Wednesday, February 16, 2011

Sabhkee Mat Mil Keemat Paa-ee

                          ਸਭਕੀ ਮਤਿ ਮਿਲਿ ਕੀਮਤਿ ਪਾਈ

ਆਓ ਹੁਣ ਆਪਾਂ ਰਹਰਾਸਿ ਸਾਹਿਬ ਜੀ ਦੀ ਪਵਿਤ੍ਰ ਬਾਣੀ ਵਿਚ ਪੰਨਾ ੯ ਉਤੇ ਦਰਜ਼ "ਸੋ ਦਰੁ" ਸਿਰਲੇਖ ਅੰਦਰ
ਦੁਸਰੇ ਸ਼ਬਦ ਆਸਾ ਮਹਲਾ ੧ ॥ ਸੁਣਿ ਵਡਾ ਆਖੈ ਸਭੁ ਕੋਇ ॥ ਤੋਂ ਆਰੰਭ ਹੋਇ ਇਸ ਸ਼ਬਦ ਦੀ ਇਕ
ਪੰਕਤੀ "ਸਭ ਕੀ ਮਤਿ ਮਿਲਿ ਕੀਮਤਿ ਪਾਈ ॥" ਦੇ ਗੁਰਮਤ ਅਰਥ ਬੋਧ ਅਤੇ ਗੁਰਬਾਣੀ ਵਿਆਕਰਣ ਨੇਮਾਂ ਦੇ
ਅਨੁਕੂਲ ਸਹੀ ਪਦ ਛੇਦ ਦੀ ਖੁੱਲੀ ਵਿਚਾਰ ਕਰਿਅੇ।ਇਹ ਸ਼ਬਦ ਸ੍ਰੀ ਆਦਿ ਗ੍ਰਥ ਜੀ ਦੇ ਪੰਨਾ ੩੪੮ ਉਤੇ "
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥" ਦੇ ਸਿਰਲੇਖ ਅੰਦਰ ਫਿਰ ਦਰਜ਼ ਹੋਇਆ ਹੈ। ਇਸ ਸ਼ਬਦ ਵਿਚ ਸਿਰਫ
ਕੁਝ ਸ਼ਬਦਾਂ ਦਾ ਹੀ ਫਰਕ ਹੈ ਜਿਵੇਂ ਕਿ ਪਹਿਲੇ ਬੰਦ ਵਿਖੇ ਕੋਇ ਦੇ ਸਥਾਨ ਤੇ ਕੋਈ ਅਤੇ ਹੋਇ ਦੇ
ਸਥਾਨ ਤੇ ਹੋਈ ਲਿਖਆ ਹੈ ਅਤੇ ਤੀਸਰੇ ਬੰਦ ਵਿਖੇ ਵਡਿਆਈਆ ਦੇ ਸਥਾਨ ਤੇ ਵਡਿਆਈਆਂ ਬਿੰਦੀ
ਸਹਿਤ ਦਰਜ਼ ਹੋਇਆ ਮਿਲਦਾ ਹੈ। ਜੋ ਕਿ ਇਸ ਸਿਧਾਂਤ ਦੀ ਪ੍ਰੌੜਤਾ ਕਰਦਾ ਹੈ ਜਿਥੋ ਸੰਪੁਰਣ ਬਾਣੀ ਦੇ
੧੪੨੯ ਪੰਨਿਆ ਤੇ ੩੨ ਵਾਰੀਂ ਹੋਰ ਵੀ ਇਹ ਸ਼ਬਦ ਬਿਨਾਂ ਬਿੰਦੀ ਤੋਂ ਦਰਜ਼ ਹੋਇਆ ਹੈ। ਇਸ ਸ਼ਬਦ ਨੂੰ
ਹਮੇਸ਼ਾ ਬਿੰਦੀ ਸਹਿਤ ਹੀ ਉਚਾਰਣ ਕਰਨਾ ਹੈ ਕਿਯੋਕਿ ਇਹ ਸ਼ਬਦ ਬਹੁਵਚਨ ਦਾ ਸੁਚਕ ਹੈ।ਗੁਰਬਾਣੀ ਦੀ ਲਿਖਣ
ਵਿੱਧੀ ਇਤਨੀ ਨਿਰਾਲੀ ਅਤੇ ਵਿਲੱਖਣ ਹੈ ਕਿ ਇਹ ਆਪਣੇ ਆਪ ਵਿਚ ਆਪ ਹੀ ਅਪਣੀ ਕੋਸ਼ਕਾਰੀ (ਧਚਿਟਿਨaਰੇ)
ਹੈ।ਪਰ ਇਹ ਬੜੀ ਖੋਜ ਅਤੇ ਮੇਹਨਤ ਦਾ ਵਿਸ਼ਾ ਹੈ।ਤਾਹੀਂਯੋ ਤਾਂ ਇਸ ਪ੍ਰਕਾਰ ਦੇ ਸੰਕੇਤ ਦਰਜ਼ ਹਨ।
"ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥
੧॥" ਪੰਨਾ ੨੫੧
ਦੋਨ੍ਹਾਂ ਸ਼ਬਦਾਂ ਦੇ ਅਰਥ ਭਾਵ ਵਿਚ ਕੋਈ ਫਰਕ ਨਹੀਂ ਹੈ।ਪਰੰਤੂ ਦੋਨ੍ਹਾਂ ਸ਼ਬਦਾ ਦੇ ਦੁਸਰੇ ਬੰਦ ਵਿਚ ਇਹ ਪੰਕਤੀ:-
"ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥"
ਇਸ ਹੀ ਤਰ੍ਹਾਂ ਦਰਜ਼ ਹੈ ਜੋ ਕੀ ਅਰਥ ਬੋਧ
ਅਤੇ ਗੁਰਬਾਣੀ ਵਿਆਕਰਣ ਦੋਨਾਂ੍ਹ ਹੀ ਨਿਯਮਾਂ ਦੇ ਵਿਪਰੀਤ ਹੈ।

