Friday, February 18, 2011

Raamakalee Ree Vaar Raae Balava(n)dd Thathhaa Sathai Doom Aakhee - Viaakhiaa

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
ੴ ਸਤਿਗੁਰ ਪ੍ਰਸਾਦਿ ॥
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ ॥੧॥
>>>mp3 ਸੁਨਣ ਲਈ ਇਥੇ ਦਬਾਓ ਜੀ<<<
1 ਤੋਂ 10 ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ - ਵੀਡੀਓ

Wednesday, February 16, 2011

Wahiguru Sabad Da Shudh Ucharan

ਵਾਹਿਗੁਰੂ ਸ਼ਬਦ ਦਾ ਸ਼ੁੱਧ ਉਚਾਰਣ


ਦਾਸ ਨੇ ਆਪਣੇ ਜੀਵਨ ਕਾਲ ਵਿਚ ਬੇਅੰਤ ਹੀ ਪਾਠੀ ਸੱਜਣਾਂ ਕੋਲੋ ਗੁਰਬਾਣੀ ਦਾ ਪਾਠ ਸ੍ਰਵਣ ਕੀਤਾ ਹੈ ਅਤੇ ਇਸ ਗੱਲ ਨੂੰ ਉਚੇਚੇ ਤੌਰ ਤੇ ਅਨੁਭਵ ਕੀਤਾ ਹੈ ਕਿ "ਹ" ਅਖਰ ਦੇ ਉਚਾਰਣ ਵਾਸਤੇ ਉਨ੍ਹਾਂ ਕੋਲ ਕੋਈ ਸਪੱਸ਼ਟ ਸੇਧ ਨਹੀਂ ਹੈ। ਜਿਆਦਾਤਰ ਪਾਠੀ ਸੱਜਣ ਜਾਣੇ ਅਣਜਾਣੇ aਨ੍ਹਾਂ ਅੱਖਰਾਂ, ਜਿਨ੍ਹਾਂ ਵਿਚ "ਹ" ਪਿਛੇਤਰ ਵਿਚ ਔਂਕੜ ਜਾਂ ਸਿਹਾਰੀ ਲੱਗ ਮਾਤ੍ਰ ਵਰਤੀ ਗਈ ਹੋਵੇ, ਦਾ ਗੱਲਤ ਉਚਾਰਣ ਕਰ ਜਾਂਦੇ ਹਨ। "ਯ" ਅੱਖਰ ਦੇ ਬਾਰੇ ਵੀ ਇਹੋ ਹੀ ਰੀਤ ਪ੍ਰਚਲਤ ਹੈ ।ਗੁਰੂ ਦੀ ਬਖਸ਼ੀ ਹੋਈ ਅਲਪ ਬੁੱਧੀ ਦੇ ਆਧਾਰ ਤੇ ਇਸ ਲੇਖ ਵਿਚ ਪਿਛੇਤਰ ਤੌਰ ਤੇ "ਹਾਹਾ" ਵਾਲੇ ਅੱਖਰਾਂ ਦੇ ਬਾਰੇ ਗੁਝੀ ਵਿਚਾਰ ਕੀਤੀ ਜਾਵੇਗੀ। ਉਮੀਦ ਰੱਖਦੇ ਹਾਂ ਕਿ ਸਰਬ ਸਿੱਖ ਸੰਗਤ ਇਸ ਜਾਣਕਾਰੀ ਤੋਂ ਲਾਭ ਲੈਣਗੇ।

ਵਾਹਿਗੁਰੂ ਸ਼ਬਦ:- ਵਾਹਿਗੁਰੂ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਵਾਹਿ "ਵਾਹ" ਅਤੇ ਸੰਸਕ੍ਰਿਤ ਭਾਸ਼ਾ ਦੇ ਸ਼ਬਦ "ਗੁਰੂ" ਦੇ ਸੁੰਦਰ ਸੁਮੇਲ ਨਾਲ ਹੋਂਦ ਵਿਚ ਆਇਆ ਹੈ।ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ੪੯ਵੀਂ ਪੌੜੀ ਵਿਚ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਇਹ ਅੱਖਰ ਚਾਰੇ ਜੁਗਾਂ ਦੇ ਚਾਰੇ  ਅਵਤਾਰਾਂ ਦੇ ਪਹਿਲੇ ਅਖਰਾਂ ਦੇ ਮਿਲਾਪ ਤੋਂ ਹੋਂਦ ਵਿਚ ਆਇਆ ਹੈ ਜਿਵੇਂ ਕਿ (ਵਾਸਦੇਵ, ਰਾਮ, ਹਰਿਕ੍ਰਿਸ਼ਨ, ਗੋਬਿੰਦ) ਤੋਂ 'ਵਾ, ਰਾ, ਹ, ਗੋ ਚਾਰ ਅੱਖਰ ਲਿੱਤੇ ਹਨ ਤਾਂ ਸ਼ਬਦ ਦਾ ਰੂਪ "ਵਾਰਾਹਗੋ"
ਬਣਿਆ, 'ਵਾਹਿਗੁਰੂ' ਨਾਂ ਬਣਿਆ, ਜੇ ਦੁਵਾਪਰ ਤ੍ਰੇਤੇ ਦਾ ਕ੍ਰਮ ਬਦਲ ਲਈਅੇ ਤਾਂ ਵੀ 'ਵਾਹਰਾਗੋ' ਬਣਦਾ ਹੈ। ਨਿਰਣਾ ਏਹ ਹੋਇਆ ਕਿ ਇਨਾਂ੍ਹ ਵਾਰਾਂ ਵਿੱਚ ਜਰੂਰ ਕੁਝ ਨ ਕੁਝ ਮਿਲਾਵਟ ਦਾ ਤੱਤ ਮੌਜੁਦ ਹੈ। ਭਾਈ ਗੁਰਦਾਸ ਜੀ ਨੇ ਇਸ ਸ਼ਬਦ ਨੂੰ ੧੩ਵੀ ਵਾਰ ਦੀ ਦੁਸਰੀ ਪੌੜੀ ਵਿਚ ਗਰੁਮੰਤ੍ਰ ਵੀ ਲਿਖਆ ਹੈ।


"ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ"


ਇਥੇ ਅਜੇ ਸਾਡਾ ਵਿਸ਼ਾਂ ਸ਼ਬਦ ਦੀ ਬਣਤਰ ਅਤੇ ਉਚਾਰਣ ਦਾ ਹੈ।
ਭਾਈ ਗੁਰਦਾਸ ਜੀ ਦਿਆਂ ਵਾਰਾਂ ਵਿਚ ਨੇ ਇਸ 'ਵਾਹਿਗੁਰੂ' ਸ਼ਬਦ ਨੂੰ "ਹ" ਅੱਖਰ ਤੇ ਸਿਹਾਰੀ ਦੀ ਵਰਤੋਂ ਕਰ ਕੇ ਹੀ ਲਿਖਿਆ ਹੈ।
ਗੁਰੂ ਸ਼ਬਦ: ਸ਼ੀ੍ਰ ਆਦਿ ਗੰ੍ਰਥ ਜੀ ਦੀ ਬਾਣੀ ਅੰਦਰ ਸਵਤੰਤਰ ਤੌਰ ਤੇ "ਗੁਰੂ" ਸ਼ਬਦ ੩੦੨ ਵਾਰ ਦਰਜ਼ ਹੋਇਆ ਮਿਲਦਾ ਹੈ। ਗੁਰੂ ਸ਼ਬਦ ਪਰਮੇਸ਼ਰ ਯਾ ਅਕਾਲ ਪੁਰਖ ਦਾ ਸੰਕੇਤਕ ਹੈ।ਅਤੇ ਇਸ ਦੇ ਸਮਾਨੰਤਰ "ਗੁਰ" ਸ਼ਬਦ ਨੂੰ ਇਸ ਸ਼ਬਦ ਦਾ ਪਰਿਆਇਵਾਚੀ (Synonymous) ਰੂਪ ਸਮਝਣਾ ਇਕ ਬਹੁਤ ਵੱਡੀ ਭੁੱਲ ਹੋਵੇਗੀ। ਗੁਰ ਸ਼ਬਦ ਗਿਆਨ ਯਾ ਬ੍ਰਹਮ ਗਿਆਨ ਦਾ ਸੰਕੇਤਕ ਹੈ। ਇਸੇ ਤਰਾਂ੍ਹ ਹੀ ਸਤਿਗੁਰੂ ਅਤੇ ਸਤਿਗੁਰ ਅਖੱਰ ਦੇ ਭੇਦ ਨੂੰ ਸਮਝਣਾ ਹੈ ਅਤੇ ਅਪਣੇ ਹਿਰਦੇ ਵਿਚ ਦ੍ਰਿੜ ਕਰਣਾ ਹੈ। ਇਸ ਨਾਲ 'ਗੁਰਬਾਣੀ' ਨਾਂ ਕੀ ਗੁਰੂਬਾਣੀ ਦੇ ਅਰਥ ਸਮਝਣ ਵਿਚ ਬਹੁਤ ਹੀ ਸੌਖ ਹੋਵੇਗੀ। ਗੁਰ ਯਾ ਸਤਿਗੁਰ ਸ਼ਬਦ ਅਨੁਸਾਰ ਵੱਖ ਵੱਖ ਰੂਪਾਂ ਵਿਚ ਦਰਜ਼ ਹੋਇ ਮਿਲਦੇ ਹਨ।
ਗੁਰ ੩੧੫੫ ਵਾਰੀ, ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥(ਪੰਨਾ ੨)
ਗੁਰੁ ੭੩੬ ਵਾਰੀ, ਮੰਨੈ ਤਰੈ ਤਾਰੇ ਗੁਰੁ ਸਿਖ ॥(ਪੰਨਾ ੩)
ਗੁਰਿ ੫੮੧ ਵਾਰੀ, ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥(ਪੰਨਾ ੪੪)


ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ "ਨਾਂਵ" ਹੋਣ ਕਰਕੇ, ਇਹ "ਗੁਰ" ਅੱਖਰ ਤਿੰਨ ਵੱਖਰੇ ਵੱਖਰੇ ਰੁਪਾਂ ਜਿਸ ਵਿਚ "ਰਾਰਾ ਮੁਕਤਾ", "ਰਾਰਾ ਔਕੜ" ਅਤੇ "ਰਾਰਾ ਸਿਹਾਰੀ" ਅੰਤ ਨਾਲ ਦਰਜ ਕੀਤਾ ਹੋਇਆ ਹੈ।
ਤਿੰਨੇ ਰੁਪਾਂ ਦੇ ਉਚਾਰਣ ਵਿਚ ਕੋਈ ਫਰਕ ਨਹੀਂ। ਸਿਰਫ ਅਰਥਾਂ ਨੂੰ ਨਿਖੇੜਨ ਵਾਸਤੇ ਇਸ ਬਿਧੀ ਦਾ ਵਾਹ ਸ਼ਬਦ: ਆਓ ਹੁਣ ਆਦਿ ਗੰ੍ਰਥ ਜੀ ਦੀ ਬਾਣੀ ਅੰਦਰ ਵਾਹ ਅੱਖਰ ਦੇ ਭਿੰਨ ਭਿੰਨ ਰੂਪਾਂ ਬਾਰੇ ਖੋਜ ਕਰੀਏ।
ਵਾਹ ਸ਼ਬਦ "ਹ" ਮੁਕਤਾ ਅੰਤ ਸਵਤੰਤਰ ਤੌਰ ਤੇ ਸਿਰਫ ਦੋ ਵਾਰ ਹੀ ਦਰਜ਼ ਹੋਇਆ ਮਿਲਦਾ ਹੈ।
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥(ਜਪੁ, ਪੰਨਾ ੫)
ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥(ਆਸਾ ਮ: ੧, ਪੰਨਾ ੪੩੯)


ਇਹ ਅੱਖਰ ਨੂੰ ਕੇਵਲ ਗੁਰ ਨਾਨਕ ਸਾਹਿਬ ਨੇ ਹੀ ਵਰਤਿਆ ਹੈ ਅਤੇ ਦੋਵੇ ਥਾਵਾਂ ਤੇ ਹੀ ਇਸ ਦਾ ਅਰਥ ਛੋਟੀ ਨਦੀ ਯਾ ਨਾਲਾ ਹੈ। ਅਤੇ ਉਚਾਰਣ ਹੋਇਗਾ "ਵਾਹ"।
ਅਜੋਕੀ ਪੰਜਾਬੀ ਭਾਸ਼ਾ ਵਿਚ ਇਸ ਸ਼ਬਦ ਦੇ ਅਰਥ "ਯਤਨ" ਦੇ ਵੀ ਹੋ ਸਕਦੇ ਹਨ।
ਵਾਹੇ ਸ਼ਬਦ: ਇਹ ਸ਼ਬਦ ਕੇਵਲ ਗੁਰ ਨਾਨਕ ਸਾਹਿਬ ਨੇ ਹੀ ਵਰਤਿਆ ਹੈ।ਸਿਰਫ ਇਕ ਵਾਰ ਹੀ ਦਰਜ਼ ਹੋਇਆ :-
ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥ ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥੧॥ (ਸਲੋਕ ਮ: ੧, ਪੰਨਾ ੮੫੪)
ਅਰਥ ਹੋਵੇਗਾ ਬੀਜ ਨੂੰ ਧਰਤੀ ਵਿਚ ਬੀਜਣਾ (ਪਲaਨਟਸ ਟਹe ਸeeਦ) । ਅਤੇ ਉਚਾਰਣ ਹੇਏਗਾ "ਵਾਹੇ"।


ਵਾਹਿ ਸ਼ਬਦ "ਹ" ਸਿਹਾਰੀ ਅੰਤ ਸਵਤੰਤਰ ਤੌਰ ਤੇ ਸਿਰਫ ਚਾਰ ਬਾਰ ਹੀ ਦਰਜ਼ ਹੋਇਆ ਮਿਲਦਾ ਹੈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥(ਸਵਈਏ ਮਹਲੇ ਚਉਥੇ ਕੇ, ਗਯੰਦ ਪੰਨਾ ੧੪੦੨ )
ਕੇਵਲ ਇਸ ਹੀ ਸਵਈਏ ਵਿਚ ਚਾਰ ਬਾਰ ਇਹ ਸ਼ਬਦ ਦਰਜ਼ ਹੋਇਆ ਮਿਲਦਾ ਹੈ।

ਵਿਚਾਰਣ ਯੋਗ ਗੱਲ ਇਹ ਹੈ ਕਿ ਜਦੋਂ ਪਦ ਛੇਦ ਕਰ ਕੇ ਬੀੜਾਂ ਦੀ ਛਪਾਈ ਕੀਤੀ ਗਈ ਵਾਹਿਗੁਰੂ ਸ਼ਬਦ ਨੂੰ ਸਮਾਸੀ (ਛੋਮਪੁਨਦ) ਸ਼ਬਦ ਦਾ ਰੂਪ ਦੇ ਦਿਤਾ ਗਇਆ ਜੋ ਠੀਕ ਨਹੀਂ ਜਾਪਦਾ। ਇਸ ਦਲੀਲ ਦਾ ਪਰਮਾਣ ਇਸ ਸ਼ਬਦ ਵਿਚ ਹੀ ਹੈ। "ਵਾਹਿ" ਸ਼ਬਦ ਅਤੇ "ਜੀਉ" ਸ਼ਬਦ ਸਵਤੰਤਰ ਤੌਰ ਤੇ ਵੀ ਦਰਜ਼ ਹਨ।ਉਪਰੋਕਤ ਤੁੱਕ ਨੂੰ ਇਸ
ਪ੍ਰਕਾਰ ਵੀ ਪਦਛੇਦ ਕਰਕੇ ਲਿਖਯਾ ਜਾ ਸਕਦਾ ਹੈ।

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ॥

ਇਸ ਪਦਛੇਦ ਨਾਲ ਅਰਥਾਂ ਵਿਚ ਕੋਈ ਅੰਤਰ ਨਹੀਂ ਆਉਂਦਾ ਪਰ ਇਹ ਦ੍ਰਿੜ ਹੋ ਜਾਂਦਾਂ ਹੈ ਕਿ ਵਾਹਿ ਫਾਰਸੀ ਭਾਸ਼ਾ ਦਾ ਵਿਸਮਾਦਮਕ (ੀਨਟeਰਜeਚਟਿਨ) ਸ਼ਬਦ ਹੈ। ਅਤੇ ਗੁਰੂ ਸ਼ਬਦ ਦੀ ਵਿਸ਼ੇਸ਼ਤਾਈ ਨੂੰ ਦਰਸ਼ਾaੁਂਦਾ ਹੈ। ਇਸ ਦਾ ਉਚਾਰਣ "ਵਾਹ" ਹੈ। ਫਾਰਸੀ ਭਾਸ਼ਾ ਦੇ ਸ਼ਬਦ ਗੁਰਬਾਣੀ ਵਿਆਕਰਣ ਦੇ ਨੇਮ ਅਨੁਸਾਰ ਅੰਤਮ ਅੱਖਰ ਉਤੇ ਸਿਹਾਰੀ ਲਗਾ ਕੇ ਲਿਖੇ ਜਾਂਦੇ ਹਨ ਜਿਵੇਂ ਕਿ ਅਰਦਾਸਿ, ਕੀਮਤਿ, ਕੁਦਰਤਿ, ਅਕਲਿ,
ਇਲਤਿ, ਕਰਾਮਾਤਿ, ਸਲਾਮਤਿ, ਖਰੀਦਿ, ਤਰੀਕਤਿ, ਗਰਦਨਿ, ਨਉਬਤਿ, ਦਉਲਤਿ, ਗੈਰਤਿ, ਹਕੀਕਤਿ, ਆਦਿ।


ਵਾਹੁ ਸ਼ਬਦ: "ਹ" ਔਕੜ ਅੰਤ ਸਵਤੰਤਰ ਤੌਰ ਤੇ ੧੫੮ ਵਾਰ ਦਰਜ਼ ਹੋਇਆ ਮਿਲਦਾ ਹੈ।
ਵਿਚਾਰਣ ਯੋਗ ਗੱਲ ਇਹ ਹੈ ਕਿ " ਵਾਹੁ ਵਾਹੁ " ਅਖੱਰ ਜੋੜੇ ਦੇ ਤੌਰ ਤੇ ੭੦ ਵਾਰ ਦਰਜ਼ ਹੈ ਜਿਵੇ ਕਿ ਤੇ ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥( ਪੰਨਾ ੧੪੩)
ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥ (ਪੰਨਾ ੪੭੮)
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥ ॥(ਪੰਨਾ ੫੧੫)
ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥(ਪੰਨਾ ੧੪੦੩)
ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ´ਾਇਯਉ ॥(ਪੰਨਾ ੧੪੦੩)
ਇਸੇ ਤਰ੍ਹਾਂ ਦੇ ਕੁਝ ਹੋਰ ਜੋੜੇ ਦੇ ਤੌਰ ਦੇ ਸ਼ਬਦ " ਜੁਗੁ ਜੁਗੁ" "ਲਖੁ ਲਖੁ" "ਰਾਮੁ ਰਾਮੁ" ਆਦ ਵੀ ਵਰਤੇ ਗਏ ਹਨ। ਇਨ੍ਹਾਂ ਸ਼ਬਦਾਂ ਨੂੰ ਕੋਈ ਵੀ ਜੁਗੋ, ਲਖੋ ਜਾਂ ਰਾਮੋ ਆਦਿ ਨਹੀਂ ਉਚਾਰਦਾ, ਔਂਕੜ
ਦੀ ਮਾਤ੍ਰਾ ਪਦਛੇਦ ਵਿਚ ਵੀ ਸਹਾਈ ਹੁੰਦੀ ਹੈ।
'ਵਾਹੁ ਵਾਹੁ' ਆਖਣ ਦੇ ਅਰਥ ਇਕ ਤਰ੍ਹਾਂ ਦੀ 'ਸਿਫਤ ਸਾਲਾਹ' ਕਰਣ ਯਾ 'ਧੰਨ ਧੰਨ' ਕਹਣ ਦੇ ਸੰਕੇਤ ਵੱਜੋ ਦਰਜ਼ ਹਨ। 'ਵਾਹੁ' ਸ਼ਬਦ ਨੂੰ 'ਵਾਹਿਗੁਰੂ' ਦਾ ਸੰਖੇਪ ਆਖਣਾ ਵੀ ਗਲੱਤੀ ਹੈ । ਅਤੇ ਇਸ ਸ਼ਬਦ ਦਾ "ਵਾਹੋ" ਕਰ ਕੇ ਪੜ੍ਹਿਆ ਜਾਣਾ ਅਸ਼ੁਧ ਹੈ। ਇਸ ਨੂੰ "ਵਾਹ" ਪੜ੍ਹਨਾ ਚਾਹੀਦਾ ਹੈ।


