Friday, November 11, 2011

Agiaantaa Daa Andheraa Usay Tarhaan Kayam - Gurjeet Singh Australia

ਇੱਕ ਪਾਸੇ ਅਸੀਂ ਗਾਈ ਜਾ ਰਹੇ ਹਾਂ ‘ਸਤਿਗੁਰੁ ਨਾਨਕੁ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣ ਹੋਆ’ ਪਰ ਅਗਿਆਨ ਦਾ ਅੰਧੇਰਾ ਉਸੇ ਤਰ੍ਹਾਂ ਕਾਇਮ: ਗੁਰਜੀਤ ਸਿੰਘ ਖ਼ਾਲਸਾ
ਬਠਿੰਡਾ, 10 ਨਵੰਬਰ (ਕਿਰਪਾਲ ਸਿੰਘ): ਇੱਕ ਪਾਸੇ ਅਸੀਂ ਗਾਈ ਜਾ ਰਹੇ ਹਾਂ ‘ਸਤਿਗੁਰੁ ਨਾਨਕੁ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣ ਹੋਆ’ ਪਰ ਅਗਿਆਨ ਦਾ ਅੰਧੇਰਾ ਉਸੇ ਤਰ੍ਹਾਂ ਕਾਇਮ ਹੈ। ਇਹ ਸ਼ਬਦ ਮੈਲਬੋਰਨ (ਆਸਟ੍ਰੇਲੀਆ) ਤੋਂ ਸ: ਗੁਰਜੀਤ ਸਿੰਘ ਖ਼ਾਲਸਾ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਹੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਪੈੱਕਟ੍ਰਮ ’ਤੇ ਛਪੀ ਖ਼ਬਰ ਜੋ ਇਸ ਤਰ੍ਹਾਂ ਹੈ:
ਮੈਲਬੋਰਨ 7ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ) ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਦੀ ਵਿਕਟੋਰੀਆ ਇਕਾਈ ਦੇ ਵੱਲੋਂ ਮੈਲਬੋਰਨ ਦੇ ਗੁਰੂਦੁਆਰਾ ਕਰੇਗੀਬਰਨ ਵਿਖੇ ਕੀਤੀ ਗਈ ਮਨਮੱਤ ਦੇ ਵਿਰੋਧ ਵਿੱਚ ਅੱਜ ਇਥੇ ਇੱਕ ਪ੍ਰੈੱਸ ਨੋਟ ਜਾਰੀ ਕੀਤਾ ਗਿਆ । ਜਿਸ ਵਿੱਚ ਇਕਾਈ ਦੇ ਵਿਕਟੋਰੀਆ ਵਿੰਗ ਦੇ ਪ੍ਰਧਾਨ ਗੁਰਤੇਜ਼ ਸਿੰਘ ਨੇ ਕਿਹਾ ਕਿ ਐਤਵਾਰ ਵਾਲੇ ਦਿਨ ਇਸ ਗੁਰੂਦੁਆਰੇ ਵਿਖੇ ਪ੍ਰਬੰਧਕ ਕਮੇਟੀ ਨੇ ਇੱਕ ਬੱਚੇ ਨੂੰ ਇਹ ਆਖਕੇ ਸਿਰੋਪਾ ਦੇ ਦਿੱਤਾ ਕਿ ਇਹ ਬੱਚਾ ਕਿਸੇ ਸੰਤ ਦਾ ਪੁਨਰ ਜਨਮ ਹੈ ਅਤੇ ਉਸ ਕੋਲੋ ਵੀ ਕਮੇਟੀ ਦੇ ਇੱਕ ਮੈਬਰ ਨੇ ਸਿਰੋਪਾ ਹਾਸਿਲ ਕੀਤਾ । ਫੈਡਰੇਸ਼ਨ ਨੇ ਕਿਹਾ ਕਿ ਉਹ ਇਸ ਮਨਮੱਤ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਨ ਕਿਉਕਿ ਸਿੱਖ ਧਰਮ ਵਿੱਚ ਅਜਿਹੇ ਕਿਸੇ ਵੀ ਪਾਖੰਡ ਲਈ ਕੋਈ ਵੀ ਥਾਂ ਨਹੀ ਹੈ । ਦੂਜੇ ਪਾਸੇ ਜਦੋ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ ਇਸ ਗੱਲ ਤੇ ਅਫਸੋਸ ਪ੍ਰਗਟ ਕਰਦੇ ਹੋਏ ਅੱਗੋ ਸਿੱਖ ਮਰਿਆਦਾ ਦਾ ਧਿਆਨ ਰੱਖਣ ਦੀ ਗੱਲ ਕਹੀ ਗਈ ।