ਗੁਰਬਾਣੀ ਵਿਆਕਰਣ ਨਿਯਮਾਮਵਲੀ: ਆਓ ਪਹਿਲਾਂ ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਇਸ ਪੰਕਤੀ
ਵਿਚ "ਸਭਕੀਮਤਿ" ਦਾ ਪੁਰਾ ਵਿਸ਼ਲੇਸ਼ਣ ਕਰੀਅੇ। ਇਨ੍ਹਾਂ ਸ਼ਬਦਾ ਦਾ "ਸਭ ਕੀਮਤਿ" ਜਾਂ ਸਭ ਕੀ ਮਤਿ" ਲਿਖ ਕੇ
ਅਰਥ ਕੀਤੇ ਜਾ ਸਕਦੇ ਹਨ। "ਸਭ" ਸ਼ਬਦ ਗੁਰਬਾਣੀ ਵਿਆਕਰਣ ਦੇ ਨਿਯਮਾ ਅਨੁਸਾਰ ਜਾਂ ਤਾਂ ਪੜਨਾਂਵ ਕਰ ਕੇ
ਜਾਂ ਫਿਰ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਜਾਂਦਾਂ ਹੈ।ਦੋਵੇ ਹੀ ਕਿਸਮਾਂ ਦੇ ਵਿਆਕਰਣੀ ਸ਼ਰੇਣੀ ਦਾ ਰੂਪ ਹੋਣ
ਕਰ ਕੇ ਇਹ ਸ਼ਬਦ ਸ੍ਰੀ ਆਦਿ ਗ੍ਰਥ ਜੀ ਦੇ ੧੪੨੯ ਪੰਨਿਆ ਤੇ ਤਿੰਨ ਰੂਪਾਂ ਵਿਚ ਦਰਜ਼ ਹੋਇਆ ਮਿਲਦਾ ਹੈ।
੧) ਸਭ (ਮੁਕਤਾ ਅੰਤ) ੧੨੪੧ ਵਾਰੀ: ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
ਪੰਨਾ ੧੦
੨) ਸਭੁ (ਔਂਕੜ ਅੰਤ) ੯੯੦ ਵਾਰੀ: ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥ ਪੰਨਾ ੨
੩) ਸਭਿ (ਸਿਹਾਰੀ ਅੰਤ) ੭੩੮ ਵਾਰੀ: ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ॥ ਪੰਨਾ ੪