ਵਾਹਗੁਰੂ ਸ਼ਬਦ: ਭੱਟ ਗਯੰਦ ਜੀ ਨੇ ਪੰਨਾ ੧੪੦੩-੧੪੦੪ ਉਤੇ, ਦਰਜ਼ ਅੰਤਲੇ ਸਵਈਏ ਮਹਲੇ ਚਉਥੇ ਕੇ ਵਿਚ, "ਵਾਹਗੁਰੂ " ਸ਼ਬਦ ਦਾ ਸਮਾਸ ਰੂਪ ਅਤੇ ਸਵਤੰਤਰ ਰੂਪ "ਵਾਹਿ ਗੁਰੂ" ਲਿਖ ਕੇ ਇਸ ਉਚਾਰਣ ਨੂੰ
ਹੁਰ ਵੀ ਸਪਸ਼ਟ ਕਰ ਦਿੱਤਾ ਹੈ।ਅਤੇ ਇਹ ਵੀ ਦਰਸ਼ਾ ਦਿੱਤਾ ਹੈ ਕੇ ਗੁਰਬਾਣੀ ਆਪ ਹੀ ਆਪਣੀ (ਧਚਿਟਿਨaਰੇ) ਕੋਸ਼ਕਾਰੀ ਹੈ।


ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ ॥
ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ´ਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥
ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥
ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥
ਕੀਆ ਖੇਲੁ ਬਡ ਮੇਲੁ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ ॥੩॥੧੩॥੪੨॥


ਵਿਚਾਰਣ ਯੋਗ ਗੱਲਾਂ ਇਹ ਹਨ ਕਿ ਸ਼ੀ੍ਰ ਗੁਰੂ ਗ੍ਰਥ ਸਾਹਿਬ ਜੀ ਦੀ ਬਾਣੀ ਅੰਦਰ "ਵਾਹਗੁਰੂ" ਸ਼ਬਦ ਦਾ ਪ੍ਰਯੋਗ ਕੇਵਲ ਭੱਟ ਗਯੰਦ ਜੀ ਨੇ ਪੰਨਾ ੧੪੦੩-੧੪੦੪ ਉਤੇ, ਦਰਜ਼ ਸਵਈਏ ਮਹਲੇ ਚਉਥੇ ਕੇ ਵਿਚ ਹੀ ਹੋਇਆ ਮਿਲਦਾ ਹੈ। ਪਹਿਲਾਂ ੬ਵੇਂ ਸਵਈਏ ਵਿਚ ੧੨ ਵਾਰੀ ਅਤੇ ਫਿਰ ਇਕ ਵਾਰੀ ੧੩ਵੇਂ ਸਵਈਏ ਵਿਚ "ਵਾਹਿ ਗੁਰੂ" ਸ਼ਬਦ ਦਰਜ਼ ਹੈ, ਅਤੇ ੧੧ਵੇਂ ਸਵਈਏ ਵਿਚ ਦੋ ਵਾਰੀ ਅਤੇ ਇਕ ਵਾਰੀ ੧੩ਵੇਂ ਸਵਈਏ
ਵਿਚ "ਵਾਹ ਗੁਰੂ" ਸ਼ਬਦ ਦਰਜ਼ ਹੈ । ਸੋ ਕੇਵਲ ਤਿੰਨ ਸਵਈਆਂ ਵਿਚ ਕੁਲ ੧੬ ਵਾਰ ਇਹ ਸ਼ਬਦ ਦਰਜ਼ ਹੋਇਆ ਮਿਲਦਾ ਹੈ ।ਅਤੇ ਇਸ ਸ਼ਬਦ ਦਾ ਉਚਾਰਣ "ਵਾਹਗੁਰੂ" ਹੀ ਹੋਇਗਾ। ਪਰ ਇਸ ਉਚਾਰਣ ਨੂੰ ਲਾਗੂ ਕਰਣ ਵਾਸਤੇ ਹਰ ਇਕ ਸਿੱਖ ਪ੍ਰਚਾਰਕ ਨੂੰ ਸਜੱਗ ਹੋਣਾ ਪਵੇਗਾ।


ਇਸ ਤੱਥ ਨੂੰ ਦਮਦਮੀ ਟਕਸਾਲ ਦਵਾਰਾ ਰਚਿਤ ਪੁਸਤਕ ਗੁਰਬਾਣੀ ਪਾਠ ਦਰਪਣ ਦੇ ੧੯੬ ਉਤੇ ਵੀ ਸਪਸ਼ਟ ਤੋਰ ਤੇ ਦਰਸ਼ਾਇਆ ਗਇਆ ਹੈ। " 'ਵਾਹਿਗੁਰੂ ਤੇਰੀ ਸਭ ਰਚਨਾ' ਇਹ ਤਿੰਨੇ ਭੇਦ ਜਿਹੜੇ ਹਨ (ਵਾਹੁ) ਪ੍ਰੇਰਕ ਹੈ ਤੂੰ ਅਤੇ (ਵਾਹ) ਤੇਰਾ ਸੱਚੇ ਪਾਤਿਸ਼ਾਹ ਜੀ ਵਿਸਮਾਦ ਹੈ ਸਰੂਪ ਅਤੇ (ਵਾਹਿ) ਅਸਚਰਜ ਰੂਪ ਹੈ। ਵਾਹ
ਤੇ ਵਾਹਿ ਸਿਹਾਰੀ ਤੇ ਮੁਕਤਾ ਲਘੂ ਮਾਤ੍ਰਾ ਹੈ। ਇਸ ਕਰਕੇ ਇਨਹਾਂ ਦਾ ਅਰਥ ਇਕੋ ਹੈ।"


ਸੁਭਾਵਕ ਤੌਰ ਤੇ ਜੇ ਇਨ੍ਹਾਂ ਸ਼ਬਦਾਂ ਦਾ ਅਰਥ ਇਕੋ ਹੈ ਤਾਂ ਉਚਾਰਣ ਵੀ "ਵਾਹ" ਹੀ ਹੋਇਗਾ। ਭਾਈ ਗੁਰਦਾਸ ਸਿੰਘ ਨੇ ਵੀ "ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥" ਲਿਖ ਕੇ ਵਾਹ ਸ਼ਬਦ ਦੇ ਉਚਾਰਣ ਨੂੰ ਸੇਧ ਪਰਦਾਨ ਕੀਤੱੀ ਹੈ।


ਇਕ ਹੋਰ ਪੁਰਾਤਨ ਕਿਤਾਬ (ਸ਼ਕeਟਚਹ ੋਡ ਟਹe ਸ਼ਕਿਹਸ) ਜੋ ਕਿ ੧੮੧੨ ਵਿਚ ਪ੍ਰਕਾਸ਼ਤ ਹੋਈ ਸੀ ਦੇ ਪੰਨਾ ੪੮ ਤੇ ਇਸ ਦਾ ਲੇਖਕ (ਲ਼ਇੁਟeਨaਨਟ-ਛੋਲੋਨeਲ ੰaਲਚੋਲਮ) ਸਪਸ਼ਟ ਤੌਰ ਤੇ (ਾਂa! ਘੁਰੁਜ ਿਕa ਕਹaਲਸaਹ! ਾਂa! ਘੁਰੁਜਿ
ਕ ਿਡੁਟਟeਹ!) ਲਿਖ ਕੇ ਇਸ ਪ੍ਰਮਾਣ ਵੱਜੋ ਇਸ ਸਚਾਈ ਦੀ ਹੋਰ ਪ੍ਰੌੜਤਾ ਕੀਤੀ ਹੈ।ਇਉਂ ਜਾਪਦਾ ਹੈ ਕਿ ਇਸ ਸ਼ਬਦ ਨੂੰ ਗਾਵਣ ਰੂਪ ਵਿਚ ਵਰਤਣ ਕਰ ਕੇ ਇਸ ਸ਼ਬਦ ਦੇ ਉਚਾਰਣ ਦਾ ਰੂਪ ਬਦਲ ਗਇਆ ਹੈ। ਅਤੇ ਬਿਬੇਕ ਬੁਧੀ ਦੀ ਵਿਚਾਰ ਸਦਕਾ ਪੁਰਜੋਰ ਕੋਸ਼ਿਸ ਕਰ ਕੇ ਹੀ ਅਸੀਂ ਇਸ ਨੂੰ ਸ਼ੁੱਧ ਉਚਾਰਣ ਦਾ ਰੂਪ ਦੇ ਸਕਾਂਗੇ।


ਵਾਹਿਗੁਰੂ ਸ਼ਬਦ ਅਤੇ ਨਾਮ: ਸ਼੍ਰੀ ਆਦਿ ਗ੍ਰੰਥ ਦੇ ਬ੍ਰਹਮ ਗਿਆਨ ਰੂਪੀ ਸਮੁੰਦਰ ਦਿਆਂ
ਵੱਖ ਵੱਖ ਇਕਾਈਆਂ ਜਿਵੇ ਕੇ ਸ਼ਬਦ, ਸ਼ਲੋਕ, ਛੰਤ, ਪੌੜੀਆਂ ਆਦਿ ਅਤੇ ਹੋਰ ਰਚਨਾਵਾਂ ਜੀਵੇ ਕੇ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਅੰਨਦ ਸਾਹਿਬ, ਬਾਵਨ ਅੱਖਰੀ ਸਿੱਧ ਗੋਸਟ ਆਦਿ (ਕੇਵਲ ਰਾਗ ਮਾਲਾ ਤੋਂ ਇਲਾਵਾ) ਦਾ ਸਾਰ, ਨਾਮ ਵਸਤੂ ਦੀ ਖੋਜ ਤੇ ਪ੍ਰਾਪਤੀ ਦੀ ਪ੍ਰਰਣਾ ਦੇਣ ਦਾ ਹੈ। ਕਿ ਗੁਰਸਿੱਖ ਨੇ ਨਾਮ ਦੀ
ਪ੍ਰਾਪਤੀ ਕਰਨੀ ਹੈ ਜਾਂ ਕਹੀਅੇ ਨਾਮ ਧੰਨ ਦੇ ਆਸਰੇ ਤੇ ਹੀ ਆਤਮਿਕ ਜੀਵਨ ਜਿਉਣਾ ਹੈ ਅਤੇ ਭਵਸਾਗਰ ਤੋਂ ਪਾਰ ਲੰਗਣਾ ਹੈ । ਵਾਹਿਗੁਰੂ ਸ਼ਬਦ ਜੋ ਕਿ ਪਰਮੇਸ਼ਰ ਦੇ ਜੱਸ ਦਾ ਸੰਕੇਤਕ ਹੈ ਨੂੰ ਨਿਰੋਲ ਨਾਮ ਸਮਝ ਲੈਣ ਨਾਲ ਉਕਾਈ ਖਾਦੀ ਜਾ ਰਹੀ ਹੈ। ਕੇਵਲ ਭਾਈ ਗੁਰਦਾਸ ਜੀ ਇਕ ਵਾਰ ਦੀ ਇਕ ਪੌੜੀ ਦੀ ਇਕ ਪੰਕਤੀ
ਨੂੰ ਇਸ ਤੱਥ ਦਾ ਆਧਾਰ ਮੰਨ ਕੇ "ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ" ਇਸ ਨਤੀਜੇ ਤੇ aਪੜਨਾ ਸਾਡੀ ਸਮਝ ਅਤੇ ਖੋਜ ਦੀ ਕਾਣ ਨੂੰ ਦਰਸ਼ਾ ਰਹੀ ਹੈ। ਪਹਿਲੀ ਪ੍ਰਮੁਖ ਭੁੱਲ ਗੁਰਮੰਤ੍ਰ ਸ਼ਬਦ ਨੂੰ ਨਾਮ ਅਰਥਾਵਣ ਦੀ ਹੈ ਇਸ ਦਾ ਅਰਥ ਗੁਰ ਅਥਵਾ ਗਿਆਨ ਤੋਂ ਉਪਦੇਸ਼ ਲੈਣ ਦੇ ਹਨ। ਜਿਵੇਂ ਕੇ ਸਹਸਕ੍ਰਿਤੀ ਸ਼ਲੋਕ ਵਿਚ ਵੀ ਇਸ ਨੇਮ ਵੱਲ ਇਸ਼ਾਰਾ ਹੈ,


