇ ਹਨ। 


ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥


ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥


ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥


ਆਸਾ (ਭ. ਕਬੀਰ)  - ਅੰਗ ੪੭੬


ਭਾਵ ਕਿ ਉਨ੍ਹਾਂ ਨੇ ਆਮ ਲੋਕਾਂ ਨੂੰ ਭਰਮਉਣ ਲਈ ਧਾਰਮਿਕ ਚਿੰਨ੍ਹਾ ਵਾਲਾ ਪਹਿਰਾਵਾ ਜਿਵੇਂ ਕਿ (ਸਾਡੇ ਤਿੰਨ ਗਜ਼ ਦੀਆਂ ਧੋਤੀਆ, ਤਗ (ਪਿੰਡੇ ਤੇ ਜਨੇਉ), ਗਲਾਂ ਉਤੇ ਜਪਮਾਲੀਆ, ਅਤੇ ਹਥਾਂ ਵਿਚ ਲਿਸ਼ਕਦੇ ਲੋਟੇ) ਤਾਂ ਜ਼ਰੂਰ ਧਾਰਣ ਕੀਤਾ ਹੈ ਪਰ ਮਾਇਆ ਨੇ ਉਨਾਂ ਨੂੰ ਠੱਗ ਲਇਆ ਹੈ । ਉਨ੍ਹਾਂ ਨੂੰ ਬਾਨਾਰਸ ਦੇ ਠੱਗ ਹੀ ਜਾਣੋ ਕੋਈ ਸੰਤ ਵਾਲਾ ਗੁਣ ਇਨ੍ਹਾਂ ਵਿੱਚ ਨਹੀਂ।


ਪਾਠਕ ਸਜਣ ਗੁਰਬਾਣੀ ਦੇ ਮੁਖ ਵਾਕਾਂ ਅਨੁਸਾਰ ਆਪ ਇਹ ਫੈਸਲਾ ਲੈਣ ਕਿ ਇਹ ਕੌਣ ਹਨ ਸੰਤ ਜਾਂ ਅਸੰਤ (ਮਾਇਯਾ ਦੇ ਠਗੇ ਹੋਏ)।
ਗੁਰਮਤਿ ਅਤੇ ਸੰਤ ਸਮਾਜ:-  ਇਹ ਦੋਵੇਂ ਆਪਾ ਵਿਰੋਧੀ ਸ਼ਬਦ ਹਨ। ਕਿਉਂਕਿ ਸੰਤ ਕਿਸੇ ਇਕ ਸਮਾਜ ਦੇ ਆਗੂ ਨਹੀਂ ਹੁੰਦੇ ਤੇ ਨਾਂ ਹੀ ਸੰਤਾਂ ਦਾ ਕੋਈ ਸਮਾਜ਼ ਹੁੰਦਾ ਹੈ। ਸੰਤ ਤਾਂ ਸਭ ਨੂੰ ਹੀ ਅਪਣੀ ਬੁੱਕਲ ਵਿਚ ਲੈਂਦੇ ਹਨ। ਸਮਾਜ਼ ਦੀਆਂ ਵੰਡੀਆਂ ਨੂੰ ਮਿਟਾ ਕੇ ਸਰਬ ਸਾਂਝੇ ਇਨਸਾਨੀ ਪਰਿਵਾਰ ਦੀ ਸਿਰਜਨਾ ਕਰਦੇ ਹਨ। ਸਾਰੀ ਇਨਸਾਨੀਅਤ ਨੂੰ ਸਾਂਝਾ ਉਪਦੇਸ਼ ਦੇਂਦੇ ਹਨ। ਇਨਾਂ ਵਿਰਲੇ ਸੰਤਾਂ ਬਾਰੇ ਗੁਰਬਾਣੀ ਵਿਚ ਕੁਝ ਇਸ ਤਰਾਂ ਦੇ ਮੁਖਵਾਕ ਦਰਜ਼ ਹਨ ।
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥ ॥ ਪੰਨਾ ੯੭
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਪੰਨਾ ੬੭੧
ਪਰ ਜਦੋਂ ਦਿਖਾਵੇ ਦੇ ਸੰਤ, ਸਮੂਹ ਬਣਾ ਕੇ ਫਿਰਦੇ ਹਨ ਤਾਂ ਦਸਮ ਪਾਤਸ਼ਾਹ ਨੂੰ ਤ੍ਵ ਪ੍ਰਸਾਦਿ ਸਵੱਈਆਂ ਦੇ ਪਹਿਲੇ ਹੀ ਸਵੱਈਏ ਵਿਚ ਇਹ ਫੈਸਲਾ ਦੇਣਾ ਪਇਆ ।


ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰਿ ਜੋਗਿ ਜਤੀ ਕੇ ॥


ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ॥


ਸਾਰੇ ਹੀ ਦੇਸ ਕੋ ਦੇਖਿ ਰਹਿਯੋ ਮਤ ਕੋਊ ਨ ਦੇਖੀਅਤ ਪ੍ਰਾਨ ਪਤੀ ਕੇ ॥


ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ ॥੧॥੨੧॥


ਅਕਾਲ ਉਸਤਤਿ - ੨੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਵ ਇਹ ਕਿ ਐਸੇ ਸੰਤ ਸਮੂਹ ਮਾਇਆ ਤੋਂ ਅੱਗੇ ਨਹੀਂ ਦੇਖ ਸਕਦੇ ਇਹ ਗੁਰਮਤਿ ਦੇ ਉੱਕੇ ਹੀ ਧਾਰਨੀ ਨਹੀਂ ਹੁੰਦੇ ।
ਪਾਠਕ ਸੱਜਣ ਇਸ ਵਿਸ਼ੇ ਦਾ ਵੀ ਆਪ ਹੀ ਫੈਸਲਾ ਕਰ ਲੈਣ ਕਿ ਸਚਾਈ ਕੀ ਹੈ।




ਸਹਿਜਧਾਰੀ ਪੂਰਨ ਅਤੇ ਪਤਿਤ ਸਿੱਖ:-ਹਾਲ ਹੀ ਵਿੱਖੇ ਸੰਤ ਸਮਾਜ, ਸ੍ਰੋ: ਕਮੇਟੀ ਅਤੇ ਅਕਾਲੀ ਦੱਲ ਵਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸਹਿਜਧਾਰੀ ਨਾਮਕ ਨਾਂ ਦੀ ਸਿੱਖੀ ਵਿਚ ਕੋਈ ਹੋਂਦ ਹੀ ਨਹੀਂ ਸਿਰਫ ਪੂਰਨ ਜਾਂ ਪਤਿਤ ਸਿੱਖ ਹੀ ਹੁੰਦੇ ਹਨ।


(Chandigarh, September 2: The SAD, the Sant Samaj as well as the SGPC today claimed the term Sehajdhari did not exist in Sikhism and that Sikhs were either ‘puran’ or ‘patit’, meaning  


those that followed the ‘rehat maryada’ (Sikh code of conduct) and those who did not, but believed in the Sikh tenets.)


ਪੂਰਨ ਓਹ ਜੋ ਰਹਿਤ ਮਰਿਆਦਾ ਨੂੰ ਮੰਨਦੇ ਹਨ ਅਤੇ ਪਤਿਤ ਜੋਂ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ।


ਜਦਕਿ ਸ੍ਰੀ ਆਦਿ ਗ੍ਰੰਥ ਜੀ ਦੀ ਬਾਣੀ ਅੰਦਰ ਸਹਜ ਸ਼ਬਦ (੨੬੦ ਵਾਰੀ), ਸਹਜੁ (੬੫ ਵਾਰੀ), ਸਹਜਿ (੪੦੨ ਵਾਰੀ), ਦਰਜ਼ ਹੋਇਆ ਮਿਲਦਾ ਹੈ। ਇਹ ਇਕ ਬਹੁਤ ਹੀ ਉਤਮ ਅਵਸਥਾ ਦਾ ਵਾਚਕ ਹੈ ਅਤੇ ਗੁਰ ਅਮਰਦਾਸ ਜੀ ਨੇ ਤਾਂ ਅਨੰਦ ਦੀ ਪ੍ਰਾਪਤੀ ਸਹਿਜ ਅਵਸਥਾ ਤੋਂ ਹੀ ਦੱਸੀ ਹੈ। ਅੰਨਦ ਦੀ ਪਵਿਤ੍ਰ ਬਾਣੀ ਵਿੱਚ ਪੰਨਾ ੯੧੭ ਓਹ ਲਿਖਦੇ ਹਨ:


ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥


ਜੋ ਕਿ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸਹਿਜ (ਜਾਗ੍ਰਤ) ਅਵਸਥਾ ਵਿੱਚ ਹੋ ਕੇ ਹੀ ਸਤਿਗੁਰ ਨੂੰ ਪਾਇਆ ਜਾ ਸਕਦਾ ਹੈ। ਇਸ ਅਵਸਥਾ ਤੇ ਪਹੁੰਚਣਾ ਹੀ ਸਿੱਖ ਦਾ ਮਨੋਰਥ ਹੈ। ਸੂਝਵਾਨ ਸਿੱਖ ਸਾਧਾਰਨ ਪਾਠ ਸ਼ਬਦ ਦੀ ਜਗਹ ਸਹਿਜ ਪਾਠ ਸ਼ਬਦ ਵਰਤਦੇ ਹਨ ਤੇ ਪਰ ਇਹ ਕੀ ਗੱਲ ਬਣੀ ਕਿ ਸਹਿਜਧਾਰੀ ਸ਼ਬਦ ਦੀ ਹੋਂਦ ਹੀ ਨਹੀਂ।
ਇਸ ਹੀ ਪ੍ਰਕਾਰ ਪੂਰਨ ਅਤੇ ਪਤਿਤ ਸਿੱਖਾਂ ਦੇ ਬਾਰੇ ਵੀ ਬੜਾ ਭੁਲੇਖਾ ਪਾਇਆ ਹੋਇਆ ਹੈ। ਜੇਕਰ ਪੰਥਕ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਹੀ ਪੂਰਨ ਸਿੱਖ ਹਨ ਫੇਰ ਦਮਦਮੀ ਅਤੇ ਹੋਰ ਟਕਸਾਲਾਂ, ਭਾਈ ਰਣਧੀਰ ਸਿੰਘ ਜੀ ਦੇ ਅਖੰਡ ਕੀਰਤਨੀ ਜੱਥੇ ਵਾਲੇ ਅਤੇ ਹੋਰ ਸੰਪ੍ਰਦਾਵਾਂ ਜੋ ਕਿ ਖਾਸਕਰ ਰਹਿਰਾਸ ਸਾਹਿਬ ਜੀ ਦੀ ਬਾਣੀ ਅਪਣੀ ਮਰਿਆਦਾ ਅਨੁਸਾਰ ਪੜ੍ਹਦੇ ਹਨ ਸਾਰੇ ਹੀ ਪਤਿਤ ਸਿੱਖ ਹੋਏ। ਸੰਤ ਸਮਾਜ ਵੀ ਉਨ੍ਹਾਂ ਵਿੱਚ ਹੀ ਆਉਂਦਾ ਹੈ। ਕੱਚੀ ਬਾਣੀ ਪੜ੍ਹਨ ਵਾਲੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਭਾਈ ਦਲੇਰ ਸਿੰਘ ਜੋ ਕਿ ਹੁਣੇ ਆਸਟ੍ਰੇਲੀਆ ਦੀ ਫੇਰੀ ਲਾ ਕੇ ਗਏ ਹਨ ਬ੍ਰੀਜ਼ਬਨ ਦੇ ਦੋ ਗੁਰਦਾਆਰਿਆਂ ਵਿੱਚ ਅਤੇ ਜੋ ਪੰਥਕ ਰਹਿਤ ਮਰਿਆਦਾ ਨੂੰ ਮੰਨਣ ਦਾ ਵੀ ਦਾਅਵਾ ਕਰਦੇ ਹਨ, ਵਾਲਿਆਂ ਨੇ ਰੱਜ ਕੇ ਕੱਚੀ ਬਾਣੀ ਦਾ ਪ੍ਰਵਾਹ ਚਲਾ ਕੇ ਸਿਰੋਪਾਓ ਦਾ ਸਨਮਾਨ ਵੀ ਪ੍ਰਾਪਤ ਕੀਤਾ ਇਸ ਤਰਾਂ ਦੇ ਹੋਰ ਸੰਤ,੧੦੦੮ ਅਖਵਾਉਣ ਵਾਲੇ ਸਭ ਹੀ ਪਤਿਤ ਹਨ। ਕਿਉਂਕਿ ਅਕਾਲ ਤਖਤ ਸਾਹਿਬ ਦੀ ਪੰਥਕ ਰਹਿਤ ਮਰਿਆਦਾ ਵਿੱਚ ਇਸ ਦੀ ਮਨਾਹੀ ਹੈ। ਸਿਰਫ ਮਿਸ਼ਨਰੀ ਕਾਲਜ  ਵਾਲੇ ਅਤੇ ਕੁਝ ਹੋਰ ਹੀ ਪੂਰਣ ਸਿੱਖ ਹੋਏ।


ਗੁਰਮਤ ਅਤੇ ਪੂਰਨ ਸਿੱਖ:- ਗੁਰਮਤਿ ਓਸ ਪ੍ਰਾਣੀ ਨੂੰ ਪੂਰਨ ਮੰਨਦੀ ਹੈ ਜੋ ਗੁਰਬਾਣੀ ਦੇ ਗਿਆਨ ਨੂੰ ਸੱਚ ਮੰਨ ਕੇ ਹੁਕਮ ਨੂੰ ਬੁਝ ਕੇ ਆਤਮਾ ਦੀ ਰਹਿਤ ਜਾਣ ਕੇ ਮਨ ਚਿਤ ਨੂੰ ਇਕ ਕਰ ਕੇ ਜੀਵਨ ਮੁਕਤ ਹੋ ਕੇ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ। ਓਹ ਕਿਸੇ ਵੀ ਡੇਰੇ ਜਾਂ ਸ੍ਰੋ: ਕਮੇਟੀ ਦਾ ਮਰਿਯਾਦਾ ਦੀ ਗੁਲਾਮ ਨਹੀਂ ਹੁੰਦਾ। ਇਸ ਤਰ੍ਹਾਂ ਦਾ ਸਿੱਖ ਤਾਂ ਕੋਈ ਵਿਰਲਾ ਹੀ ਹੈ। ਪੰਨਾ ੪੯੫ ਤੇ ਇਸ ਤਰ੍ਹਾਂ ਦੇ ਪੂਰਨ ਸਿੱਖ ਦਾ ਜਿਕਰ ਕੀਤਾ ਹੈ ।


ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥


ਅਸੀਂ ਸਭ ਨੇ ਇਹੋ ਜਿਹੇ ਹੀ ਸਿੱਖ ਬਣਨ ਦਾ ਟੀਚਾ ਰਖਣਾ ਹੈ। ਗੋਲਕ ਤੇ ਕਾਬਜ ਹੋਣ ਵਾਸਤੇ ਜਾਂ ਝੂਠੀ ਚੌਧਰ ਵਾਸਤੇ ਸਿੱਖੀ ਦਾ ਭੇਖ ਨਹੀਂ ਧਾਰਨਾ। ਇਸ ਵਿੱਚ  ਸਤਿਗੁਰ ਦੀ ਕੋਈ ਵਡਿਆਈ ਨਹੀਂ ਹੈ।


ਨਿਸ਼ਕਰਸ:- ਇਹ ਗੱਲ ਵਿਚਾਰਣ ਯੋਗ ਹੈ ਕਿ ਪਿਛੋਕੜ ਵਿਚ ਹੋਈਆਂ ਗਲਤੀਆਂ ਨੂੰ ਅਸੀਂ ਸਮੇਂ ਸਮੇਂ ਸਿਰ ਮਿਲ ਬੈਠ ਕੋ ਪੰਥਕ ਪੱਧਰ ਤੇ ਨਹੀ ਸੁਧਾਰਿਆ। ਸੰਨ ੧੯੪੫ ਵਿਚ ਜਾਰੀ ਹੋਈ ਪੰਥਕ ਰਹਿਤ ਮਰਿਆਦਾ ਵਿੱਚ ਕਾਫੀ ਤਰੁਟੀਆਂ ਸਨ ਜਿਨ੍ਹਾਂ ਵਿੱਚ ਵਿਚਾਰਵਾਨ ਹੋ ਕੋ ਸਮੇ ਦੀ ਨਜ਼ਾਕਤ ਨੂੰ ਸਮੱਝ ਕੇ ਸੁਧਾਰ ਹੋਣਾ ਜ਼ਰੂਰੀ ਸੀ ਅਤੇ ਇਸ ਮਰਿਆਦਾ ਦਾ ਲਾਗੂ ਹੋਣਾ ਜ਼ਰੂਰੀ ਸੀ। ਪਿਛਲੇ ਸਾਲ ਹੀ ਸਭ ਨੇ ਦੇਖਿਆ ਹੋਵੇਗਾ ਕਿ ਵਿਦੇਸ਼ ਵਿਚ ਇਸ ਮਰਿਅਦਾ ਤੋਂ ਹੀ ਨਾਖੁਸ਼ ਸੰਗਤ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਟੇਜ ਤੋਂ ਸੰਬੋਧਨ ਨਹੀਂ ਕਰਨ ਦਿੱਤਾ ਸੀ। ਪੰਥ ਦੇ ਸਾਂਝੇ ਪ੍ਰਚਾਰ ਦੀ ਕਮੀਂ ਅਤੇ ਸ੍ਰੋ: ਕਮੇਟੀ ਤੇ ਬਾਦਲ ਧੜੇ ਦੇ ਪੋਲਿਟੀਕਲ ਦਵਾਬ ਬਣਾਏ ਰਖਣ ਕਰ ਕੇ, ਦੂਰ ਦ੍ਰਿਸ਼ਟੀ ਦੀ ਕਮੀ ਕਾਰਣ ਅਕਾਲ ਪੁਰਖ ਦੇ ਭਾਣੇ ਅੰਦਰ ਇਹ ਵਿਧ੍ਰੋਹ ਚੌਕਸੀ ਦੇ ਰੂਪ ਵਿਚ ਸਾਹਮਣੇ ਆਇਆ ਹੈ ਇਸ ਨੂੰ ਗੁਰਮਤਿ ਅਨੁਸਾਰ ਨਜਿੱਠ ਕੇ ਅੱਗੇ ਵੱਧਣਾ ਚਾਹੀਦਾ ਹੈ।