ਨੇਮ # ੧: ਕਿਸੇ ਵੀ ਇਸਤ੍ਰੀ ਵਾਚਕ (ਢeਮਨਿਨਿe) ਸ਼ਬਦ ਨਾਲ "ਸਭ" ਸ਼ਬਦ ਦਾ ਮੁਕਤਾ ਅੰਤ ਵਾਲਾ ਰੂਪ
ਵਰਤਿਆ ਜਾਂਦਾਂ ਹੈ। ਜਿਵੇਂ ਕਿ ਪੰਕਤੀ # ੧ ਵਿਖੇ: ਸ਼ਬਦ ਉਪਾਈ ਅਤੇ ਗੋਈ ਦੋਵੇਂ ਹੀ ਇਸਤ੍ਰੀ ਵਾਚਕ
ਹਨ ਤੇ ਦੋਵੇਂ ਹੀ ਸ਼ਬਦਾਂ ਨਾਲ "ਸਭ" ਮੁਕਤਾ ਅੰਤ ਹੀ ਵਰਤਿਆ ਗਇਆ ਹੈ। ਜਦੋਂ ਉਪਾਈ ਦੇ ਸਥਾਨ
ਤੇ "ਉਪਾਇਆ" ਸ਼ਬਦ ਵਰਤਿਆ ਜਾਂਦਾਂ ਹੈ ਜੋ ਕੀ ਪੁਰਸ਼ ਵਾਚਕ ਦਾ ਸੁਚਕ ਹੈ। "ਸਭ" ਸ਼ਬਦ ਦਾ ਔਂਕੜ
ਅੰਤ ਵਾਲਾ ਰੂਪ ਵਰਤਿਆ ਗਇਆ ਹੈ ਜਿਵੇਂ ਕੀ "ਆਪੇ ਮੋਹੁ ਸਭੁ ਜਗਤੁ ਉਪਾਇਆ ॥ ਪੰਨਾ ੧੨੫"

ਨੇਮ # ੨: ਕਿਸੇ ਵੀ ਪੁਰਸ਼ ਵਾਚਕ (ੰaਸਚੁਲਨਿe) ਜਾਂ ਇਕ ਵਚਨ (ਸ਼ਨਿਗੁਲaਰ) ਸ਼ਬਦ ਨਾਲ "ਸਭ" ਸ਼ਬਦ ਦਾ
ਔਂਕੜ ਅੰਤ ਵਾਲਾ ਰੂਪ ਵਰਤਿਆ ਜਾਂਦਾਂ ਹੈ। ਜਿਵੇਂ ਕਿ ਪੰਕਤੀ#੨ ਵਿਖੇ: ਸ਼ਬਦ ਸਚਿਆਰੁ ਪੁਰਸ਼ ਵਾਚਕ
ਹੈ "ਸਭੁ" ਸ਼ਬਦ ਦਾ ਔਂਕੜ ਅੰਤ ਵਾਲਾ ਰੂਪ ਵਰਤਿਆ ਗਇਆ ਹੈ।

ਨੇਮ # ੩: ਕਿਸੇ ਵੀ ਬਹੁਵਚਨ (ਫਲੁਰaਲ) ਸ਼ਬਦ ਨਾਲ "ਸਭਿ" ਸ਼ਬਦ ਦਾ ਸਿਹਾਰੀ ਅੰਤ ਵਾਲਾ ਰੂਪ ਵਰਤਿਆ
ਜਾਂਦਾਂ ਹੈ। ਜਿਵੇਂ ਕਿ ਪੰਕਤੀ#੩ ਵਿਖੇ: ਸ਼ਬਦ ਗੁਣ ਮੁਕਤਾ ਅੰਤ ਹੋਣ ਕਰ ਕੇ ਬਹੁਵਚਨ ਦਾ ਸੁਚਕ ਹੈ
ਅਤੇ "ਸਭਿ" ਸਿਹਾਰੀ ਅੰਤ ਵਰਤਿਆ ਗਇਆ ਹੈ।ਪਰੰਤੂ ਜਿੱਥੇ ਇਹ "ਗੁਣੁ" ਸ਼ਬਦ ਇਕ ਵਚਨ (ਸ਼ਨਿਗੁਲaਰ)
ਸ਼ਬਦ ਦਾ ਸੰਕੇਤਕ ਹੈ ਜਿਵੇਂ ਕਿ
"ਗੁਣੁ ਏਹੋ ਹੋਰੁ ਨਾਹੀ ਕੋਇ ॥ ਪੰਨਾ ੯" ਉਥੇ ਇਹ ਸ਼ਬਦ
ਔਂਕੜ ਸਹਿਤ ਦਰਜ਼ ਹੈ।