" ਗੁਰ ਮੰਤ੍ਰ ਹੀਣਸ´ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥"


ਅਰਥਾਤ ਜੋ ਬ੍ਰਹਮ ਗਿਆਨ ਦੇ ਉਪਦੇਸ਼ ਤੋਂ ਵਾਝਾਂ ਹੈ ਓਹ ਲਾਨ੍ਹਤ ਮਾਰਿਆ ਅਤੇ ਪਲੀਤ ਜੀਵਨ ਵਾਲਾ ਹੈ।
ਦੁਸਰੀ ਪ੍ਰਮੁਖ ਭੁੱਲ "ਜਪਿ" ਸ਼ਬਦ ਦੇ ਅਰਥ ਕੇਵਲ ਜੀਭਾ ਨਾਲ ਵਾਰ ਵਾਰ ਉਚਾਰਣ ਦੇ ਮੰਨ ਲੈਣ ਦੇ ਹਨ। "ਜਪ" ਸ਼ਬਦ ਦੇ ਸਹੀ ਅਰਥ ਸਮਝਣ ਤੇ ਵਿਚਾਰਣ ਦੇ ਹਨ। ਗੌੜੀ ਰਾਗ ਦੇ ਪੰਨਾ ੧੯੨ ਤੇ ਦਰਜ ਰਹਾਉ ਵਾਲੀ ਪੰਕਤੀ ਵਿਚ ਇਹ ਅਰਥ ਹੋਰ ਵੀ ਸਪਸ਼ਟ ਹੋ ਜਾਂਦੇ ਹਨ "ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥" ਅਰਥਾਤ ਹੇ ਮੇਰੇ ਮਨ
ਸਮੁਚੀ ਗੁਰਬਾਣੀ ਨੂੰ ਵਿਚਾਰ ਅਤੇ ਸਮਝ ਅਤੇ ਆਪਣਾ ਜੀਵਨ ਸਫਲ ਕਰ।ਨਹੀ ਤਾਂ ਸਮੁਚੀ ਬਾਣੀ ਨੂੰ ਕਿਸ ਤਰੀਕੇ ਨਾਲ ਵਾਰ ਵਾਰ ਰਟੇਆ ਜਾਵੇਗਾ । ਜਪੁਜੀ ਸਾਹਿਬ ਦੀ ਦੂਸਰੀ ਪੌੜੀ ਅੰਦਰ "ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥" ਹਉਮੇ ਨੂੰ ਮੇਟਣ ਦਾ ਤਰੀਕਾ ਹੁਕਮ ਨੂੰ ਬੁਝਣ ਦਵਾਰਾ ਸਮਝਾਇਆ ਗਇਆ ਹੈ। ਕਿਸੇ ਵੀ ਅੱਖਰ ਦੇ ਰਟਣ ਨੂੰ ਜਪੁਜੀ ਸਾਹਿਬ ਦੀ ੩੨ਵੀ ਪੌੜੀ ਵਿਚ ਖੰਡਿਤ ਕੀਤਾ ਗਇਆ ਹੈ ਅਤੇ ਉਪਦੇਸ਼ ਦੀੱਤਾ ਹੈ ਕਿ " ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥" ਅਰਥਾਤ ਹੇ ਨਾਨਕ, ਵਾਹਿਗੁਰ ਤਾਂ ਉਸਦੀ ਮਿਹਰ ਸਦਕਾ ਪ੍ਰਾਪਤ ਹੁੰਦਾ ਹੈ ਵਾਰ ਵਾਰ ਕਿਸੇ ਅਖਰ ਦੇ ਰਟਣ ਨਾਲ ਨਹੀਂ। ਉਸ ਮੇਹਰ ਦੀ ਪ੍ਰਾਪਤੀ ਉਸ ਦੇ ਹੁਕਮ ਅਥਵਾ ਨਾਮ ਨੂੰ ਗਾਰਬਾਣੀ ਵਿਚੋ ਹੀ ਖੋਜਣਾ ਹੈ ਅਤੇ ਇਹ ਇਸ਼ਾਰਾ ਕਰ ਕੇ ਸੁਚੇਤ ਕੀਤਾ ਹੈ ਕਿ "ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥" (ਪੰਨਾ ੧੪੮) ਕੇਵਲ ਪੜ੍ਹਨ ਨਾਲ ਨਹੀ,
ਪ੍ਰੰਤੂ ਸਮਝਣ ਰਾਹੀ ਸਾਹਿਬ ਦਾ ਭੇਤ ਪਾਇਆ ਜਾਂਦਾ ਹੈ।


ਆਦਿ ਗ੍ਰਥ ਵਿਚ ਇਸ ਗੱਲ ਵੱਲ ਵੀ ਇਸ਼ਾਰੇ ਹਨ ਕਿ ਗੁਰਬਾਣੀ ਹੀ ਨਾਮ ਹੈ "ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ " (ਪੰਨਾ ੪੯੪) ਅਰਥਾਤ ਗੁਰਬਾਣੀ ਦੀ ਬਰਕਤਿ ਨਾਲ ਪ੍ਰਾਣੀ ਪਰਮੇਸ਼ਰ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ।" ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥੧੦॥"(ਪੰਨਾ ੭੫੯) ਗੁਰ ਦੀ ਦਰਸਾਈ ਹੋਈ ਬ੍ਰਹਮ ਵੀਚਾਰ ਅੰਦਰ ਹੀ ਪਰਮੇਸ਼ਰ ਦੇ ਨਾਮ ਦੀ ਦੌਲਤ ਹੈ। ਇਸ ਵਾਹਿਗੁਰੂ ਸ਼ਬਦ ਦੇ ਸੰਗਤ ਰੂਪ ਉਚਾਰਣ ਨੂੰ ਸੁਣ ਕੇ ਕੂਝ ਸ਼ਰਾਰਤੀ ਹਿੰਦੂ ਸੰਪਰਦਾਵਾਂ ਨੇ ਇਹ ਪਰਚਾਰਣਾ ਸ਼ੁਰੂ ਕਰ ਦਿੱਤਾ ਹੈ ਕਿ " ਠਹeਰe ਸਿ ਮੁਚਹ ਨਿ ਚੋਮਮੋਨ ਬeਟਾeeਨ ਸ਼ਕਿਹਸਿਮ aਨਦ ੜaਸਿਹਨaਵਸਿਮ. ਠੋ ਬeਗਨਿ ਾਟਿਹ, ਟਹਏ aਰe ਟਹe ਟੋ ਡੁਨਦaਮeਨਟaਲ ਪਰੋਨਗਸ ੋਡ ਟਹe ਭਹaਕਟ ਿੰੋਵeਮeਨਟ. ਭੋਟਹ ਚੋਨਸਦਿeਰ ਚਹaਨਟਨਿਗ ਟਹe ਹੋਲੇ ਨaਮe ੋਡ ਟਹe ਸ਼ੁਪਰeਮe aਸ ਟਹe ਪਰਮਿaਰੇ ਪaਟਹ ਟੋ ਸaਲਵaਟਿਨ." (ਸਿੱਖਾਂ ਵਿਚ ਕਿਸੇ ਨਾਮ ਦਾ ਉਚਾਰਣ ਹੀ ਮੁਕਤੀ ਦਾ ਵਸੀਲਾ ਹੈ)
ਜਦੋਂ ਕਿ ਗੁਰਬਾਣੀ ਵਿਚ ਅਨੇਕਾਂ ਸ਼ਬਦਾਂ ਵਿਚ ਅਤੇ ਖਾਸ ਤੌਰ ਤੇ ਪੰਨਾ ੧੧੫੮ ਤੇ ਇਹ ਸਾਫ ਤੌਰ ਤੇ ਅੰਕਿਤ ਹੈ। "ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥" ਅਰਥਾਤ ਗੁਰਮਤ ਦੇ ਨਾਮ ਧੰਨ ਦੇ ਆਧਾਰ ਤੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਕਰਮ ਕਾਂਡ ਅਤੇ ਸ਼ਰਾ ਦੇ ਨੇਮ ਬਿਲਕੁਲ ਹੀ ਤੁੰਛ ਹਨ।ਇਸ ਸਾਰੀ ਵਿਚਾਰ ਦਾ ਸਿੱਟਾ ਕਿਸੇ ਦੇ ਹਿਰਦੇ ਨੂੰ ਠੇਸ ਜਾਂ ਚੋਟ ਪਾਚਾਉਣ ਦਾ
ਨਹੀਂ, ਨਾਂ ਹੀ ਕਿਸੇ ਸੰਪਰਦਾ ਦੀ ਨਿਖੇਦੀ ਕਰਣ ਦਾ ਹੈ। ਗੁਰਮਤ ਦੀ ਰੋਸ਼ਨੀ ਵਿਚ ਸੱਚ ਦੀ ਮੰਜ਼ਿਲ ਤੱਕ ਪੁੱਜਣ
ਦਾ ਨਿਮਾਣਾ ਜਿਹਾ ਯਤਨ ਹੈ। ਨਾਮ ਸ਼ਬਦ ਦੀ ਬਹੁਤ ਡੂੰਗੀ ਵਿਚਾਰ ਦੀ ਲੋੜ ਭਾਸਦੀ ਹੈ। ਸਤਿਗੁਰ ਦੀ ਕਿਰਪਾ
ਸੱਦਕੇ ਦਾਸ ਜਲਦੀ ਹੀ ਆਪਣੀ ਤੁਛ ਬੁਧੀ ਅਨੁਸਾਰ ਇਸ ਵਿਸ਼ੇ ਤੇ ਰੋਸ਼ਨੀ ਪਾਉਣ ਦਾ ਨਿਮਾਣਾ ਜਿਹਾ ਯਤਨ
ਜਰੂਰ ਕਰੇਗਾ।