ਭੁਲ ਚੁੱਕ ਮੁਆਫ਼
ਗੁਰਜੀਤ ਸਿੰਘ ਆਸਟ੍ਰੇਲੀਆ


khalsagurjeet@yahoo.com

Shromanee Akaalee Dal (Badal) Ate Kathit Sant Smaaj Tankhaiye Te Patit Sikhaan Da Siaasee Gathjod :- Giaanee Jachachak




ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਥਿਤ ਸੰਤ ਸਮਾਜ ਤਨਖਾਹੀਏ ਤੇ ਪਤਿਤ ਸਿੱਖਾਂ ਦਾ ਸਿਆਸੀ ਗੱਠਜੋੜ: ਗਿਆਨੀ ਜਾਚਕ
ਨਿਊਯਾਰਕ 6 ਸਤੰਬਰ ( ) ਕਥਿਤ ਸੰਤ ਸਮਾਜ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ 2 ਸਤੰਬਰ ਨੂੰ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ ਕਿ “ਸਹਿਜਧਾਰੀ ਨਾਂ ਦੀ ਸਿੱਖੀ ਵਿੱਚ ਕੋਈ ਹੋਂਦ ਹੀ ਨਹੀ, ਪੂਰਨ ਜਾਂ ਪਤਿਤ ਸਿੱਖ ਹੀ ਹੁੰਦੇ ਹਨ। ਪੂਰਨ ਉਹ ਜੋ ਰਹਿਤ ਮਰਯਾਦਾ ਨੂੰ ਮੰਨਦੇ ਹਨ ਅਤੇ ਪਤਿਤ ਉਹ ਜਿਹੜੇ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ”। ਉਨ੍ਹਾਂ ਦੇ ਇਸ ਸਾਂਝੇ ਬਿਆਨ ਦੀ ਰੌਸਨੀ ਵਿੱਚ ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਥਿਤ ਸੰਤ ਸਮਾਜ ਤਨਖਾਹੀਏ ਤੇ ਪਤਿਤ ਸਿੱਖਾਂ ਦਾ ਸਿਆਸੀ ਗੱਠਜੋੜ ਹੈ। ਕਿਉਂਕਿ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ’ ਨੂੰ ਨਾ ਮੰਨਣ ਕਰਕੇ ਸੰਤ-ਸਮਾਜ ਪਤਿਤ ਹੈ ਅਤੇ ਐਸੇ ਪਤਿਤਾਂ ਨਾਲ ਸਿਆਸੀ ਸਾਂਝ ਪਾਉਣ ਕਰਕੇ ਅਕਾਲੀ ਦਲ ਸੁਭਾਵਿਕ ਹੀ ਤਨਖਾਹੀਆਂ ਦੀ ਜਮਾਤ ਬਣ ਜਾਂਦਾ ਹੈ। ਇਹ ਸ਼ਬਦ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਇੱਕੀ ਲਿਖਤੀ ਬਿਆਨ ਵਿੱਚ ਕਹੇ।
ਉਨ੍ਹਾਂ ਮੁਤਾਬਿਕ ‘ਸੱਚ-ਖੋਜ ਅਕੈਡਮੀ ਖੰਨਾ’ ਦੇ ਅਸਟ੍ਰੇਲੀਆ ਵਿੱਚਲੇ ਇੱਕ ਸਰਗਰਮ ਤੇ ਵਿਦਵਾਨ ਮੈਂਬਰ ਭਾਈ ਗੁਰਜੀਤ ਸਿੰਘ ਖ਼ਾਲਸਾ (ਬ੍ਰੀਜ਼ਬਿਨ) ਨੇ ਉਪਰੋਕਤ ਬਿਆਨ ’ਤੇ ਟਿੱਪਣੀ ਕਰਦਿਆਂ ਇਥੋਂ ਤੱਕ ਲਿਖਿਆ ਹੈ ਕਿ “ਜੇਕਰ ਪੰਥਕ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਹੀ ਪੂਰਨ ਸਿੱਖ ਹਨ ਤਾਂ ਫਿਰ ਦਮਦਮੀ ਅਤੇ ਹੋਰ ਟਕਸਾਲਾਂ, ਭਾਈ ਰਣਧੀਰ ਸਿੰਘ ਜੀ ਦੇ ਅਖੰਡ ਕੀਰਤਨੀ ਜੱਥੇ ਵਾਲੇ ਅਤੇ ਹੋਰ ਸੰਪ੍ਰਦਾਵਾਂ ਵਾਲੇ ਜੋ ਜੋ ਕਿ ਖਾਸਕਰ ਰਹਿਰਾਸ ਸਾਹਿਬ ਜੀ ਦੀ ਬਾਣੀ ਅਪਣੀ ਮਰਿਆਦਾ ਅਨੁਸਾਰ ਪੜ੍ਹਦੇ ਹਨ, ਸਾਰੇ ਹੀ ਪਤਿਤ ਸਿੱਖ ਹੋਏ । ਸੰਤ ਸਮਾਜ ਵੀ ਉਨ੍ਹਾਂ ਵਿਚ ਹੀ ਆਉਂਦਾ ਹੈ। ਕੱਚੀ ਬਾਣੀ ਪੜ੍ਹਨ ਵਾਲੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਭਾਈ ਦਲੇਰ ਸਿੰਘ ਜੋ ਕਿ ਹੁਣੇ ਆਸਟ੍ਰੇਲੀਆ ਦੀ ਫੇਰੀ ਲਾ ਕੇ ਗਏ ਹਨ ਬ੍ਰੀਜ਼ਬਨ ਦੇ ਦੋ ਗੁਰਦਾਆਰਿਆਂ ਵਿਚ ਰੱਜ ਕੇ ਕੱਚੀ ਬਾਣੀ ਦਾ ਪ੍ਰਵਾਹ ਚਲਾ ਕੇ ਸਿਰੋਪਾਓ ਦਾ ਸਨਮਾਨ ਵੀ ਪ੍ਰਾਪਤ ਕੀਤਾ ਇਸ ਤਰਾਂ ਦੇ ਹੋਰ ਸੰਤ, 1008 ਅਖਵਾਉਣ ਵਾਲੇ ਸਭ ਹੀ ਪਤਿਤ ਹਨ।ਕਿਉਂਕਿ ਅਕਾਲ ਤਖਤ ਸਾਹਿਬ ਦੀ ਪੰਥਕ ਰਹਿਤ ਮਰਿਆਦਾ ਵਿਚ ਇਸ ਦੀ ਮਨਾਹੀ ਹੈ। (ਇਸ ਬਿਆਨ ਮੁਤਾਬਿਕ ਤਾਂ) ਸਿਰਫ ਮਿਸ਼ਨਰੀ ਕਾਲੇਜ਼ ਵਾਲੇ ਅਤੇ ਕੁਝ ਹੋਰ ਸਿਖ ਹੀ ਪੂਰਣ ਸਿੱਖ ਹੋਏ ।”
ਉਪਰੋਕਤ ਕਿਸਮ ਦੇ ਗੋਲਕ ਲੋਟੂ, ਭੇਖੀ, ਫਿਰਕਾ ਪ੍ਰਸਤ ਤੇ ਸਿਆਸੀ ਗੱਠ-ਜੋੜ ਕਰਨ ਵਾਲੇ ਕਥਿਤ ਸੰਤ ਸਮਾਜ ਨੂੰ ਗੁਰਮਤਿ ਕਿਸੇ ਪੱਖੋਂ ਵੀ ਪ੍ਰਵਾਨਗੀ ਨਹੀਂ ਦਿੰਦੀ। ਸਿੱਖ ਰਹਿਤ ਮਰਯਾਦਾ ਮੁਤਾਬਿਕ ਪਤਿਤ ਤੇ ਤਨਖ਼ਾਹੀਏ ਸਿੱਖਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਵੀ ਨਹੀ ਹੋ ਸਕਦੀ। ਇਸ ਲਈ ਇਹ ਫੈਸਲਾ ਤਾਂ ਹੁਣ ਖ਼ਾਲਸਾ ਪੰਥ ਨੇ ਕਰਨਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਲਈ ਉਨ੍ਹਾਂ ਪਤਿਤਾਂ ਤੇ ਤਨਖਾਹੀਆਂ ਨੂੰ ਵੋਟ ਪਾ ਕੇ ਜਿਤਾਉਣਾ ਹੈ, ਜਿਨ੍ਹਾਂ ਨੇ ਸਿੱਖੀ ਨੂੰ ਹਿੰਦੂ-ਮੱਤ ਦੇ ਖਾਰੇ ਸਮੁੰਦਰ ਵਿੱਚ ਗ਼ਰਕ ਲਈ ਪਹਿਲਾਂ ਨਾਨਕ-ਸ਼ਾਹੀ ਕੈਲੰਡਰ ਦਾ ਭੋਗ ਪਾਇਆ ਹੈ ਅਤੇ ਹੁਣ ਜਿਹੜੇ ਸਿੱਖ ਰਹਿਤ ਮਰਯਾਦਾ ਨੂੰ ਸਨਾਤਨੀ ਹਿੰਦੂ-ਮਤ ਦੀ ਮਰਯਾਦਾ ਦੇ ਅਨੁਕੂਲ ਕਰਨ ਲਈ ਮਨਸੂਬੇ ਘੜ ਰਹੇ ਹਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਉਨ੍ਹਾਂ ਸਿਦਕੀ ਤੇ ਜਾਗਰੂਕ ਗੁਰਸਿੱਖਾਂ ਨੂੰ, ਜਿਹੜੇ ਪੰਥ ਵਿਰੋਧੀ ਸ਼ਕਤੀਆਂ ਦੇ ਮਾਰੂ ਮਨਸੂਬਿਆਂ ਨੂੰ ਪਛਾੜਣਾ ਚਹੁੰਦੇ ਹਨ।