ਸਭ, ਸਭੁ ਅਤੇ ਸਭਿ ਸ਼ਬਦ ਦਾ ਉਚਾਰਣ ਕੇਵਲ "ਸਭ" ਹੀ ਕਰਨਾ ਹੈ ਸਭੋ ਜਾਂ ਸਭੇ ਨਹੀਂ ਕਰਨਾ ।
ਨੇਮ # ੪: ਕਿਸੇ ਵੀ ਨਾਂਵ (ਂੁਨ) ਜਾਂ ਪੜਨਾਂਵ (ਫਰੋਨੁਨ) ਦੇ ਨਾਲ ਜਦੋਂ ਕੋਈ ਸੰਪਾਦਕੀ
(ਫਰeਪੋਸਟਿਨ) ਸ਼ਬਦ ਜਿਵੇਂ ਕਿ " ਕਾ, ਕੇ, ਕੀ ,ਕੈ, ਕਉ , ਦਾ, ਦੇ ਮਹਿ, ਬਿਨੁ, ਵਿਟਹੁ ਆਦਿ ਵਰਤੇ ਜਾਂਦੇਂ
ਹੋਣ ਤਾਂ ਉਸ ਨਾਂਵ ਜਾਂ ਪੜਨਾਂਵ ਦੀ ਅੰਤਲੀ ਮਾਤ੍ਰਾ ਲਹਿ ਕੇ ਮੁਕਤਾ ਹੋ ਜਾਂਦੀ ਹੈ। ਇਹ ਸੰਪਾਦਕੀ ਪਦ
ਲੁਪਤ ਰੂਪ ਵਿਚ ਵੀ ਵਰਤੇ ਜਾਂ ਸਕਦੇ ਹਨ ।ਪ੍ਰਮਾਣ ਦੇ ਤੌਰ ਤੇ ਕੁਝਕ ਪੰਕਤੀਆਂ ਦਿਤੀਆਂ ਜਾ ਰਹਿਆਂ ਹਨ।
ਪਾਠਕ ਸੱਜਣ ਬੜੇ ਗੌਹ ਨਾਲ ਇਸ ਦੀ ਵਿਚਾਰ ਕਰ ਲੈਣ।

ਸਭ ਕੀਮਤਿ ਮਿਲਿ ਕੀਮਤਿ ਪਾਈ ॥ ਪੰਨਾ ੯ (ਨੇਮ # ੧ ਇਸਤ੍ਰੀ ਵਾਚਕ )
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ ਪੰਨਾ ੨੭੦ (ਨੇਮ # ੪ ਸੰਪਾਦਕੀ "ਕੀ" )
ਸਾਧਸੰਗਿ ਹੋਇ ਸਭ ਕੀ ਰੇਨ ॥ ਪੰਨਾ ੨੭੧ (ਨੇਮ # ੪ ਸੰਪਾਦਕੀ "ਕੀ" )
ਹੋਇ ਰਹੇ ਸਭ ਕੀ ਪਗ ਛਾਰੁ ॥੧॥ੇ ॥ ਪੰਨਾ ੩੯੨ (ਨੇਮ # ੪ ਸੰਪਾਦਕੀ "ਕੀ" )
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥ ਪੰਨਾ ੪੯੯ (ਨੇਮ # ੪
ਸੰਪਾਦਕੀ "ਕਾ" )
ਹਰਿ ਬਿਸਰਤ ਸਭ ਕਾ ਮੁਹਤਾਜ ॥੩॥ ਪੰਨਾ ੮੦੨ (ਨੇਮ # ੪ ਸੰਪਾਦਕੀ "ਕਾ" )
ਰਚਨਾ ਸਾਚੁ ਬਨੀ ॥ ਸਭ ਕਾ ਏਕੁ ਧਨੀ ॥੧॥ ਰਹਾਉ ॥ ਪੰਨਾ ੯੧੩ (ਨੇਮ # ੪ ਸੰਪਾਦਕੀ "ਕਾ" )
ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥ ਪੰਨਾ ੨੭ (ਨੇਮ # ੪ ਸੰਪਾਦਕੀ "ਮਹਿ" )
ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥ ਪੰਨਾ ੩੨੯(ਨੇਮ # ੪ ਸੰਪਾਦਕੀ "ਮਹਿ" )
ਦੂਰਿ ਨ ਨੇਰੈ ਸਭ ਕੈ ਸੰਗਾ ॥ ਪੰਨਾ ੨੩੫ (ਨੇਮ # ੪ ਸੰਪਾਦਕੀ "ਕੈ" )
ਸਭ ਕੈ ਮਧਿ ਸਗਲ ਤੇ ਉਦਾਸ ॥ ਪੰਨਾ ੨੯੩ (ਨੇਮ # ੪ ਸੰਪਾਦਕੀ "ਕੈ" )
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥ ਪੰਨਾ ੨੫੭ (ਨੇਮ # ੪ ਸੰਪਾਦਕੀ "ਕਉ" )
ਕੋਮਲ ਬਾਣੀ ਸਭ ਕਉ ਸੰਤੋਖੈ ॥ਪੰਨਾ ੨੯੯ (ਨੇਮ # ੪ ਸੰਪਾਦਕੀ "ਕਉ" )