ਵਾਹਿਗੁਰੂ ਸ਼ਬਦ ਅਤੇ ਸਿਮਰਨ: ਸਮੁੱਚੇ ਸਿੱਖ ਜਗਤ ਵਿਚ ਸਿਮਰਨ ਸ਼ਬਦ ਦੇ ਅਰਥਾਂ ਵਾਰੇ ਵੀ ਕੋਈ ਸਪਸ਼ਟ


ਸੇਧ ਨਹੀਂ ਜਾਪਦੀ। ਜਿਯਾਦਾਤਰ ਇਸ ਵਾਹਿਗੁਰੂ ਸ਼ਬਦ ਦੇ ਮੁੜ ਮੁੜ ਕੇ ਉਚਾਰਣ ਨੂੰ ਹੀ ਸਿਮਰਣ ਸਮਝ
ਲਿਆ ਗਇਆ ਹੈ। ਕੁਝਕੂ ਗੁਰਅਸਥਾਨਾ ਤੇ ਤਾਂ ਬਕਾਇਦਾ ਹਨੇਰਾ ਕਰ ਕੇ ਯਾ ੨ ਤੋਂ ੨੪ ਘੰਟੇ ਤਕ
ਵੀ ਇਹ ਕਿਰਿਆ ਨੂੰ ਕੀਤਾ ਜਾਂਦਾ ਹੈ। ਯੋਗ ਮਤ ਵਿਚ ਇਹ ਤਰੀਕਾ ਆਮ ਹੀ ਪ੍ਰਚਲਤ ਸੀ। ਅਜੋਕੇ ਸਾਇੰਸ
ਦਾਨਾ ਨੇ ਵੀ ਕਿਸੇ ਇਕ ਅੱਖਰ ਦੇ ਵਾਰ ਵਾਰ ਉਚਾਰਣ ਦੇ ਪ੍ਰਯੋਗ ਕੀਤੇ ਹਨ ਅਤੇ ਦਸਿਆ ਹੈ ਕਿ ਇਸ
ਕ੍ਰਿਆ ਨਾਲ ਦਿਮਾਗ ਵਿਸ ਖੁਨ ਦਾ ਦੌਰਾ ਵੱਧ ਜਾਂਦਾ ਹੈ। ਅਤੇ ਭੁਲੜ ਜੋਗੀ ਇਸ ਨੂੰ ਬੁਧੀ ਵਿਕਾਸ
ਦਾ ਵਸੀਲਾ ਸਮਝਦੇ ਹੋਣਗੇ। ਸਿੱਧ ਗੋਸਟਿ ਨਾਮਕ ਬਾਣੀ ਵਿਚ ਇਨ੍ਹਾਂ ਵਸੀਲੇਆਂ ਦਾ ਭਰਪੂਰ ਖੰਡਣ ਕੀਤਾ
ਹੋਇਆ ਹੈ।ਗੁਰਮਤ ਤਾਂ ਕੇਵਲ "ਗੁਰ ਕੀ ਮਤਿ ਤੂੰ ਲੇਹਿ ਇਆਨੇ" (ਪੰਨਾ ੨੮੮) ਵਾਲੇ ਸਿਧਾੰਤ ਨੂੰ
ਹੀ ਤਰਬੀਅਤ ਦੇਂਦੀ ਹੈ।ਗੁਰ ਤੋਂ ਪ੍ਰਾਪਤ ਗਿਆਨ ਤੋਂ ਹੀ ਬੁਧੀ ਦਾ ਵਿਕਾਸ ਕਰਨਾ ਹੈ ਅਤੇ ਸਬ ਤੋਂ
ਪਹਿਲਾਂ ਭਰਮਾਂ ਦਾ ਨਾਸ਼ ਕਰਨਾ ਹੈ। ਅਤੇ ਸਿਮਰਨ ਸ਼ਬਦ ਦੇ ਸਹੀ ਅਰਥ ਕਿਸੀ ਬਿਸਰੀ ਹੋਇ ਗੱਲ ਨੂੰ ਯਾਦ
ਆ ਜਾਣ ਦੇ ਹਨ ਨਾਂ ਕੇ ਯਾਰ ਕਰੀ ਜਾਣ ਦੇ ਹਨ ।


ਹਾਹਾ ਅਖੱਰ ਦੇ ਉਚਾਰਣ ਸੰਬਧੀ ਕੁਝ ਹੋਰ ਵਿਚਾਰਾਂ: ਗੁਰਬਾਣੀ ਦੀ ਲਿੱਖਤ ਅੰਦਰ "ਹ" ਅਖੱਰ ਦਾ


ਉਚਾਰਣ ਬਹੁਤ ਹੀ ਸੂਝ ਦਾ ਵਿਸਾਂ ਹੈ। ਖਾਸ ਕਰਕੇ ਜਦ ਇਸ ਅੱਖਰ ਨੂ ਸ਼ਬਦ ਦੇ ਵਿਚਕਾਰ ਯਾ ਪਿਛਲੇਤਰ ਤੇ
ਲਗਾਇਆ ਜਾਵੇ ਤੇ ਇਸ ਤੇ "ਸਿਹਾਰੀ" ਯਾ "ਔਂਕੜ" ਮਾਤ੍ਰਾ ਵੀ ਲੱਗੀ ਹੋਵੇ।


ਇਕ ਵਚਨ ਨਾਉਂ ਸ਼ਬਦਾਂ ਨਾਲ ਔਂਕੜ ਦੀ ਵਰਤੋਂ: ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ


ਜੇ ਸ਼ਬਦ ਨਾਉਂ ਪੁਲਿੰਗ ਹੋਵੇ ਤਾਂ ਔਂਕੜ ਆਮ ਤੌਰ ਤੇ ਇਕ ਵਚਨ ਬਨਾਉਣ ਲਈ ਲਗਾਇਆ ਜਾਂਦਾ
ਹੈ। ਜੇ ਕਰ ਅੰਤਲੇ ਅੱਖਰ ਨਾਲੋਂ ਔਂਕੜ ਉਤਾਰ ਲਿਆ ਜਾਵੇ ਤਾਂ ਫਿਰ ਉਹੀ ਸ਼ਬਦ ਬਹੁ ਵਚਨ ਬਣ ਜਾਂਦਾ
ਹੈ।ਜੋ ਕਿ ਅਰਥ ਕਰਣ ਵਿਚ ਸਹਾਇਕ ਹੁੰਦਾ ਹੈ। ਉਸ ਦਾ ਉਚਾਰਣ ਨਾਲ ਕੋਈ ਸੰਬੰਧ ਨਹੀਂ ਹੈ।
ਰਾਹੁ (੧੬ ਵਾਰੀ) = ਰਾਹ (੧੩ ਵਾਰੀ)
ਹੁਕਮੀ ਹੁਕਮੁ ਚਲਾਏ ਰਾਹੁ ॥ (ਪੰਨਾ ੨), ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥(ਪੰਨਾ


ਮਾਹੁ (੭ ਵਾਰੀ) = ਮਾਹ (੧੦ ਵਾਰੀ)
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥(ਪੰਨਾ ੪), ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ
॥(ਪੰਨਾ ੧੩੬)


ਸਾਹੁ (੫੬ ਵਾਰੀ) = ਸਾਹ (੫੩ ਵਾਰੀ)
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥(ਪੰਨਾ ੨੨), ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ
ਮਾਲੁ ਧਨੁ ॥(ਪੰਨਾ ੫)


ਰਾਹੁ ਦਾ ਰਾਹੋ, ਮਾਹੁ ਦਾ ਮਾਹੋ ਅਤੇ ਸਾਹੁ ਦਾ ਸ਼ਾਹੋ ਪੜ੍ਹਿਆ ਜਾਣਾ ਅਸ਼ੁੱਧ ਹੈ।


'ਹ'ਅੱਖਰ ਦਾ ਸਵਰ ਕਰਕੇ ਵਰਤਿਆ ਜਾਣਾ: ਜਦੋਂ ਕਿਸੇ ਸ਼ਬਦ ਦੇ ਅੰਤ ਵਿਚ 'ਹ' ਸਵਰ ਕਰਕੇ ਵਰਤਿਆ


ਜਾਂਦਾ ਹੈ, ਤਾਂ ਔਂਕੜ ਉਸ ਨਾਲ ਮਿਲ ਕੇ ਹੋੜੇ ਦੀ ਥਾਂ ਆਉਂਦਾ ਹੈ।
ਅੰਦਰਹੁ = ਅੰਦਰੋਂ, ਵਿਚਹੁ = ਵਿਚੋਂ, ਭੰਡਹੁ = ਭੰਡੋਂ, ਕਪਾਹਹੁ = ਕਪਾਹੋਂ, ਨਾਵਹੁ =
ਨਾਵੋਂ


ਅਤੇ ਹੋੜਾ ਉਸ ਨਾਲ ਮਿਲ ਕੇ ਓ ਦੀ ਥਾਂ ਆਉਂਦਾ ਹੈ।
ਸਹੇਲੀਹੋ = ਸਹੇਲੀਓ, ਪਿਆਰਿਹੋ = ਪਿਆਰਿਓ, ਵਡਭਾਗੀਹੋ = ਵਡਭਾਗੀਓ, ਭਾਈਹੋ = ਭਾਈਓ


ਇਸ ਵਿਸ਼ੇ ਤੇ ਖੁੱਲੀ ਵਿਚਾਰ ਦਾਸ ਨੇ ਆਪਣੀ ਵੈਬੱ ਸਾਇਟ (ਹਟਟਪ://ਮeਮਬeਰਸ.ੋਪਟੁਸਨeਟ.ਚੋਮ.ਉ/
ਗੁਰਬaਨਵਿaਿਕaਰaਨ/) ਤੇ ਕੀਤੀ ਹੋਇ ਹੈ ਅਤੇ ਪਾਠਕਾਂ ਨੂੰ ਬੇਨਤੀ ਹੈ ਕਿ ਓਹ ਇਸ ਨੂੰ ਜਰੂਰ ਪੜ੍ਹਨ।