Gur Satgur Kaa Jo Sikh(u) Akhaa-ay - Viaakhiaa

>>>Download mp3<<<


ਮਃ ੪ ॥
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
ਗਉੜੀ ਕੀ ਵਾਰ:੧ (ਮ: ੪)  - ਅੰਗ ੩੦੬

>>>Download mp3 - Viaakhiaa<<<

Thursday, April 21, 2011

 >>>Download Mp3<<<


ਆਸਾ ਬਾਣੀ ਭਗਤ ਧੰਨੇ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥
ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥
ਆਸਾ (ਭ. ਧੰਨਾ)  - ਅੰਗ ੪੮੭

http://www.4shared.com/audio/ryiPe-Ky/02-Aasaa_Banee_Bhagat_Dhannay_.html
ਮਹਲਾ ੫ ॥
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੪੮੮


http://www.4shared.com/audio/99ipnE-A/03-Aasaa_Banee_Bhagat_Dhannay_.html
ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥
ਆਸਾ (ਭ. ਧੰਨਾ) ਗੁਰੂ ਗ੍ਰੰਥ ਸਾਹਿਬ - ਅੰਗ ੪੮੮

Monday, April 4, 2011

Bhagat Dhanaa Jee, Parmaanand Jee Te Soordaas Jee De Sabdaan Bare Paaee Bhulekhe

ਭਗਤ ਧੰਨਾ ਜੀ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ ਦੇ ਸ਼ਬਦਾਂ ਦੇ ਬਾਰੇ ਪਾਏ ਭੁਲੇਖੇ

ਭਗਤ ਧੰਨਾ ਜੀ ਦੇ ਮਾਤਾ ਪਿਤਾ ਜਾਂ ਜਨਮ ਤਰੀਕ ਬਾਰੇ ਕੋਈ ਭਰੋਸੇਯੋਗ ਬਿਉਰਾ ਉਪਲਬਧ ਨਹੀਂ ਹੈ ਪਰ ਮੈਕਾਲਿਫ ਦੀ ਖੋਜ ਅਨੁਸਾਰ ਭਗਤ ਜੀ ਦਾ ਜਨਮ ਧਾਲੀਵਾਲ ਗੋਤ ਦੇ ਜੱਟ ਘਰਾਣੇ ਵਿੱਚ ੮ ਵੈਸਾਖ ਸੰਨ ੧੪੧੫ ਪਿੰਡ ਧੁਆਨ, ਜ਼ਿਲਾ ਟਾਂਕ ਰਾਜਸਥਾਨ ਵਿੱਚ ਹੋਇਆ ਸੀ। ਭਗਤ ਜੀ ਦੇ ਭਗਤੀ ਵਾਲੇ ਉੱਚੇ ਸੁੱਚੇ ਜੀਵਨ ਬਾਰੇ ਅਸੀਂ ਸਭ ਜਾਣਦੇ ਹਾਂ ਪਰ ਇਸ ਦੇ ਸਮਾਨੰਤਰ ਸੀਨੇ-ਬਸੀਨੇ ਕਾਫੀ ਕਰਾਮਾਤੀ ਅਤੇ ਚਮਤਕਾਰੀ ਕਿੱਸੇ ਕਹਾਣੀਆ ਵੀ ਪ੍ਰਚਲਿਤ ਹਨ ਜੋ ਕ ਗੁਰਮਤ ਦੀ ਕਸਵਟੀ ਤੇ ਪੂਰੀਆਂ ਨਹੀਂ ਉਤਰਦਿਆਂ । ਅੱਜ ਤਕਰੀਬਨ ੫੯੬ (੨੦੧੧ ਵਿੱਚ) ਸਾਲਾਂ ਬਾਅਦ ਭਗਤ ਜੀ ਦੇ ਪਰਮਾਰਥਿਕ ਜੀਵਨ ਨੂੰ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਓਨ੍ਹਾਂ ਵੱਲੋਂ ਪ੍ਰਾਪਤ ਬ੍ਰਹਮ ਗਿਆਨ ਦਾ ਚਾਨਣ ਜੋ ਕਿ ਸ੍ਰੀ ਆਦਿ ਗਰੰਥ ਜੀ ਅੰਦਰ ਦਰਜ਼ ਚਾਰ ਸ਼ਬਦਾਂ (ਵਿਦਵਾਨਾਂ ਨੇ ਬਿਨ੍ਹ੍ਹਾ ਵਿਚਾਰੇ ਤਿੰਨ ਸ਼ਬਦ ਲਿਖੇ ਹਨ) ਵਿਚ ਠਾਠਾਂ ਮਾਰਦੀ ਹੈ।
ਉਮੀਦ ਹੈ ਕਿ ਪਾਠਕ ਜਨ ਇਸ ਲੇਖ ਦਾ ਭਰਪੂਰ ਫਾਇਦਾ ਉਠਾ ਕੇ ਭਗਤਾਂ ਦੀ ਬਾਣੀ ਦੇ ਬਿਉਰੇ ਅਤੇ ਭਗਤ ਧੰਨਾ ਜੀ ਦੇ ਪਰਮਾਰਥਿਕ ਜੀਵਨ ਦੇ ਨਾਲ-੨ ਪੰਡਤਾਂ ਦੀ ਸਮਝ ਨੂੰ ਵੀ ਪਰਖ ਸਕਣਗੇ।

ਗੁਰਮਤ, ਜੀਵ ਨੂੰ ਉੱਚੇ ਸੁੱਚੇ ਜੀਵਨ ਬਾਰੇ ਹਮੇਸ਼ਾ ਹੀ ਯਤਨਸ਼ੀਲ ਰਹਿਣ ਦਾ ਉਪਦੇਸ਼ ਦਿੰਦੀ ਹੈ ਅਤੇ ਬ੍ਰਹਮ ਵਿਚਾਰ ਦੇ ਦਾਇਰੇ ਅੰਦਰ ਰਹਿ ਕੇ ਵਿਸ਼ੇ ਵਿਕਾਰਾਂ ਨੂੰ ਤਿਆਗ ਕੇ ਮੰਨ ਨੂੰ ਨਿਰਮਲ ਕਰਣ ਵਾਸਤੇ ਉਤਸਾਹਿਤ ਕਰਦੀ ਹੈ। ਗੁਰਮਤ ਵਿੱਚ ਜੀਵ ਆਤਮਾ ਦੀ ਜ਼ਾਤ ਬਾਰੇ ਕੋਈ ਸਥਾਨ ਨਹੀਂ ਪਰ ਕੇਵਲ ਕਿਰਤ ਦੇ ਅਧਾਰ ਤੇ ਜ਼ਾਤ ਬਾਰੇ ਇਸ਼ਾਰੇ ਹਨ। ਅਨੇਕਾਂ ਸ਼ਬਦਾਂ ਦੁਆਰਾ ਇਸ ਨੇਮ ਵੱਲ ਇਸ਼ਾਰਾ ਕੀਤਾ ਗਇਆ ਹੈ ।

" ਆਗੈ ਜਾਤਿ ਰੂਪੁ ਨ ਜਾਇ ॥ ਤੇਹਾ ਹੋਵੈ ਜੇਹੇ ਕਰਮ ਕਮਾਇ ॥" (ਪੰਨਾ ੩੬੩)
" ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥੧॥ "(ਪੰਨਾ ੧੧੯੮)
" ਭਗਤਾ ਕੀ ਜਤਿ ਪਤਿ ਏਕੋ ਨਾਮੁ ਹੈ ਆਪੇ ਲਏ ਸਵਾਰਿ ॥ "(ਪੰਨਾ ੪੨੯)

ਭਗਤ ਬਾਣੀ ਦੇ ਸ਼ਬਦਾਂ ਦਾ ਬਾਣੀ ਬਿਉਰਾ:

