ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਥਿਤ ਸੰਤ ਸਮਾਜ ਤਨਖਾਹੀਏ ਤੇ ਪਤਿਤ ਸਿੱਖਾਂ ਦਾ ਸਿਆਸੀ ਗੱਠਜੋੜ: ਗਿਆਨੀ ਜਾਚਕ
ਨਿਊਯਾਰਕ 6 ਸਤੰਬਰ ( ) ਕਥਿਤ ਸੰਤ ਸਮਾਜ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ 2 ਸਤੰਬਰ ਨੂੰ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ ਕਿ “ਸਹਿਜਧਾਰੀ ਨਾਂ ਦੀ ਸਿੱਖੀ ਵਿੱਚ ਕੋਈ ਹੋਂਦ ਹੀ ਨਹੀ, ਪੂਰਨ ਜਾਂ ਪਤਿਤ ਸਿੱਖ ਹੀ ਹੁੰਦੇ ਹਨ। ਪੂਰਨ ਉਹ ਜੋ ਰਹਿਤ ਮਰਯਾਦਾ ਨੂੰ ਮੰਨਦੇ ਹਨ ਅਤੇ ਪਤਿਤ ਉਹ ਜਿਹੜੇ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ”। ਉਨ੍ਹਾਂ ਦੇ ਇਸ ਸਾਂਝੇ ਬਿਆਨ ਦੀ ਰੌਸਨੀ ਵਿੱਚ ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਥਿਤ ਸੰਤ ਸਮਾਜ ਤਨਖਾਹੀਏ ਤੇ ਪਤਿਤ ਸਿੱਖਾਂ ਦਾ ਸਿਆਸੀ ਗੱਠਜੋੜ ਹੈ। ਕਿਉਂਕਿ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਣਿਤ ‘ਸਿੱਖ ਰਹਿਤ ਮਰਯਾਦਾ’ ਨੂੰ ਨਾ ਮੰਨਣ ਕਰਕੇ ਸੰਤ-ਸਮਾਜ ਪਤਿਤ ਹੈ ਅਤੇ ਐਸੇ ਪਤਿਤਾਂ ਨਾਲ ਸਿਆਸੀ ਸਾਂਝ ਪਾਉਣ ਕਰਕੇ ਅਕਾਲੀ ਦਲ ਸੁਭਾਵਿਕ ਹੀ ਤਨਖਾਹੀਆਂ ਦੀ ਜਮਾਤ ਬਣ ਜਾਂਦਾ ਹੈ। ਇਹ ਸ਼ਬਦ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਇੱਕੀ ਲਿਖਤੀ ਬਿਆਨ ਵਿੱਚ ਕਹੇ।
ਉਨ੍ਹਾਂ ਮੁਤਾਬਿਕ ‘ਸੱਚ-ਖੋਜ ਅਕੈਡਮੀ ਖੰਨਾ’ ਦੇ ਅਸਟ੍ਰੇਲੀਆ ਵਿੱਚਲੇ ਇੱਕ ਸਰਗਰਮ ਤੇ ਵਿਦਵਾਨ ਮੈਂਬਰ ਭਾਈ ਗੁਰਜੀਤ ਸਿੰਘ ਖ਼ਾਲਸਾ (ਬ੍ਰੀਜ਼ਬਿਨ) ਨੇ ਉਪਰੋਕਤ ਬਿਆਨ ’ਤੇ ਟਿੱਪਣੀ ਕਰਦਿਆਂ ਇਥੋਂ ਤੱਕ ਲਿਖਿਆ ਹੈ ਕਿ “ਜੇਕਰ ਪੰਥਕ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਹੀ ਪੂਰਨ ਸਿੱਖ ਹਨ ਤਾਂ ਫਿਰ ਦਮਦਮੀ ਅਤੇ ਹੋਰ ਟਕਸਾਲਾਂ, ਭਾਈ ਰਣਧੀਰ ਸਿੰਘ ਜੀ ਦੇ ਅਖੰਡ ਕੀਰਤਨੀ ਜੱਥੇ ਵਾਲੇ ਅਤੇ ਹੋਰ ਸੰਪ੍ਰਦਾਵਾਂ ਵਾਲੇ ਜੋ ਜੋ ਕਿ ਖਾਸਕਰ ਰਹਿਰਾਸ ਸਾਹਿਬ ਜੀ ਦੀ ਬਾਣੀ ਅਪਣੀ ਮਰਿਆਦਾ ਅਨੁਸਾਰ ਪੜ੍ਹਦੇ ਹਨ, ਸਾਰੇ ਹੀ ਪਤਿਤ ਸਿੱਖ ਹੋਏ । ਸੰਤ ਸਮਾਜ ਵੀ ਉਨ੍ਹਾਂ ਵਿਚ ਹੀ ਆਉਂਦਾ ਹੈ। ਕੱਚੀ ਬਾਣੀ ਪੜ੍ਹਨ ਵਾਲੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਭਾਈ ਦਲੇਰ ਸਿੰਘ ਜੋ ਕਿ ਹੁਣੇ ਆਸਟ੍ਰੇਲੀਆ ਦੀ ਫੇਰੀ ਲਾ ਕੇ ਗਏ ਹਨ ਬ੍ਰੀਜ਼ਬਨ ਦੇ ਦੋ ਗੁਰਦਾਆਰਿਆਂ ਵਿਚ ਰੱਜ ਕੇ ਕੱਚੀ ਬਾਣੀ ਦਾ ਪ੍ਰਵਾਹ ਚਲਾ ਕੇ ਸਿਰੋਪਾਓ ਦਾ ਸਨਮਾਨ ਵੀ ਪ੍ਰਾਪਤ ਕੀਤਾ ਇਸ ਤਰਾਂ ਦੇ ਹੋਰ ਸੰਤ, 1008 ਅਖਵਾਉਣ ਵਾਲੇ ਸਭ ਹੀ ਪਤਿਤ ਹਨ।ਕਿਉਂਕਿ ਅਕਾਲ ਤਖਤ ਸਾਹਿਬ ਦੀ ਪੰਥਕ ਰਹਿਤ ਮਰਿਆਦਾ ਵਿਚ ਇਸ ਦੀ ਮਨਾਹੀ ਹੈ। (ਇਸ ਬਿਆਨ ਮੁਤਾਬਿਕ ਤਾਂ) ਸਿਰਫ ਮਿਸ਼ਨਰੀ ਕਾਲੇਜ਼ ਵਾਲੇ ਅਤੇ ਕੁਝ ਹੋਰ ਸਿਖ ਹੀ ਪੂਰਣ ਸਿੱਖ ਹੋਏ ।”
ਉਪਰੋਕਤ ਕਿਸਮ ਦੇ ਗੋਲਕ ਲੋਟੂ, ਭੇਖੀ, ਫਿਰਕਾ ਪ੍ਰਸਤ ਤੇ ਸਿਆਸੀ ਗੱਠ-ਜੋੜ ਕਰਨ ਵਾਲੇ ਕਥਿਤ ਸੰਤ ਸਮਾਜ ਨੂੰ ਗੁਰਮਤਿ ਕਿਸੇ ਪੱਖੋਂ ਵੀ ਪ੍ਰਵਾਨਗੀ ਨਹੀਂ ਦਿੰਦੀ। ਸਿੱਖ ਰਹਿਤ ਮਰਯਾਦਾ ਮੁਤਾਬਿਕ ਪਤਿਤ ਤੇ ਤਨਖ਼ਾਹੀਏ ਸਿੱਖਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਵੀ ਨਹੀ ਹੋ ਸਕਦੀ। ਇਸ ਲਈ ਇਹ ਫੈਸਲਾ ਤਾਂ ਹੁਣ ਖ਼ਾਲਸਾ ਪੰਥ ਨੇ ਕਰਨਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਲਈ ਉਨ੍ਹਾਂ ਪਤਿਤਾਂ ਤੇ ਤਨਖਾਹੀਆਂ ਨੂੰ ਵੋਟ ਪਾ ਕੇ ਜਿਤਾਉਣਾ ਹੈ, ਜਿਨ੍ਹਾਂ ਨੇ ਸਿੱਖੀ ਨੂੰ ਹਿੰਦੂ-ਮੱਤ ਦੇ ਖਾਰੇ ਸਮੁੰਦਰ ਵਿੱਚ ਗ਼ਰਕ ਲਈ ਪਹਿਲਾਂ ਨਾਨਕ-ਸ਼ਾਹੀ ਕੈਲੰਡਰ ਦਾ ਭੋਗ ਪਾਇਆ ਹੈ ਅਤੇ ਹੁਣ ਜਿਹੜੇ ਸਿੱਖ ਰਹਿਤ ਮਰਯਾਦਾ ਨੂੰ ਸਨਾਤਨੀ ਹਿੰਦੂ-ਮਤ ਦੀ ਮਰਯਾਦਾ ਦੇ ਅਨੁਕੂਲ ਕਰਨ ਲਈ ਮਨਸੂਬੇ ਘੜ ਰਹੇ ਹਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਉਨ੍ਹਾਂ ਸਿਦਕੀ ਤੇ ਜਾਗਰੂਕ ਗੁਰਸਿੱਖਾਂ ਨੂੰ, ਜਿਹੜੇ ਪੰਥ ਵਿਰੋਧੀ ਸ਼ਕਤੀਆਂ ਦੇ ਮਾਰੂ ਮਨਸੂਬਿਆਂ ਨੂੰ ਪਛਾੜਣਾ ਚਹੁੰਦੇ ਹਨ।
|
No comments:
Post a Comment