ਫਤਿਹ ਸ਼ਬਦ ਦਾ ਸਹੀ ਸਰੂਪ: ਗੁਰਮਤ ਸੰਬੰਧੀ ਲਿਖਤਾਂ ਵਿਚ ਫਤਿਹ ਸ਼ਬਦ ਆਮ ਪੜ੍ਹਨ ਨੂੰ ਮਿਲਦਾ


ਹੈ ਅਤੇ ਇਹ ਵੀ ਸਮਝ ਵਿਚ ਆaੁਂਦਾ ਹੈ ਕੇ ਜਿਯਾਦਾਤਰ ਤੇ ਲੇਖਕ ਸੱਜਣ "ਫਤਿਹ" ਸ਼ਬਦ ਨੂੰ "ਫਤਹਿ"
ਯਥਾ ਤੱਤੇ ਅੱਖਰ ਤੇ ਸਿਹਾਰੀ ਦੀ ਬਜਾਏ ਹਾਹੇ ਅੱਖਰ ਤੇ ਸਿਹਾਰੀ ਵਰਤ ਕੇ ਲਿਖਣ ਨੂੰ ਵੱਧ ਅਹਮੀਅਤ
ਦੇਂਦੇ ਹਨ। ਆਦਿ ਗ੍ਰਥ ਦੀ ਬਾਣੀ ਅੰਦਰ ਇਹ ਸ਼ਬਦ ਕੇਵਲ ਇਕ ਵਾਰੀ ਹੀ ਪੰਨਾ ੨੫੮ ਤੇ ਵਰਤਿਆ ਹੈ।
"ਸਲੋਕੁ ॥ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥
੧॥" ਦਾਸ ਦੀ ਇਹ ਬੇਨਤੀ ਹੈ ਕਿ ਇਸ ਸ਼ਬਦ ਨੂੰ ਗੁਰਮਤ ਦੀ ਭਾਸਾਂ ਅਨੁਸਾਰ ਹੀ ਲਿਖਆ ਜਾਵੇ।


ਅੰਤ ਵਿਚ ਦਾਸ ਇਸ ਗੱਲ ਦੀ ਉਮੀਦ ਰਖਦਾ ਹੈ ਕਿ ਜਗਿਯਾਸੁ ਸੱਜਣ ਇਸ ਗਿਆਨ ਦੇ ਸਮੁੰਦਰ "ਧੁਰ ਕੀ
ਬਾਣੀ, ਮਹਾ ਪੁਰਖ ਕੀ ਬਾਣੀ" ਦੀ ਭਰਪੂਰ ਖੋਜ ਕਰਕੇ ਗੁਰਮਤ ਦੀ ਰੌਸ਼ਨੀ ਦੇ ਅਨੁਕੂਲ " ਜਪ, ਜਾਪ ਨਾਮ,
ਸਿਮਰਨ, ਜਸ, ਗੁਰ, ਗੁਰੂ, ਦਸਮ ਦੁਆਰ, ਭਗਤੀ" ਆਦ ਸ਼ਬਦਾ ਦੇ ਮੌਲਿਕ ਭਾਵਾਂ ਨੂੰ ਸਮਝਣ ਅਤੇ
ਹੋਰਨਾ ਨਾਲ ਵੀ ਜਰੂਰ ਸਾਝੇ ਕਰਣ।


ਵੈਬਸਟਰ ਜੋ ਕੀ ਦੁਨੀਆ ਦਾ ਇਕ ਪ੍ਰਸਿੱਧ ਸ਼ਬਦ ਕੋਸ਼ ਹੈ। ਜਪ (Meditate) ਸ਼ਬਦ ਦੇ ਅਰਥ ਡੂੰਗੀ ਸਮਝ ਤੇ
ਵਿਚਾਰ ਦੇ ਹੀ ਕਰਦੀ ਹੈ।
According to Webster Dictionary: The words Ponder, Meditate and Ruminate are synonyms and
mean to consider or examine attentively or deliberately. PONDER implies a careful weighing
of a problem or, often, prolonged inconclusive thinking about a matter; MEDITATE implies a


definite focusing of one's thoughts on something as to understand it deeply.


ਵਾਹ ਗੁਰੂ ਜੀ ਕਾ ਖਾਲਸਾ। ਵਾਹ ਗੁਰੂ ਜੀ ਕੀ ਫਤਿਹ।

Sabhkee Mat Mil Keemat Paa-ee

                          ਸਭਕੀ ਮਤਿ ਮਿਲਿ ਕੀਮਤਿ ਪਾਈ

ਆਓ ਹੁਣ ਆਪਾਂ ਰਹਰਾਸਿ ਸਾਹਿਬ ਜੀ ਦੀ ਪਵਿਤ੍ਰ ਬਾਣੀ ਵਿਚ ਪੰਨਾ ੯ ਉਤੇ ਦਰਜ਼ "ਸੋ ਦਰੁ" ਸਿਰਲੇਖ ਅੰਦਰ
ਦੁਸਰੇ ਸ਼ਬਦ ਆਸਾ ਮਹਲਾ ੧ ॥ ਸੁਣਿ ਵਡਾ ਆਖੈ ਸਭੁ ਕੋਇ ॥ ਤੋਂ ਆਰੰਭ ਹੋਇ ਇਸ ਸ਼ਬਦ ਦੀ ਇਕ
ਪੰਕਤੀ "ਸਭ ਕੀ ਮਤਿ ਮਿਲਿ ਕੀਮਤਿ ਪਾਈ ॥" ਦੇ ਗੁਰਮਤ ਅਰਥ ਬੋਧ ਅਤੇ ਗੁਰਬਾਣੀ ਵਿਆਕਰਣ ਨੇਮਾਂ ਦੇ
ਅਨੁਕੂਲ ਸਹੀ ਪਦ ਛੇਦ ਦੀ ਖੁੱਲੀ ਵਿਚਾਰ ਕਰਿਅੇ।ਇਹ ਸ਼ਬਦ ਸ੍ਰੀ ਆਦਿ ਗ੍ਰਥ ਜੀ ਦੇ ਪੰਨਾ ੩੪੮ ਉਤੇ "
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥" ਦੇ ਸਿਰਲੇਖ ਅੰਦਰ ਫਿਰ ਦਰਜ਼ ਹੋਇਆ ਹੈ। ਇਸ ਸ਼ਬਦ ਵਿਚ ਸਿਰਫ
ਕੁਝ ਸ਼ਬਦਾਂ ਦਾ ਹੀ ਫਰਕ ਹੈ ਜਿਵੇਂ ਕਿ ਪਹਿਲੇ ਬੰਦ ਵਿਖੇ ਕੋਇ ਦੇ ਸਥਾਨ ਤੇ ਕੋਈ ਅਤੇ ਹੋਇ ਦੇ
ਸਥਾਨ ਤੇ ਹੋਈ ਲਿਖਆ ਹੈ ਅਤੇ ਤੀਸਰੇ ਬੰਦ ਵਿਖੇ ਵਡਿਆਈਆ ਦੇ ਸਥਾਨ ਤੇ ਵਡਿਆਈਆਂ ਬਿੰਦੀ
ਸਹਿਤ ਦਰਜ਼ ਹੋਇਆ ਮਿਲਦਾ ਹੈ। ਜੋ ਕਿ ਇਸ ਸਿਧਾਂਤ ਦੀ ਪ੍ਰੌੜਤਾ ਕਰਦਾ ਹੈ ਜਿਥੋ ਸੰਪੁਰਣ ਬਾਣੀ ਦੇ
੧੪੨੯ ਪੰਨਿਆ ਤੇ ੩੨ ਵਾਰੀਂ ਹੋਰ ਵੀ ਇਹ ਸ਼ਬਦ ਬਿਨਾਂ ਬਿੰਦੀ ਤੋਂ ਦਰਜ਼ ਹੋਇਆ ਹੈ। ਇਸ ਸ਼ਬਦ ਨੂੰ
ਹਮੇਸ਼ਾ ਬਿੰਦੀ ਸਹਿਤ ਹੀ ਉਚਾਰਣ ਕਰਨਾ ਹੈ ਕਿਯੋਕਿ ਇਹ ਸ਼ਬਦ ਬਹੁਵਚਨ ਦਾ ਸੁਚਕ ਹੈ।ਗੁਰਬਾਣੀ ਦੀ ਲਿਖਣ
ਵਿੱਧੀ ਇਤਨੀ ਨਿਰਾਲੀ ਅਤੇ ਵਿਲੱਖਣ ਹੈ ਕਿ ਇਹ ਆਪਣੇ ਆਪ ਵਿਚ ਆਪ ਹੀ ਅਪਣੀ ਕੋਸ਼ਕਾਰੀ (ਧਚਿਟਿਨaਰੇ)
ਹੈ।ਪਰ ਇਹ ਬੜੀ ਖੋਜ ਅਤੇ ਮੇਹਨਤ ਦਾ ਵਿਸ਼ਾ ਹੈ।ਤਾਹੀਂਯੋ ਤਾਂ ਇਸ ਪ੍ਰਕਾਰ ਦੇ ਸੰਕੇਤ ਦਰਜ਼ ਹਨ।
"ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥
੧॥" ਪੰਨਾ ੨੫੧
ਦੋਨ੍ਹਾਂ ਸ਼ਬਦਾਂ ਦੇ ਅਰਥ ਭਾਵ ਵਿਚ ਕੋਈ ਫਰਕ ਨਹੀਂ ਹੈ।ਪਰੰਤੂ ਦੋਨ੍ਹਾਂ ਸ਼ਬਦਾ ਦੇ ਦੁਸਰੇ ਬੰਦ ਵਿਚ ਇਹ ਪੰਕਤੀ:-
"ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥"
ਇਸ ਹੀ ਤਰ੍ਹਾਂ ਦਰਜ਼ ਹੈ ਜੋ ਕੀ ਅਰਥ ਬੋਧ
ਅਤੇ ਗੁਰਬਾਣੀ ਵਿਆਕਰਣ ਦੋਨਾਂ੍ਹ ਹੀ ਨਿਯਮਾਂ ਦੇ ਵਿਪਰੀਤ ਹੈ।