ਪ੍ਰਚਲਿਤ ਕਿੱਸੇ ਕਹਾਣੀਆਂ ਨੂੰ ਕਿਸੇ ਕਿਸਮ ਦਾ ਅਧਾਰ ਨਾਂ ਮੰਨ ਕੇ ਗੁਰਮਤ ਦੇ ਆਧਾਰ ਤੇ ਭਗਤ ਧੰਨਾ ਜੀ ਦੇ ਪਰਮਾਰਥਿਕ ਪੱਖ ਉਤੇ ਚਾਨਣਾਂ ਪਾਉਣ ਵਾਸਤੇ ਵੀ ਸਾਡੇ ਕੋਲ ਸਭ ਤੋਂ ਭਰੋਸੇਮੰਦ ਵਸੀਲਾ ਸ਼੍ਰੀ ਆਦਿ ਗ੍ਰੰਥ ਅੰਦਰ ਪੰਨਾ ੪੮੭-੪੮੮ ਉਤੇ ਰਾਗ ਆਸਾ ਵਿਚ ਤਿੰਨ (੩) ਅਤੇ ਪੰਨਾ ੬੯੫ ਤੇ ਧਨਾਸਰੀ ਰਾਗ ਵਿਚ ਦਰਜ ਇੱਕ (੧) ਸ਼ਬਦ ਅਤੇ ਕੁਲ ਜੋਡ਼ ਚਾਰ (੪) ਸ਼ਬਦਾਂ ਨੂੰ ਹੀ ਮੰਨਣਾ ਪਵੇਗਾ।
                          ਆਉ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ੀ ਅਲਪ ਬੁੱਧੀ ਅਨੁਸਾਰ ਆਸਾ ਰਾਗ ਵਿਚ ਦਰਜ਼ "ਮਹਲਾ ੫" ਦੇ ਸਿਰਲੇਖ ਅੰਦਰ ਭਗਤ ਧੰਨਾ ਜੀ ਦੇ ਦੂਸਰੇ ਸ਼ਬਦ ਬਾਰੇ ਅਜੋਕੇ ਕੁਝ ਵਿਦਵਾਨਾਂ (ਪੰਡਿਤਾਂ) ਦੁਆਰਾ ਪਾਏ ਭੁਲੇਖੇ ਦਾ ਖੁਲਾਸਾ ਕਰੀਏ। ਵਰਤਮਾਨ ਕਾਲ ਵਿਚ ਗੁਰਮਤ ਦੇ ਗਿਆਨ ਅੰਦਰ ਪਰਪੱਕ ਮੰਨੇ ਜਾਂਦੇ ਪੰਥ ਦੇ ਮਸ਼ਹੂਰ ਟੀਕਾਕਾਰ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਨੂੰ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਮੰਨਿਆ ਹੈ ਅਤੇ ਉਸ ਤੋਂ ਉਪਰੰਤ ਕਾਫੀ ਹੋਰ ਵਿਦਵਾਨਾਂ ਨੇ ਅਤੇ ਹਾਲ ਹੀ ਵਿੱਚ ਡਾ: ਰਤਨ ਸਿੰਘ ਜੱਗੀ ਦੁਆਰਾ ਰਚਿਤ "ਗੁਰੂ ਗਰੰਥ ਵਿਸ਼ਵਕੋਸ਼" ਵਿੱਚ ਇਸ ਹੀ ਗੱਲ ਨੂੰ ਇਕ ਵਾਰ ਫਿਰ ਦੋਹਰਾ ਕੇ ਸਭਨਾਂ ਨੇ ਹੀ ਆਪਣੇ ਗੁਰਮਤਿ ਗਿਆਨ ਦੀ ਖੋਜ ਵਿੱਚ ਕੱਚਿਆਈ ਦਿਖਾਈ ਹੈ। ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੀ ਵਿਆਖਿਆ ਤੋਂ ਬਾਅਦ ਇੱਕ ਫੁਟ ਨੋਟ ਦਿੱਤਾ ਹੈ,
ਜੋ ਇਸ ਪ੍ਰਕਾਰ ਹੈ।

{ਇਸ ਸ਼ਬਦ ਤੋਂ ਪਹਿਲੇ ਸ਼ਬਦ ਦਾ ਸਿਰਲੇਖ ਹੈ "ਆਸਾ ਬਾਣੀ ਭਗਤ ਧੰਨੇ ਕੀ"। ਇਸ ਸਿਰਲੇਖ ਹੇਠ ੩ ਸ਼ਬਦ ਹਨ ਪਰ ਇਸ ਦੂਜੇ ਸ਼ਬਦ ਦਾ ਇਕ ਹੋਰ ਨਵਾਂ ਸਿਰਲੇਖ ਹੈ "ਮਹਲਾ ੫"। ਇਸ ਦਾ ਭਾਵ ਇਹ ਹੈ ਕਿ ਇਹਨਾਂ ਤਿੰਨਾਂ ਸ਼ਬਦਾਂ ਵਿਚੋਂ ਇਹ ਦੂਜਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਆਪਣਾ ਉਚਾਰਿਆ ਹੋਇਆ ਹੈ। ਇਸ ਵਿਚ ਉਹਨਾਂ ਨੇ ਲਫਜ਼ 'ਨਾਨਕ' ਆਖੀਰ ਤੇ ਨਹੀਂ ਵਰਤਿਆ।}

ਪਾਠਕਾਂ ਦੇ ਬੋਧ ਲਈ ਨੀਚੇ ਇਹ ਸੰਪੂਰਨ ਸ਼ਬਦ ਲਿੱਖ ਦਿੱਤਾ ਗਇਆ ਹੈ।
ਮਹਲਾ ੫ ॥
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥
ਆਸਾ (ਮਃ ੫) ਆਦਿ ਗ੍ਰੰਥ - ੪੮੮

ਸ਼੍ਰੀ ਆਦਿ ਗਰੰਥ ਦੀ ਜਾਣਕਾਰੀ ਰੱਖਣ ਵਾਲੇ ਸੱਜਣ, ਇਹ ਜਾਣਦੇ ਹਨ ਕਿ ਹਰ ਇਕ ਸ਼ਬਦ ਦੇ ਉਚਾਰਣ ਕਰਤੇ ਦਾ ਨਾਮ ਤੱਤਕਰੇ ਅੰਦਰ ਦਰਜ਼ ਮਿਲਦਾ ਹੈ। ਇਨ੍ਹਾਂ ਚਾਰ ਸ਼ਬਦਾਂ ਦੀ ਜਾਣਕਾਰੀ ਤੱਤਕਰੇ ਅੰਦਰ ਇਸ ਤਰੀਕੇ ਨਾਲ ਦਰਜ ਹੋਈ ਮਿਲਦੀ ਹੈ।


ਭਗਤ ਧੰਨਾ ਜੀਉ
ਭ੍ਰਮਤ ਫਿਰਤ ਬਹੁ .............................. ੪੮੭
ਗੋਬਿੰਦ ਗੋਬਿੰਦ .................................. ੪੮੭
ਰੇ ਚਿਤ ਚੇਤਸਿ ਕੀ ਨ.......................... ੪੮੮
ਗੋਪਾਲ ਤੇਰਾ ਆਰਤਾ............................੬੯੫


ਇਸ ਦ੍ਰਿਡ਼ ਨਿਯਮ ਨੂੰ ਪ੍ਰੌ: ਸਾਹਿਬ ਸਿੰਘ ਜੀ ਅਤੇ ਪੰਥ ਦੇ ਹੋਰ ਅਜੋਕੇ ਵਿਦਵਾਨ ਕਿਸ ਤਰ੍ਹਾਂ ਆਪਣੀਆਂ ਅੱਖਾਂ ਤੋਂ ਓਹਲੇ ਕਰ ਗਏ ਅਤੇ ਸੰਗਤ ਵਿੱਚ ਇਹ ਗਲਤ ਫਹਿਮੀ ਹੁਣ ਤਾਈਂ ਪਾਈ ਰੱਖੀ ਹੈ। ਇਸ ਦਾ ਜਵਾਬ ਤਾਂ ਇਹੀ ਹੋ ਸਕਦਾ ਹੈ ਕਿ ਇਹ ਸੱਜਣ ਬਾਣੀ ਬਿਓਰਾ ਇਕ ਦੁਜੇ ਤੋਂ ਨਕਲ ਮਾਰ ਕਰ ਕੇ ਜਾਂ ਸੁਣ ਸੁਣਾ ਕੇ ਹੀ ਲਿਖਦੇ ਰਹੇ ਹਨ। ਕਿਸੇ ਵੀ ਵਿਦਵਾਨ ਨੇ ਸ਼੍ਰੀ ਆਦਿ ਗਰੰਥ ਜੀ ਦੇ ਤੱਤਕਰੇ ਨੂੰ ਪਡ਼ਚੋਲਣ ਦਾ ਯਤਨ ਨਹੀਂ ਕੀਤਾ । ਇਹ ਇਕ ਅਣਗਹਲੀ ਵਾਲੀ ਤੇ ਅਧੂਰੀ ਖੋਜ਼ ਦਾ ਹੀ ਨਤੀਜਾ ਹੈ। ਅਸੀਂ ਖੋਜੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਾਜਿਸ਼ ਦੀ ਤਹਿ ਤਕ ਜਾਇਆ ਜਾਵੇ  


ਇਸ ਹੀ ਪ੍ਰਕਾਰ ਇਨ੍ਹਾਂ ਵਿਦਵਾਨਾ (ਪੰਡਿਤਾਂ) ਨੇ ਭਗਤ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ ਦੇ ਸ਼ਬਦ ਬਾਰੇ ਵੀ ਭੁਲੇਖਾ ਪਾਇਆ ਹੋਇਆ ਹੈ। ਤੱਤਕਰੇ ਦੇ ਅਨੁਸਾਰ ਸ਼ਬਦਾਂ ਦਾ ਬਿਉਰਾ ਇਸ ਪ੍ਰਕਾਰ ਹੈ।


ਪਰਮਾਨੰਦ ਜੀ:-


ਤੈ ਨਰ ਕਿਆ ਪੁਰਾਨੁ..........................੧੨੫੩
ਛਾਡਿ ਮਨੁ ਹਰਿ ਬਿਮੁਖਨ......................੧੨੫੩