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥ ਪੰਨਾ ੯
ਆਓ ਹੁਣ ਇਨ੍ਹਾਂ ਪੰਕਤੀਆਂ ਦੀ ਪੁਨਰ ਵਿਚਾਰ ਕਰੀਏ ਪਹਿਲੀ ਪੰਕਤੀ ਵਿਖੇ ਸ਼ਬਦ "ਸੁਰਤੀ" ਬਹੁਵਚਨ ਹੋਣ
ਕਰਕੇ ਸ਼ਬਦ "ਸਭਿ" ਨੇਮ #੩ ਦੇ ਮੁਤਾਬਕ ਬਹੁਵਚਨ ਰੂਪ ਵਿਚ ਲਿਖਿਆ ਹੋਇਆ ਹੈ ਅਤੇ ਦੁਸਰੀ ਵਾਰੀ ਇਹ
ਸ਼ਬਦ "ਸਭ" ਨੇਮ#੧ ਦੇ ਮੁਤਾਬਕ ਇਸਤ੍ਰੀ ਵਾਚਕ ਰੂਪ ਵਿਚ ਲਿਖਿਆ ਹੋਇਆ ਹੈ।ਜਦ ਕਿ ਇਸ ਸ਼ਬਦ ਦੇ ਅਰਥ
ਭਾਵ ਦੇ ਤੋਲ ਅਨੁਸਾਰ ਬਹੁਵਚਨ ਹੀ ਹੋਣਾ ਚਾਹਿਦਾ ਹੈ। ਜਿਵੇਂ ਕੇ ਇਸ ਸ਼ਬਦ ਦੇ ਤੀਸਰੇ ਬੰਦ ਵਿਖੇ "ਸਭਿ
ਸਤ ਸਭਿ ਤਪ ਸਭਿ ਚੰਗਿਆਈਆ ॥"ਵਾਲੀ ਪੰਕਤੀ ਵਿਖੇ "ਸਭਿ" ਸ਼ਬਦ ਦੁਬਾਰਾ ਬਹੁਵਚਨ ਰੂਪ ਵਿਚ ਹੀ ਲਿਖਿਆ
ਹੈ।

ਆਓ ਹੁਣ ਇਸ ਦੁਸਰੀ ਪੰਕਤੀ ਦਾ ਪਦ ਛੇਦ ਬਦਲ ਕੇ ਇਸ ਨੂੰ ਨੇਮ #੪ ਦੇ ਮੁਤਾਬਿਕ ਵਾਚੀਏ।
ਸਭ ਕੀ ਮਤਿ ਮਿਲਿ ਕੀਮਤਿ ਪਾਈ ॥ ਪੰਨਾ ੯