ਗੁਰਬਾਣੀ ਵਿਆਕਰਣ ਨਿਯਮਾਮਵਲੀ: ਆਓ ਪਹਿਲਾਂ ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਇਸ ਪੰਕਤੀ
ਵਿਚ "ਸਭਕੀਮਤਿ" ਦਾ ਪੁਰਾ ਵਿਸ਼ਲੇਸ਼ਣ ਕਰੀਅੇ। ਇਨ੍ਹਾਂ ਸ਼ਬਦਾ ਦਾ "ਸਭ ਕੀਮਤਿ" ਜਾਂ ਸਭ ਕੀ ਮਤਿ" ਲਿਖ ਕੇ
ਅਰਥ ਕੀਤੇ ਜਾ ਸਕਦੇ ਹਨ। "ਸਭ" ਸ਼ਬਦ ਗੁਰਬਾਣੀ ਵਿਆਕਰਣ ਦੇ ਨਿਯਮਾ ਅਨੁਸਾਰ ਜਾਂ ਤਾਂ ਪੜਨਾਂਵ ਕਰ ਕੇ
ਜਾਂ ਫਿਰ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਜਾਂਦਾਂ ਹੈ।ਦੋਵੇ ਹੀ ਕਿਸਮਾਂ ਦੇ ਵਿਆਕਰਣੀ ਸ਼ਰੇਣੀ ਦਾ ਰੂਪ ਹੋਣ
ਕਰ ਕੇ ਇਹ ਸ਼ਬਦ ਸ੍ਰੀ ਆਦਿ ਗ੍ਰਥ ਜੀ ਦੇ ੧੪੨੯ ਪੰਨਿਆ ਤੇ ਤਿੰਨ ਰੂਪਾਂ ਵਿਚ ਦਰਜ਼ ਹੋਇਆ ਮਿਲਦਾ ਹੈ।
੧) ਸਭ (ਮੁਕਤਾ ਅੰਤ) ੧੨੪੧ ਵਾਰੀ: ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
ਪੰਨਾ ੧੦
੨) ਸਭੁ (ਔਂਕੜ ਅੰਤ) ੯੯੦ ਵਾਰੀ: ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥ ਪੰਨਾ ੨
੩) ਸਭਿ (ਸਿਹਾਰੀ ਅੰਤ) ੭੩੮ ਵਾਰੀ: ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ॥ ਪੰਨਾ ੪

ਨੇਮ # ੧: ਕਿਸੇ ਵੀ ਇਸਤ੍ਰੀ ਵਾਚਕ (ਢeਮਨਿਨਿe) ਸ਼ਬਦ ਨਾਲ "ਸਭ" ਸ਼ਬਦ ਦਾ ਮੁਕਤਾ ਅੰਤ ਵਾਲਾ ਰੂਪ
ਵਰਤਿਆ ਜਾਂਦਾਂ ਹੈ। ਜਿਵੇਂ ਕਿ ਪੰਕਤੀ # ੧ ਵਿਖੇ: ਸ਼ਬਦ ਉਪਾਈ ਅਤੇ ਗੋਈ ਦੋਵੇਂ ਹੀ ਇਸਤ੍ਰੀ ਵਾਚਕ
ਹਨ ਤੇ ਦੋਵੇਂ ਹੀ ਸ਼ਬਦਾਂ ਨਾਲ "ਸਭ" ਮੁਕਤਾ ਅੰਤ ਹੀ ਵਰਤਿਆ ਗਇਆ ਹੈ। ਜਦੋਂ ਉਪਾਈ ਦੇ ਸਥਾਨ
ਤੇ "ਉਪਾਇਆ" ਸ਼ਬਦ ਵਰਤਿਆ ਜਾਂਦਾਂ ਹੈ ਜੋ ਕੀ ਪੁਰਸ਼ ਵਾਚਕ ਦਾ ਸੁਚਕ ਹੈ। "ਸਭ" ਸ਼ਬਦ ਦਾ ਔਂਕੜ
ਅੰਤ ਵਾਲਾ ਰੂਪ ਵਰਤਿਆ ਗਇਆ ਹੈ ਜਿਵੇਂ ਕੀ "ਆਪੇ ਮੋਹੁ ਸਭੁ ਜਗਤੁ ਉਪਾਇਆ ॥ ਪੰਨਾ ੧੨੫"

ਨੇਮ # ੨: ਕਿਸੇ ਵੀ ਪੁਰਸ਼ ਵਾਚਕ (ੰaਸਚੁਲਨਿe) ਜਾਂ ਇਕ ਵਚਨ (ਸ਼ਨਿਗੁਲaਰ) ਸ਼ਬਦ ਨਾਲ "ਸਭ" ਸ਼ਬਦ ਦਾ
ਔਂਕੜ ਅੰਤ ਵਾਲਾ ਰੂਪ ਵਰਤਿਆ ਜਾਂਦਾਂ ਹੈ। ਜਿਵੇਂ ਕਿ ਪੰਕਤੀ#੨ ਵਿਖੇ: ਸ਼ਬਦ ਸਚਿਆਰੁ ਪੁਰਸ਼ ਵਾਚਕ
ਹੈ "ਸਭੁ" ਸ਼ਬਦ ਦਾ ਔਂਕੜ ਅੰਤ ਵਾਲਾ ਰੂਪ ਵਰਤਿਆ ਗਇਆ ਹੈ।

ਨੇਮ # ੩: ਕਿਸੇ ਵੀ ਬਹੁਵਚਨ (ਫਲੁਰaਲ) ਸ਼ਬਦ ਨਾਲ "ਸਭਿ" ਸ਼ਬਦ ਦਾ ਸਿਹਾਰੀ ਅੰਤ ਵਾਲਾ ਰੂਪ ਵਰਤਿਆ
ਜਾਂਦਾਂ ਹੈ। ਜਿਵੇਂ ਕਿ ਪੰਕਤੀ#੩ ਵਿਖੇ: ਸ਼ਬਦ ਗੁਣ ਮੁਕਤਾ ਅੰਤ ਹੋਣ ਕਰ ਕੇ ਬਹੁਵਚਨ ਦਾ ਸੁਚਕ ਹੈ
ਅਤੇ "ਸਭਿ" ਸਿਹਾਰੀ ਅੰਤ ਵਰਤਿਆ ਗਇਆ ਹੈ।ਪਰੰਤੂ ਜਿੱਥੇ ਇਹ "ਗੁਣੁ" ਸ਼ਬਦ ਇਕ ਵਚਨ (ਸ਼ਨਿਗੁਲaਰ)
ਸ਼ਬਦ ਦਾ ਸੰਕੇਤਕ ਹੈ ਜਿਵੇਂ ਕਿ
"ਗੁਣੁ ਏਹੋ ਹੋਰੁ ਨਾਹੀ ਕੋਇ ॥ ਪੰਨਾ ੯" ਉਥੇ ਇਹ ਸ਼ਬਦ
ਔਂਕੜ ਸਹਿਤ ਦਰਜ਼ ਹੈ।

ਸਭ, ਸਭੁ ਅਤੇ ਸਭਿ ਸ਼ਬਦ ਦਾ ਉਚਾਰਣ ਕੇਵਲ "ਸਭ" ਹੀ ਕਰਨਾ ਹੈ ਸਭੋ ਜਾਂ ਸਭੇ ਨਹੀਂ ਕਰਨਾ ।
ਨੇਮ # ੪: ਕਿਸੇ ਵੀ ਨਾਂਵ (ਂੁਨ) ਜਾਂ ਪੜਨਾਂਵ (ਫਰੋਨੁਨ) ਦੇ ਨਾਲ ਜਦੋਂ ਕੋਈ ਸੰਪਾਦਕੀ
(ਫਰeਪੋਸਟਿਨ) ਸ਼ਬਦ ਜਿਵੇਂ ਕਿ " ਕਾ, ਕੇ, ਕੀ ,ਕੈ, ਕਉ , ਦਾ, ਦੇ ਮਹਿ, ਬਿਨੁ, ਵਿਟਹੁ ਆਦਿ ਵਰਤੇ ਜਾਂਦੇਂ
ਹੋਣ ਤਾਂ ਉਸ ਨਾਂਵ ਜਾਂ ਪੜਨਾਂਵ ਦੀ ਅੰਤਲੀ ਮਾਤ੍ਰਾ ਲਹਿ ਕੇ ਮੁਕਤਾ ਹੋ ਜਾਂਦੀ ਹੈ। ਇਹ ਸੰਪਾਦਕੀ ਪਦ
ਲੁਪਤ ਰੂਪ ਵਿਚ ਵੀ ਵਰਤੇ ਜਾਂ ਸਕਦੇ ਹਨ ।ਪ੍ਰਮਾਣ ਦੇ ਤੌਰ ਤੇ ਕੁਝਕ ਪੰਕਤੀਆਂ ਦਿਤੀਆਂ ਜਾ ਰਹਿਆਂ ਹਨ।
ਪਾਠਕ ਸੱਜਣ ਬੜੇ ਗੌਹ ਨਾਲ ਇਸ ਦੀ ਵਿਚਾਰ ਕਰ ਲੈਣ।

ਸਭ ਕੀਮਤਿ ਮਿਲਿ ਕੀਮਤਿ ਪਾਈ ॥ ਪੰਨਾ ੯ (ਨੇਮ # ੧ ਇਸਤ੍ਰੀ ਵਾਚਕ )
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ ਪੰਨਾ ੨੭੦ (ਨੇਮ # ੪ ਸੰਪਾਦਕੀ "ਕੀ" )
ਸਾਧਸੰਗਿ ਹੋਇ ਸਭ ਕੀ ਰੇਨ ॥ ਪੰਨਾ ੨੭੧ (ਨੇਮ # ੪ ਸੰਪਾਦਕੀ "ਕੀ" )
ਹੋਇ ਰਹੇ ਸਭ ਕੀ ਪਗ ਛਾਰੁ ॥੧॥ੇ ॥ ਪੰਨਾ ੩੯੨ (ਨੇਮ # ੪ ਸੰਪਾਦਕੀ "ਕੀ" )
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥ ਪੰਨਾ ੪੯੯ (ਨੇਮ # ੪
ਸੰਪਾਦਕੀ "ਕਾ" )
ਹਰਿ ਬਿਸਰਤ ਸਭ ਕਾ ਮੁਹਤਾਜ ॥੩॥ ਪੰਨਾ ੮੦੨ (ਨੇਮ # ੪ ਸੰਪਾਦਕੀ "ਕਾ" )
ਰਚਨਾ ਸਾਚੁ ਬਨੀ ॥ ਸਭ ਕਾ ਏਕੁ ਧਨੀ ॥੧॥ ਰਹਾਉ ॥ ਪੰਨਾ ੯੧੩ (ਨੇਮ # ੪ ਸੰਪਾਦਕੀ "ਕਾ" )
ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥ ਪੰਨਾ ੨੭ (ਨੇਮ # ੪ ਸੰਪਾਦਕੀ "ਮਹਿ" )
ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥ ਪੰਨਾ ੩੨੯(ਨੇਮ # ੪ ਸੰਪਾਦਕੀ "ਮਹਿ" )
ਦੂਰਿ ਨ ਨੇਰੈ ਸਭ ਕੈ ਸੰਗਾ ॥ ਪੰਨਾ ੨੩੫ (ਨੇਮ # ੪ ਸੰਪਾਦਕੀ "ਕੈ" )
ਸਭ ਕੈ ਮਧਿ ਸਗਲ ਤੇ ਉਦਾਸ ॥ ਪੰਨਾ ੨੯੩ (ਨੇਮ # ੪ ਸੰਪਾਦਕੀ "ਕੈ" )
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥ ਪੰਨਾ ੨੫੭ (ਨੇਮ # ੪ ਸੰਪਾਦਕੀ "ਕਉ" )
ਕੋਮਲ ਬਾਣੀ ਸਭ ਕਉ ਸੰਤੋਖੈ ॥ਪੰਨਾ ੨੯੯ (ਨੇਮ # ੪ ਸੰਪਾਦਕੀ "ਕਉ" )