ਸੂਰਦਾਸ ਜੀ:-


ਹਰਿ ਕੇ ਸੰਗ ਬਸੇ..............................੧੨੫੩


ਪਾਠਕ ਸੱਜਣ ਇਸ ਬਾਣੀ ਬਿਉਰੇ ਨੂੰ ਆਦਿ ਗ੍ਰੰਥ ਵਿਚੋਂ ਜ਼ਰੂਰ ਵੇਖ ਲੈਣ ਅਤੇ ਪੱਲੇ ਬੰਨ੍ਹ ਲੈਣ ਕਿ ਇਕ ਪੰਕਤੀ "ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥"
ਭਗਤ ਸੁਰਦਾਸ ਜੀ ਦੀ ਨਾਂ ਹੋ ਕਰ ਕੇ ਭਗਤ ਪਰਮਾਨੰਦ ਜੀ ਦੇ ਨਾਮ ਅੰਦਰ ਦਰਜ਼ ਹੋਈ ਮਿਲਦੀ ਹੈ। ਫਿਰ ਮ:੫ ਲਿਖਣ ਦਾ ਭਾਵ ਇਹ ਹੋਇਆ ਕਿ ਪੰਚਮ ਪਾਤਸ਼ਾਹ ਨੇ ਦਰਜ਼ ਕਰਣ ਵੇਲੇ ਆਪਣੇ ਵਲੋਂ ਇਸ ਸ਼ਬਦ ਵਿਚ ਕੋਈ ਸੋਧ ਜਾਂ ਦਰੁਸਤੀ ਜਰੂਰ ਕੀਤੀ ਹੋਵੇਗੀ ਪਰ ਇਹ ਸ਼ਬਦ ਮੂਲ ਰੂਪ ਵਿਚ ਭਗਤ ਧੰਨਾ ਜੀ ਦਾ ਹੀ ਹੈ ਇਸ ਗੱਲ ਦੀ ਪ੍ਰੌਡ਼ਤਾ ਇਹ ਪੰਕਤੀ ਵੀ ਕਰਦੀ ਹੈ। 



"ਮਿਲੇ ਪ੍ਰਤਖਿ ਗੁਸਾਈਆ "ਧੰਨਾ" ਵਡਭਾਗਾ ॥੪॥੨॥"


ਆਸਾ ਰਾਗ ਵਿਚ ਬਾਕੀ ਦੇ ਦਰਜ਼ ਦੋ ਹੋਰ ਸ਼ਬਦਾਂ ਵਿਚ ਵੀ ਇਹੀ ਨਿਯਮ ਪ੍ਰਤੱਖ ਤੌਰ ਤੇ ਨਜ਼ਰੀਂ ਪੈਂਦਾ ਹੈ।


"ਧੰਨੈ" ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥ (ਪੰਨਾ ੪੮੭)






ਕਹੈ "ਧੰਨਾ" ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥ (ਪੰਨਾ ੪੮੮)


ਆਪਣੇ ਤੌਰ ਤੇ ਪੰਚਮ ਪਾਤਸ਼ਾਹ ਨੇ ਪੰਨਾ ੧੧੯੨ ਉਤੇ ਬਸੰਤ ਰਾਗ ਵਿਚ "ਬਸੰਤੁ ਮਹਲਾ ੫ ਘਰੁ ੧ ਦੁਤੁਕੀਆ" ਸਿਰਲੇਖ ਅੰਦਰ ਭਗਤ ਧੰਨਾ ਜੀ ਦੇ ਬਾਰੇ ਇਹ ਪੰਕਤੀ ਦਰਜ਼ ਕੀਤੀ ਹੈ। "ਧੰਨੈ ਸੇਵਿਆ ਬਾਲ ਬੁਧਿ॥"


ਇਸੇ ਪ੍ਰਕਾਰ ਪ੍ਰੋ: ਸਾਹਿਬ ਸਿੰਘ ਜੀ ਨੇ ਭਗਤ ਫਰੀਦ ਜੀ ਦੇ ਸ਼ਲੋਕਾਂ ਵਾਰੇ ਵੀ ਕੁੱਝ ਇਸ ਤਰ੍ਹਾਂ ਲਿਖਿਆ ਹੈ,


{ਨੋਟ:- ਭਗਤਾਂ ਦੇ ਸ਼ਬਦਾਂ ਸ਼ਲੋਕਾਂ ਦੇ ਸੰਬੰਧ ਵਿਚ ਉਚਾਰੇ ਹੋਏ ਹੋਰ ਭੀ ਐਸੇ ਵਾਕ ਮਿਲਦੇ ਹਨ, ਜਿਥੇ
ਉਹਨਾਂ 'ਨਾਨਕ' ਲਫਜ਼ ਨਹੀਂ ਵਰਤਿਆ; (ਵੇਖੋ, ਸਲੋਕ ਫਰੀਦ ਜੀ ਨ: ੭੫, ੮੨, ੮੩, ੧੦੫, ੧੦੮, ੧੦੯, ੧੧੦, ੧੧੧) ਸਿਰ
ਲੇਖ "ਮਹਲਾ ੫" ਇਸ ਗੱਲ ਬਾਰੇ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣ ਦੇਂਦਾ ਕਿ ਇਸ ਦੇ ਉਚਾਰਨ ਵਾਲੇ ਸ੍ਰੀ
ਗੁਰੂ ਅਰਜਨ ਸਾਹਿਬ ਜੀ ਹਨ।}



ਇਸ ਪੁਰਾਤਨ ਅਣਗਹਲੀ ਵਿਚ ਹੋਈ ਖੋਜ਼ ਵਿਚ ਵੀ ਸੋਧ ਦੀ ਗੁੰਜਾਇਸ਼ ਹੈ। ਗਹੁ ਨਾਲ ਵਿਚਾਰਣ ਨਾਲ ਇਹ ਸਮਝ ਪੈਦੀਂ ਹੈ ਕਿ ਇਹ ਸਾਰੇ ਸ਼ਲੋਕ ਫਰੀਦ ਜੀ ਦੇ ਆਪਣੇ ਹੀ ਹਨ ਅਤੇ ਇਨ੍ਹਾਂ ਵਿਚ "ਫਰੀਦਾ" ਅਖਰ ਵਰਤਿਆ ਮਿਲਦਾ ਹੈ ਪਰ ਪੰਚਮ ਪਾਤਸ਼ਾਹ ਜੀ ਵਲੋਂ ਤਾਂ ਕੁੱਝ ਕ ਸੰਸ਼ੋਧਨ ਜ਼ਰੂਰ ਕੀਤਾ ਗਇਆ ਹੈ।


ਭਾਈ ਸਾਹਿਬ ਗੁਰਦਾਸ ਜੀ ਦੀਆਂ ਵਾਰਾਂ ਅਤੇ ਭਗਤਾਂ ਦਾ ਪਰਮਾਰਥਿਕ ਜੀਵਨ:


ਆਸਾ ਰਾਗ ਦੇ ਇਸ ਦੂਸਰੇ ਸ਼ਬਦ ਤੋਂ ਇਹ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਭਗਤ ਧੰਨਾ ਜੀ ਨੂੰ ਪ੍ਰਤੱਖ ਤੌਰ ਤੇ ਆਪਣੇ ਮੂਲ (ਆਪਣੇ ਅੰਦਰਲੇ ਗੁਸਾਈਂ) ਦੇ ਦਰਸ਼ਨ ਹੋਏ ਸਨ ਜਿਸ ਗੱਲ ਦੀ ਪ੍ਰੌਡ਼ਤਾ ਉਹ ਖੁਦ ਆਪ ਹੀ ਕਰ ਰਹੇ ਹਨ, ਹਾਲਾਂਕੀ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਦਸਵੀਂ ਵਾਰ ਦੀ ੧੩ਵੀਂ ਪੌਡ਼ੀ ਵਿੱਚ ਇਹ ਪੰਕਤੀ ਲਿਖਦੇ ਹਨ, "ਗੋਸਾਈ ਪਰਤਖਿ ਹੋਇ ਰੋਟੀ ਖਾਹਿ ਛਾਹਿ ਮੁਹਿ ਲਾਵੈ ।" ਜੋ ਕਿ ਸ਼੍ਰੀ ਆਦਿ ਗ੍ਰੰਥ ਵਿੱਚ ਦਰਜ਼ ਇਸ ਹਰਿ ਕੀ ਬਾਣੀ ਦੀ ਇਸ ਪੱਖੋਂ ਵਿਰੋਧਤਾ ਕਰਦੀ ਹੈ ਕਿ ਸ਼ਰੀਰਕ ਰੂਪ ਵਿਚ ਵੀ ਪਰਮੇਸ਼ਰ ਦਾ ਦਰਸ਼ਨ ਹੋ ਸਕਦਾ ਹੈ ਜਾਂ ਫਿਰ ਹੋਰਨਾਂ ਧਰਮਾਂ ਵਾਂਗ ਕੋਈ ਅਨਹੋਣੀ ਜਹੀ ਕਰਾਮਾਤ ਵਰਤ ਸਕਦੀ ਹੈ। ਆਪ ਸਭ ਇਸ ਗੱਲ ਤੋਂ ਤਾਂ ਜਾਣੂ ਹੀ ਹੋ ਕਿ ਇਸ ਗੁਰਮਤ ਵਿਰੋਧੀ ਵਿਚਾਰਧਾਰਾ (ਪੱਥਰ ਵਿਚੋਂ ਰੱਬ ਪਾਉਣਾ) ਦਾ ਪ੍ਰਚਾਰ ਅਜੋਕੇ ਸਿੱਖ ਜਗਤ ਵਿਚ ਵਧੇਰਾ ਹੈ। ਇਸ ਤਰ੍ਹਾਂ ਦੀ ਵਿਚਾਰਧਾਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ ਕਿ ਉਹ ਗੁਰਮਤ ਦੇ ਸਰੋਤ ਦਾ ਭਰੋਸੇਮੰਦ ਵਸੀਲਾ ਵੀ ਹਨ..? ਹੋ ਸਕਦਾ ਹੈ ਕਿ ਗੁਰਮਤ ਦੀ ਵਿਚਾਰਧਾਰਾ ਨੂੰ ਧੁੰਧਲਾਉਣ ਲਈ ਇਹ ਚਾਲ ਵਰਤੀ ਗਈ ਹੋਵੇ ਅਤੇ ਉਨ੍ਹਾਂ ਵਿੱਚ ਮਿਲਾਵਟ ਕਰ ਦਿੱਤੀ ਗਈ ਹੋਵੇ ਜਾਂ ਫਿਰ ਉਨ੍ਹਾਂ ਦਾ ਨਾਂ ਵਰਤ ਕੇ ਇਹ ਵਾਰਾਂ ਲਿਖ ਲਈਆਂ ਹੋਣ। ਇਸ ਵਿਸ਼ੇ ਤੇ ਡੁੰਘੀ ਖੋਜ਼ ਦੀ ਲੋਡ਼ ਹੈ।