ਸਭ ਸ਼ਬਦ ਦੇ ਅਗੇ "ਕੀ" ਸੰਪਾਦਕੀ (ਫਰeਪੋਸਟਿਨ) ਸ਼ਬਦ ਵਰਤਿਆ ਜਾਣ ਕਰਕੇ ਇਸ "ਸਭਿ" ਦੀ ਸਿਹਾਰੀ
ਵਾਲੀ ਮਾਤ੍ਰਾ ਲਥ ਕੇ ਮੁਕਤਾ ਰੂਪ "ਸਭ" ਹੋ ਗਈ ਹੈ। ਅਤੇ ਅਰਥ ਵੀ ਸਪਸ਼ਟ ਹੋ ਗਏ ਹਨ।ਮਤਿ ਸ਼ਬਦ
ਵੀ ਗੁਰਬਾਣੀ ਵਿਆਕਰਣ ਦੇ ਮੁਤਾਬਕ ਇਸਤ੍ਰੀ ਲਿੰਗ ਹੈ ਅਤੇ ਤਾਂਹਿਉਂ "ਕੀ" ਇਸਤ੍ਰੀ ਲਿੰਗ ਵਾਚਕ
ਸੰਪਾਦਕੀ ਸ਼ਬਦ ਵਰਤਿਆ ਗਇਆ ਹੈ।

ਗੁਰਮਤ ਨਿਯਮਾਮਵਲੀ: ਗੁਰਮਤ ਦੀ ਬਿਬੇਕ ਬੁੱਧ ਅਨੁਸਾਰ ਕਿਸੇ ਵੀ ਜੜ੍ਹ ਜਾਂ ਚੇਤਨ ਵਸਤੂ ਦੀ ਕੀਮਤ ਕੋਈ
ਚੇਤਨ ਵਸਤੂ ਹੀ ਪਾ ਸਕਦੀ ਹੈ ਜੋ ਕਿ ਇਸ ਸ਼ਬਦ ਵਿਚ ਮਤਿ ਅਰਥਾਤ ਬੁਧੀ ਹੈ।ਨਹੀਂ ਤਾਂ ਕੋਇ ਵਿਚਾਰਵਾਨ
ਸੱਜਣ ਇਹ ਦੱਸੇ ਕਿ ਕੀਮਿਤ ਜੋ ਕਿ ਜੜ੍ਹ ਹੈ ਕਿਸ ਤਰਾਂ੍ਹ ਨਾਲ ਕਿਸੇ ਚੀਜ਼ ਦੀ ਕੀਮਤ ਪਾ ਸਕਦੀ ਹੈ। ਇਸ ਤੋਂ ਇਸ
ਗੱਲ ਦਾ ਅੰਦਾਜਾ ਲਗਦਾ ਹੈ ਕਿ ਸਿੱਖ ਜਗੱਤ ਗੁਰਬਾਣੀ ਦੀ ਗੁਝੀਆਂ ਰਮਜਾਂ ਤੋਂ ਅਜੇ ਕਿਤਨਾ ਦੂਰ ਹੈ।
ਕਿਤਨੇ ਦਹਾਕੇਆਂ ਤੋਂ ਇਹ ਪੰਕਤੀ ਦਾ ਪਾਠ ਅਸ਼ੁੱਧ ਹੀ ਹੋ ਰਹਿਆ ਹੈ।ਜਦ ਕੇ ਇਹ ਸਾਡੀ ਨਿਤਨੇਮ ਦੀ
ਬਾਣੀ ਹੈ ਅਤੇ ਲਗਭਗ ਹਰਇਕ ਸਿੱਖ ਘੱਟੋ ਘੱਟ ਜਪੁਜੀ ਸਾਹਿਬ ਅਤੇ ਰਹਰਾਸਿ ਸਾਹਿਬ ਦੀ ਬਾਣੀ ਨਾਲ ਤਾਂ ਜ਼ਰੂਰ
ਜੁੜਦਾ ਹੀ ਹੈ। ਦਾਸ ਇਹ ਲੇਖ ਸੀ੍ਰ ਅਕਾਲ ਤਖੱਤ ਸਾਹਿਬ ਨੂੰ ਵੀ ਨਜ਼ਰਸਾਨੀ ਵਾਸਤੇ ਜ਼ਰੂਰ ਭੇਜੇਗਾ ਤਾਂ ਕਿ
ਭਵਿੱਖ ਵਿਚ ਇਸ ਪਦ ਛੇਦ ਨੂੰ ਦਰੁਸਤ ਕੀਤਾ ਜਾਵੇ। ਸਰਬ ਵਿਚਾਰਵਾਨ ਸੰਗਤ ਨੂੰ ਵੀ ਇਹੋ ਹੀ ਬੇਨਤੀ ਹੈ
ਕਿ ਆਪ ਅਪਣੀ ਸੰਗਤ ਵਿਚ ਇਸ ਗੁਰਮਤ ਅਤੇ ਵਿਆਕਰਣ ਅਨੁਕੂਲ ਪਦ ਛੇਦ ਨੂੰ ਅਪਨਾਉਣ ਅਤੇ ਸਤਿਗੁਰ
ਦੀਆਂ ਖੁਸ਼ੀਆਂ ਪ੍ਰਾਪਤ ਕਰਣੀਆ।
ਆਓ ਹੁਣ ਸਤਗੁਰ ਦੀ ਬਖਸ਼ਸ਼ ਨਾਲ ਰਹਰਾਸਿ ਸਹਿਬ ਦੇ ਪੰਨਾ ੮ ਤੋਂ ੧੨ ਤੱਕ ਲਿਖੇ ੯ ਸ਼ਬਦਾਂ ਵਿਚ "ਸਭ"
ਸ਼ਬਦ ਦੇ ਵਖੋ ਵੱਖਰੇ ਰੂਪਾਂ ਦੀ ਸੁੱਚੀ ਤੈਆਰ ਕਰ ਕੇ ਸੰਗਤਾਂ ਨੂੰ ਇਹ ਨੇਮ ਦ੍ਰੜ ਕਰਵਾ ਦਈਏ।