ਅਨੁਸਾਰ ਮੈਲਬੋਰਨ ਦੇ ਗੁਰਦੁਆਰਾ ਕਰੇਗੀਬਰਨ ਵਿਖੇ ਬੀਤੇ ਐਤਵਾਰ ਵਾਲੇ ਦਿਨ ਇਸ ਗੁਰਦੁਆਰੇ ’ਚ ਪ੍ਰਬੰਧਕ ਕਮੇਟੀ ਨੇ ਇੱਕ ਬੱਚੇ ਨੂੰ ਇਹ ਆਖਕੇ ਸਿਰੋਪਾ ਦੇ ਦਿੱਤਾ ਕਿ ਇਹ ਬੱਚਾ ਕਿਸੇ ਸੰਤ ਦਾ ਪੁਨਰ ਜਨਮ ਹੈ ਅਤੇ ਉਸ ਕੋਲੋ ਵੀ ਕਮੇਟੀ ਦੇ ਇੱਕ ਮੈਂਬਰ ਨੇ ਸਿਰੋਪਾ ਹਾਸਿਲ ਕੀਤਾ।
ਛਪੀ ਖ਼ਬਰ ਅਨੁਸਾਰ ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਦੀ ਵਿਕਟੋਰੀਆ ਇਕਾਈ ਵਲੋਂ ਫੈਡਰੇਸ਼ਨ ਇਕਾਈ ਦੇ ਪ੍ਰਧਾਨ ਗੁਰਤੇਜ ਸਿੰਘ ਪਹਿਲਾਂ ਹੀ ਇਸ ਮਨਮੱਤ ਦਾ ਸਖਤ ਸ਼ਬਦਾˆ ਵਿੱਚ ਵਿਰੋਧ ਕਰ ਚੱਕੇ ਹਨ ਕਿਉਕਿ ਸਿੱਖ ਧਰਮ ਵਿੱਚ ਅਜਿਹੇ ਕਿਸੇ ਵੀ ਪਾਖੰਡ ਲਈ ਕੋਈ ਵੀ ਇਨ੍ਹਾਂ ਨਹੀ ਹੈ। ਦੂਜੇ ਪਾਸੇ ਜਦੋ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਗਿਆ ਤਾˆ ਉਹਨਾˆ ਵਲੋਂ ਇਸ ਗੱਲ ਤੇ ਅਫਸੋਸ ਪ੍ਰਗਟ ਕਰਦੇ ਹੋਏ ਅੱਗੋ ਸਿੱਖ ਮਰਿਆਦਾ ਦਾ ਧਿਆਨ ਰੱਖਣ ਦੀ ਗੱਲ ਕਹੀ ਗਈ।
ਸ: ਗੁਰਜੀਤ ਸਿੰਘ ਖ਼ਾਲਸਾ ਨੇ ਕਿਹਾ ਬੇਸ਼ੱਕ ਪ੍ਰਬੰਧਕ ਕਮੇਟੀ ਨੇ ਆਪਣੀ ਇਸ ਗਲਤੀ ’ਤੇ ਅਫ਼ਸੋਸ ਪ੍ਰਗਟ ਕਰ ਦਿੱਤਾ ਹੈ ਪਰ ਅਜਿਹੀਆਂ ਮਨਮਤ ਵਾਲੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਬਹੁ ਗਿਣਤੀ ਸਿੱਖ ਸਿਰਫ ਮੂੰਹ ਜੁਬਾਨੀ ਹੀ ਗਾਈ ਜਾ ਰਹੇ ਹਨ ‘ਸਤਿਗੁਰੁ ਨਾਨਕੁ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣ ਹੋਆ’ ਪਰ ਅਸਲ ਵਿੱਚ ਅਗਿਆਨ ਦਾ ਅੰਧੇਰਾ ਉਸੇ ਤਰ੍ਹਾਂ ਕਾਇਮ ਹੈ।
http://singhsabhausa.com/fullview.php?type=news&path=1505



No comments:

Post a Comment