ਇਸ ਪ੍ਰਕਾਰ ਹੀ ਭਗਤ ਕਬੀਰ ਜੀ ਦੇ ਗੁਰੂ ਨੁੰ ਲੈ ਕੇ ਭਾਈ ਸਾਹਿਬ ਗੁਰਦਾਸ ਜੀ ਨੇ ਆਪਣੀ ੧੦ਵੀਂ ਵਾਰ ਦੀ ੧੫ਵੀਂ ਪੌਡ਼ੀ ਵਿਚ ਗੁਰਮਤ ਵਿਰੋਧੀ ਖਿਆਲ ਪ੍ਰਗਟਾਇਆ ਦਿਸਦਾ ਹੈ। ਭਾਈ ਸਾਹਿਬ ਜੀ ਲਿਖਦੇ ਹਨ..


੧੫ [ਕਬੀਰ ਅਤੇ ਰਾਮਾਨੰਦ]
ਹੋਇ ਬਿਰਕਤੁ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ।
ਅੰਮ੍ਰਿਤੁ ਵੇਲੇ ਉਠਿ ਕੈ ਜਾਂਦਾ ਗੰਗਾ ਨ੍ਹਾਵਣ ਤਾਈਂ।
ਅਗੋ ਹੀ ਦੇ ਜਾਇ ਕੈ ਲੰਮਾ ਪਿਆ ਕਬੀਰ ਤਿਥਾਈਂ।
ਪੈਰੀ ਟੁੰਬ ਉਠਾਲਿਆ ‘ਬੋਲਹੁ ਰਾਮ’ ਸਿਖ ਸਮਝਾਈ।
ਜਿਉ ਲੋਹਾ ਪਾਰਸੁ ਛੁਹੇ ਚੰਦਨ ਵਾਸੁ ਨਿੰਮੁ ਮਹਕਾਈ।
ਪਸੂ ਪਰੇਤਹੁ ਦੇਵ ਕਰਿ ਪੂਰੇ ਸਤਿਗੁਰ ਦੀ ਵਡਿਆਈ।
ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਮਿਲਾਈ।
ਝਰਣਾ ਝਰਦਾ ਨਿਝਰਹੁੰ ਗੁਰਮੁਖਿ ਬਾਣੀ ਅਘਡ਼ ਘਡ਼ਾਈ।
ਰਾਮ ਕਬੀਰੈ ਭੇਦੁ ਨ ਭਾਈ ॥੧੫॥
ਭਾਈ ਗੁਰਦਾਸ ਜੀ (ਵਾਰ ੧੦ ਪਉਡ਼ੀ ੧੫)



ਜੋ ਕਿ ਇਸ ਗੱਲ ਵਲ ਇਸ਼ਾਰਾ ਕਰਦੀ ਹੈ ਕਿ ਰਾਮਾਨੰਦ ਜੀ ਜੋ ਕਿ ਬਿਰਕਤ ਸਨ ਨੇ ਕਬੀਰ ਜੀ ਨੂੰ ਰਾਮ ਕਹਨ ਦਾ ਗੁਰਮੰਤ੍ਰ ਦਿੱਤਾ ਪਰ ਭਗਤ ਕਬੀਰ ਜੀ ਆਪਣੀ ਖੁਦ ਦੀ ਬਾਣੀ ਵਿਚ ਇਸ ਵਿਚਾਰਧਾਰਾ ਤੋਂ ਉਲਟ ਗੱਲ ਦੱਸ ਰਹੇ ਹਨ।


"ਅਬ ਕਹੁ ਰਾਮ ਕਵਨ ਗਤਿ ਮੋਰੀ ॥ਤਜੀਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥

ਸਗਲ ਜਨਮੁ ਸਿਵਪੁਰੀ ਗਵਾਇਆ ॥ ਮਰਤੀ ਬਾਰ ਮਗਹਰਿ ਉਠਿ ਆਇਆ ॥੨॥" (ਪੰਨਾ ੩੨੬)

"ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥" (ਪੰਨਾ ੯੬੯)


ਜਿਸ ਦਾ ਭਾਵ ਇਹ ਹੋਇਆ ਕਿ ਕਬੀਰ ਜੀ ਨੂੰ ਬਨਾਰਸ (ਸਿਵਪੁਰੀ) ਵਿਚੋ ਤੱਤ ਗਿਆਨ ਪ੍ਰਾਪਤ ਨ ਹੋ ਸਕਿਆ ਕਿਉਂਕਿ ਉਥੇ ਇਸ ਵਿਚਾਰਧਾਰਾ ਦਾ ਪ੍ਰਚਾਰ ਨਹੀਂ ਸੀ ਅਤੇ ਪਰਤ ਕੇ ਮਗਹਰ (ਹਰ ਦਾ ਮਾਰਗ) ਸ਼ਹਿਰ ਵਿੱਚ ਜਾ ਕੇ ਓਹੋ ਤੱਤ ਗਿਆਨ ਪ੍ਰਾਪਤ ਹੋਇਆ।


ਪਰਮਾਤਮਾ ਸ਼ਬਦ ਬਾਰੇ:


ਆਓ ਹੁਣ ਗੁਸਾਈ ਸ਼ਬਦ ਬਾਰੇ ਪ੍ਰਚਲਤ ਅਰਥਾਂ ਦੀ ਜਾਣਕਾਰੀ ਲਈਏ। ਸਮਸਰ ਗੁਰਬਾਣੀ ਵਿੱਚ ਇਹ ਸ਼ਬਦ ਕਦੇ ਪਰਮੇਸ਼ਰ ਦਾ ਜਾਂ ਕਦੇ ਅਪਣੇ ਮੂਲ ਦੇ ਬੋਧਕ ਦਾ ਸੰਕੇਤਕ ਹੈ। ਗੁਰਮਤ ਦੇ ਫਲਸਫੇ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਅਪਣੇ ਮੂਲ ਨੂੰ ਖੋਜਣਾ ਹੈ ਅਤੇ ਉਸ ਨੂੰ ਹੀ ਮਿਲਣਾ ਹੈ। ਇਸ ਮੂਲ ਨੇ ਪਹਿਲਾਂ ਨਾਮ ਪਦਾਰਥ ਉਪਰੰਤ ਜਨਮ ਪਦਾਰਥ ਪ੍ਰਾਪਤ ਕਰ ਕੇ "ਸਬਦ ਗੁਰੂ" ਵਿਚ ਲੀਨ ਹੋਣਾ ਹੈ ਪਰ ਅਜੋਕੇ ਸਿੱਖ ਜਗਤ ਵਿਚ ਹੁਣ ਤੱਕ ਇਸ ਫਲਸਫੇ ਦਾ ਪ੍ਰਚਾਰ ਨਾਮ ਮਾਤਰ ਵੀ ਨਹੀਂ ਹੋਇਆ। ਇਸ ਪ੍ਰਥਾਏ ਕੁੱਝ ਗੁਰਮਤ ਸੰਕੇਤ ਹੇਠਾਂ ਦਿੱਤੇ ਜਾਂਦੇ ਹਨ।


ਮੂਰਖ ਦੁਬਿਧਾ ਪਡ਼੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥ (ਪੰਨਾ ੧੧੩੩)


ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ ॥ (ਪੰਨਾ ੧੩੩੪)


ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥
ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ (ਪੰਨਾ ੯੬੯)