ਸਭ ਕੀ ਮਤਿ ਮਿਲਿ ਕੀਮਤਿ ਪਾਈ ॥ (ਨੇਮ # ੪ ਸੰਪਾਦਕੀ "ਕੀ" )
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥(ਨੇਮ # ੧ ਇਸਤ੍ਰੀ ਵਾਚਕ )
ਸਭ ਤੇਰੀ ਤੂੰ ਸਭਨੀ ਧਿਆਇਆ ॥(ਨੇਮ # ੧ ਇਸਤ੍ਰੀ ਵਾਚਕ )
ਤੂੰ ਦਰੀਆਉ ਸਭ ਤੁਝ ਹੀ ਮਾਹਿ ॥(ਨੇਮ # ੧ ਇਸਤ੍ਰੀ ਵਾਚਕ )

ਸੁਣਿ ਵਡਾ ਆਖੈ ਸਭੁ ਕੋਇ ॥(ਨੇਮ # ੨ ਪੁਰਸ਼ ਵਾਚਕ )
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥(ਨੇਮ # ੨ ਪੁਰਸ਼ ਵਾਚਕ )
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥(ਨੇਮ # ੨ ਪੁਰਸ਼ ਵਾਚਕ )

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ (ਨੇਮ # ੩ ਬਹੁ ਵਚਨ )
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥(ਨੇਮ # ੩ ਬਹੁ ਵਚਨ )
ਜੇ ਸਭਿ ਮਿਲਿ ਕੈ ਆਖਣ ਪਾਹਿ ॥(ਨੇਮ # ੩ ਬਹੁ ਵਚਨ )
ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥(ਨੇਮ # ੩ ਬਹੁ ਵਚਨ )
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥(ਨੇਮ # ੩ ਬਹੁ ਵਚਨ )
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥(ਨੇਮ # ੩ ਬਹੁ ਵਚਨ )
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥(ਨੇਮ # ੩ ਬਹੁ ਵਚਨ )
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥(ਨੇਮ # ੩ ਬਹੁ ਵਚਨ )
ਜੀਅ ਜੰਤ ਸਭਿ ਤੇਰਾ ਖੇਲੁ ॥(ਨੇਮ # ੩ ਬਹੁ ਵਚਨ )

ਇਸ ਤਰਾਂ੍ਹ ਦੀਆਂ ਹੋਰ ਕੁਝ ਤ੍ਰੁਟੀਆਂ ਵਾਰੇ ਸਤਗੁਰ ਦੇ ਬਖਸ਼ੇ ਗਿਆਨ ਮੁਤਾਬਕ ਦਾਸ ਭਵਿੱਖ ਵਿਚ ਹੋਰ
ਵੀ ਉਪਰਾਲੇ ਕਰਦਾ ਰਹੇਗਾ ।
 
ਭੁੱਲ ਚੁੱਕ ਮੁਆਫ

No comments:

Post a Comment