ਜੇ ਇਸ ਪੰਕਤੀ "ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥" ਦੀ ਗਹੁ ਨਾਲ ਵਿਚਾਰ ਕਰਿਏ ਤਾਂ ਇਹ ਦੀ ਸਮਝ ਪੈਂਦੀ ਹੈ ਕਿ "ਹਰਿ" ਹੀ ਇਸ (ਜੀਵ) ਦਾ ਮੂਲ ਹੈ ਅਤੇ ਉਹ ਹਰ ਦਮ ਉਸਦੇ ਨਾਲ ਰਹਿੰਦਾ ਹੈ। ਗੁਰਮਤ ਵੀ ਇਹੀ ਸਮਝਾ ਰਹੀ ਹੈ। ਤਾਹੀਂ ਗੁਰਬਾਣੀ ਅੰਦਰ ਇਸ ਅੱਖਰ "ਹਰਿ" ਦੀ ਸਭ ਤੋਂ ਵੱਧ ਵਰਤੋਂ ਹੋਈ ਹੈ ਕੁੱਲ (੯੨੮੮) ਵਾਰੀ ਅਤੇ ਭੁਲੇਖੇ ਖਾ ਕੇ ਅਸੀਂ ਇਸ ਦੇ ਅਰਥ ਪਰਮਾਤਮਾ ਕਰਦੇ ਹਾਂ ਅਤੇ ਅਗੇ ਦੇਖੋ ਗੁਰਮਤ ਅਨੁਸਾਰ ਹਰਿ ਹੀ ਪੁਰਖ ਹੈ।


"ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥ (ਪੰਨਾ ੬੪੨)"


ਅਤੇ ਹੋਰ ਵੇਖੋ ਹਰਿ ਹੀ ਪ੍ਰਭ ਹੈ,


"ਹਉ ਸਤਿਗੁਰ ਵਿਟਹੁ ਵਾਰਿਆ ਜਿਨਿ "ਹਰਿ ਪ੍ਰਭੁ" ਦੀਆ ਦਿਖਾਇ ॥੧॥ ਰਹਾਉ ॥ (ਪੰਨਾ ੪੧)


ਅਰਥਾਤ ਸਤਿਗੁਰ ਦੀ ਇਹ ਵਡਿਆਈ ਹੈ ਕਿ ਉਹ ਹਰਿ ਅਤੇ ਪ੍ਰਭ ਦਾ ਦਰਸ਼ਨ ਕਰਾ ਦਿੰਦਾ ਹੈ । ਨਿਰਾਕਾਰ ਦਾ ਦਰਸ਼ਨ ਬੁੱਧੀ ਨੂੰ ਹੀ ਹੋਣਾ ਹੁੰਦਾ ਹੈ ਨਾਂ ਕਿ ਇਨ੍ਹਾਂ ਅੱਖਾਂ ਨੂੰ, ਕਿਉਂਕਿ ਉਹ ਤਾਂ ਅਗੋਚਰ ਹੈ।


ਗੁਰਬਾਣੀ ਨੂੰ ਬਡ਼ੇ ਗਹੁ ਨਾਲ ਵਿਚਾਰਨ ਦੀ ਲੋਡ਼ ਹੈ। ਪ੍ਰਭ, ਸਤਿਗੁਰ, ਰਾਮ, ਹਰਿ, ਸਾਹਿਬ ਆਦਿ ਸ਼ਬਦਾਂ ਨੂੰ ਪਰਮੇਸ਼ਰ ਦੇ ਸੂਚਕ ਸਮਝਣਾ ਵੱਡੀ ਭੁੱਲ ਹੈ। ਪ੍ਰਭ, ਸਤਿਗੁਰ, ਅਤੇ ਗੁਰ ਸ਼ਬਦਾਂ ਦੇ ਅਰਥ ਪ੍ਰਭੂ, ਸਤਿਗੁਰੂ ਅਤੇ ਗੁਰੂ ਕਰਨੇ ਨਿਰਮੂਲ ਹਨ।


ਪ੍ਰੋ: ਸਾਹਿਬ ਸਿੰਘ ਜੀ ਨੇ "ਸ੍ਰੀ ਗੁਰੁ ਗ੍ਰੰਥ ਸਾਹਿਬ ਦਰਪਣ" ਵਿੱਚ ਪਰਮਾਤਮਾ ਅੱਖਰ ਦੀ ਬਹੁਤ ਖੁੱਲੀ ਵਰਤੋਂ ਕੀਤੀ ਹੋਈ ਹੈ ਅਤੇ ਕੀਤੀ ਵੀ ਪਰਮੇਸ਼ਰ ਦੇ ਪਰਥਾਈਂ ਹੀ ਹੈ ਜੋ ਕਿ ਸਰਾਸਰ ਗਲਤ ਜਾਪਦੀ ਹੈ। ਜਦ ਕਿ ਸੀ੍ ਆਦਿ ਗਰੰਥ ਵਿੱਚ "ਪਰਮਾਤਮਾ" ਸ਼ਬਦ ਦੀ ਕੋਈ ਹੋਂਦ ਹੀ ਨਹੀ ਹੈ। ਪਰਮਾਤਮ, ਪਰਾਤਮਾ ਅਤੇ ਪ੍ਰਾਤਮਾ ਸ਼ਬਦ ਤਾਂ ਜ਼ਰੂਰ ਵਰਤੇ ਗਏ ਹਨ ਅਤੇ ਉਨ੍ਹਾਂ ਦੇ ਅਰਥਾਂ ਦੀ ਵਿਆਖਿਆ ਵੀ ਕੀਤੀ ਹੈ।


"ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥ ਪੰਨਾ ੪੨੧"


ਪ੍ਰੋ: ਸਾਹਿਬ ਸਿੰਘ ਜੀ ਨੇ ਪਰਮਾਤਮੁ ਸ਼ਬਦ ਦੇ ਅਰਥ ਕਰਨ ਵਿੱਚ ਵੀ ਉਕਾਈ ਖਾਧੀ ਹੈ।
ਉਨ੍ਹਾਂ ਦੇ ਅਨੁਸਾਰ,
             (ਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਕ ਜੀਵਨ ਨੂੰ ਪਰਖਿਆ ਪਹਚਾਣਿਆ ਹੈ ਉਹੀ ਬੰਦੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ। ਜਦਕਿ ਸ: ਮਨਮੋਹਨ ਸਿੰਘ ਜੀ ਨੇ ਆਪਣੇ ਟੀਕੇ ਵਿਚ ਇਸ ਪੰਕਤੀ ਦੇ ਸਹੀ ਅਰਥ ਕੀਤੇ ਹਨ (ਜੋ ਆਪਣੀ ਆਤਮਾਂ ਨੂੰ ਸਮਝਦੇ ਹਨ, ਉਹ ਖੁਦ ਪ੍ਰੀਤਮ (ਪਰਮ ਆਤਮਾਂ) ਹਨ। (They, who understanding their soul, are themelves the Supreme soul.)


ਦਾਸ ਦੀ ਪ੍ਰੋ: ਸਾਹਿਬ ਸਿੰਘ ਜੀ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਪਰ ਉਨ੍ਹਾਂ ਦਾ ਟੀਕਾ ਸਭ ਤੋ ਵਧ ਪ੍ਰਚਲਿਤ ਹੋਣ ਕਰਕੇ ਪਾਠਕਾਂ ਤਕ ਇਹ ਸ਼ੰਦੇਸ਼ ਦੇਣ ਦਾ ਨਿਮਾਣਾ ਜਿਹਾ ਯਤਨ ਹੈ, ਕਿ ਗੁਰਮਤ ਰਾਹ ਦੇ ਪਾਂਧੀ ਇਨ੍ਹਾਂ ਕਮੀਆਂ ਦੇ ਪ੍ਰਤੀ ਸੁਚੇਤ ਰਹਿਣ ਅਤੇ ਗੁਰਮਤ ਦੇ ਤੱਤ ਤੋਂ ਜਾਣੂ ਹੋ ਸਕਣ। ਦਾਸ ਇਸ ਗੱਲ ਦੀ ਆਸ ਰਖੱਦਾ ਹੈ ਕਿ ਇਸ ਲੇਖ ਦੁਆਰਾ ਜਿੱਥੇ ਅਸੀਂ ਭਗਤ ਧੰਨਾ ਜੀ ਦੇ ੫੯੬ ਸਰੀਰਕ ਜਨਮ ਦਿਹਾਡ਼ੇ ਤੇ ਉਨ੍ਹਾਂ ਵਲੋਂ ਦਰਜ਼ ਤਿੰਨ ਨਹੀਂ ਪਰ ਚਾਰ ਸ਼ਬਦਾ ਅਤੇ ਭਗਤ ਪਰਮਾਨੰਦ ਅਤੇ ਭਗਤ ਸੂਰਦਾਸ ਜੀ ਦੇ ਸਬਦ ਆਦਿ ਗਰੰਥ ਜੀ ਦੇ ਤੱਤਕਰੇ ਅਨੁਸਾਰ ਦਰਜ਼ ਸ਼ਬਦਾਂ ਦੀ ਗਿਣਤੀ ਦੀ ਵਿਚਾਰ ਕੀਤੀ ਹੈ ਨਾਲ ਹੀ ਅਸੀਂ ਗੁਰਮਤ ਦੇ ਅਹਿਮ ਵਿਸ਼ਿਆਂ ਨੂੰ ਵੀ ਛੋਹਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ।




ਭੁਲ ਚੁੱਕ ਮੁਆਫ
ਗੁਰਜੀਤ ਸਿੰਘ ਆਸਟ੍ਰੇਲੀਆ