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥ ਪੰਨਾ ੯
ਆਓ ਹੁਣ ਇਨ੍ਹਾਂ ਪੰਕਤੀਆਂ ਦੀ ਪੁਨਰ ਵਿਚਾਰ ਕਰੀਏ ਪਹਿਲੀ ਪੰਕਤੀ ਵਿਖੇ ਸ਼ਬਦ "ਸੁਰਤੀ" ਬਹੁਵਚਨ ਹੋਣ
ਕਰਕੇ ਸ਼ਬਦ "ਸਭਿ" ਨੇਮ #੩ ਦੇ ਮੁਤਾਬਕ ਬਹੁਵਚਨ ਰੂਪ ਵਿਚ ਲਿਖਿਆ ਹੋਇਆ ਹੈ ਅਤੇ ਦੁਸਰੀ ਵਾਰੀ ਇਹ
ਸ਼ਬਦ "ਸਭ" ਨੇਮ#੧ ਦੇ ਮੁਤਾਬਕ ਇਸਤ੍ਰੀ ਵਾਚਕ ਰੂਪ ਵਿਚ ਲਿਖਿਆ ਹੋਇਆ ਹੈ।ਜਦ ਕਿ ਇਸ ਸ਼ਬਦ ਦੇ ਅਰਥ
ਭਾਵ ਦੇ ਤੋਲ ਅਨੁਸਾਰ ਬਹੁਵਚਨ ਹੀ ਹੋਣਾ ਚਾਹਿਦਾ ਹੈ। ਜਿਵੇਂ ਕੇ ਇਸ ਸ਼ਬਦ ਦੇ ਤੀਸਰੇ ਬੰਦ ਵਿਖੇ "ਸਭਿ
ਸਤ ਸਭਿ ਤਪ ਸਭਿ ਚੰਗਿਆਈਆ ॥"ਵਾਲੀ ਪੰਕਤੀ ਵਿਖੇ "ਸਭਿ" ਸ਼ਬਦ ਦੁਬਾਰਾ ਬਹੁਵਚਨ ਰੂਪ ਵਿਚ ਹੀ ਲਿਖਿਆ
ਹੈ।

ਆਓ ਹੁਣ ਇਸ ਦੁਸਰੀ ਪੰਕਤੀ ਦਾ ਪਦ ਛੇਦ ਬਦਲ ਕੇ ਇਸ ਨੂੰ ਨੇਮ #੪ ਦੇ ਮੁਤਾਬਿਕ ਵਾਚੀਏ।
ਸਭ ਕੀ ਮਤਿ ਮਿਲਿ ਕੀਮਤਿ ਪਾਈ ॥ ਪੰਨਾ ੯

ਸਭ ਸ਼ਬਦ ਦੇ ਅਗੇ "ਕੀ" ਸੰਪਾਦਕੀ (ਫਰeਪੋਸਟਿਨ) ਸ਼ਬਦ ਵਰਤਿਆ ਜਾਣ ਕਰਕੇ ਇਸ "ਸਭਿ" ਦੀ ਸਿਹਾਰੀ
ਵਾਲੀ ਮਾਤ੍ਰਾ ਲਥ ਕੇ ਮੁਕਤਾ ਰੂਪ "ਸਭ" ਹੋ ਗਈ ਹੈ। ਅਤੇ ਅਰਥ ਵੀ ਸਪਸ਼ਟ ਹੋ ਗਏ ਹਨ।ਮਤਿ ਸ਼ਬਦ
ਵੀ ਗੁਰਬਾਣੀ ਵਿਆਕਰਣ ਦੇ ਮੁਤਾਬਕ ਇਸਤ੍ਰੀ ਲਿੰਗ ਹੈ ਅਤੇ ਤਾਂਹਿਉਂ "ਕੀ" ਇਸਤ੍ਰੀ ਲਿੰਗ ਵਾਚਕ
ਸੰਪਾਦਕੀ ਸ਼ਬਦ ਵਰਤਿਆ ਗਇਆ ਹੈ।

ਗੁਰਮਤ ਨਿਯਮਾਮਵਲੀ: ਗੁਰਮਤ ਦੀ ਬਿਬੇਕ ਬੁੱਧ ਅਨੁਸਾਰ ਕਿਸੇ ਵੀ ਜੜ੍ਹ ਜਾਂ ਚੇਤਨ ਵਸਤੂ ਦੀ ਕੀਮਤ ਕੋਈ
ਚੇਤਨ ਵਸਤੂ ਹੀ ਪਾ ਸਕਦੀ ਹੈ ਜੋ ਕਿ ਇਸ ਸ਼ਬਦ ਵਿਚ ਮਤਿ ਅਰਥਾਤ ਬੁਧੀ ਹੈ।ਨਹੀਂ ਤਾਂ ਕੋਇ ਵਿਚਾਰਵਾਨ
ਸੱਜਣ ਇਹ ਦੱਸੇ ਕਿ ਕੀਮਿਤ ਜੋ ਕਿ ਜੜ੍ਹ ਹੈ ਕਿਸ ਤਰਾਂ੍ਹ ਨਾਲ ਕਿਸੇ ਚੀਜ਼ ਦੀ ਕੀਮਤ ਪਾ ਸਕਦੀ ਹੈ। ਇਸ ਤੋਂ ਇਸ
ਗੱਲ ਦਾ ਅੰਦਾਜਾ ਲਗਦਾ ਹੈ ਕਿ ਸਿੱਖ ਜਗੱਤ ਗੁਰਬਾਣੀ ਦੀ ਗੁਝੀਆਂ ਰਮਜਾਂ ਤੋਂ ਅਜੇ ਕਿਤਨਾ ਦੂਰ ਹੈ।
ਕਿਤਨੇ ਦਹਾਕੇਆਂ ਤੋਂ ਇਹ ਪੰਕਤੀ ਦਾ ਪਾਠ ਅਸ਼ੁੱਧ ਹੀ ਹੋ ਰਹਿਆ ਹੈ।ਜਦ ਕੇ ਇਹ ਸਾਡੀ ਨਿਤਨੇਮ ਦੀ
ਬਾਣੀ ਹੈ ਅਤੇ ਲਗਭਗ ਹਰਇਕ ਸਿੱਖ ਘੱਟੋ ਘੱਟ ਜਪੁਜੀ ਸਾਹਿਬ ਅਤੇ ਰਹਰਾਸਿ ਸਾਹਿਬ ਦੀ ਬਾਣੀ ਨਾਲ ਤਾਂ ਜ਼ਰੂਰ
ਜੁੜਦਾ ਹੀ ਹੈ। ਦਾਸ ਇਹ ਲੇਖ ਸੀ੍ਰ ਅਕਾਲ ਤਖੱਤ ਸਾਹਿਬ ਨੂੰ ਵੀ ਨਜ਼ਰਸਾਨੀ ਵਾਸਤੇ ਜ਼ਰੂਰ ਭੇਜੇਗਾ ਤਾਂ ਕਿ
ਭਵਿੱਖ ਵਿਚ ਇਸ ਪਦ ਛੇਦ ਨੂੰ ਦਰੁਸਤ ਕੀਤਾ ਜਾਵੇ। ਸਰਬ ਵਿਚਾਰਵਾਨ ਸੰਗਤ ਨੂੰ ਵੀ ਇਹੋ ਹੀ ਬੇਨਤੀ ਹੈ
ਕਿ ਆਪ ਅਪਣੀ ਸੰਗਤ ਵਿਚ ਇਸ ਗੁਰਮਤ ਅਤੇ ਵਿਆਕਰਣ ਅਨੁਕੂਲ ਪਦ ਛੇਦ ਨੂੰ ਅਪਨਾਉਣ ਅਤੇ ਸਤਿਗੁਰ
ਦੀਆਂ ਖੁਸ਼ੀਆਂ ਪ੍ਰਾਪਤ ਕਰਣੀਆ।
ਆਓ ਹੁਣ ਸਤਗੁਰ ਦੀ ਬਖਸ਼ਸ਼ ਨਾਲ ਰਹਰਾਸਿ ਸਹਿਬ ਦੇ ਪੰਨਾ ੮ ਤੋਂ ੧੨ ਤੱਕ ਲਿਖੇ ੯ ਸ਼ਬਦਾਂ ਵਿਚ "ਸਭ"
ਸ਼ਬਦ ਦੇ ਵਖੋ ਵੱਖਰੇ ਰੂਪਾਂ ਦੀ ਸੁੱਚੀ ਤੈਆਰ ਕਰ ਕੇ ਸੰਗਤਾਂ ਨੂੰ ਇਹ ਨੇਮ ਦ੍ਰੜ ਕਰਵਾ ਦਈਏ।

ਸਭ ਕੀ ਮਤਿ ਮਿਲਿ ਕੀਮਤਿ ਪਾਈ ॥ (ਨੇਮ # ੪ ਸੰਪਾਦਕੀ "ਕੀ" )
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥(ਨੇਮ # ੧ ਇਸਤ੍ਰੀ ਵਾਚਕ )
ਸਭ ਤੇਰੀ ਤੂੰ ਸਭਨੀ ਧਿਆਇਆ ॥(ਨੇਮ # ੧ ਇਸਤ੍ਰੀ ਵਾਚਕ )
ਤੂੰ ਦਰੀਆਉ ਸਭ ਤੁਝ ਹੀ ਮਾਹਿ ॥(ਨੇਮ # ੧ ਇਸਤ੍ਰੀ ਵਾਚਕ )

ਸੁਣਿ ਵਡਾ ਆਖੈ ਸਭੁ ਕੋਇ ॥(ਨੇਮ # ੨ ਪੁਰਸ਼ ਵਾਚਕ )
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥(ਨੇਮ # ੨ ਪੁਰਸ਼ ਵਾਚਕ )
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥(ਨੇਮ # ੨ ਪੁਰਸ਼ ਵਾਚਕ )

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ (ਨੇਮ # ੩ ਬਹੁ ਵਚਨ )
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥(ਨੇਮ # ੩ ਬਹੁ ਵਚਨ )
ਜੇ ਸਭਿ ਮਿਲਿ ਕੈ ਆਖਣ ਪਾਹਿ ॥(ਨੇਮ # ੩ ਬਹੁ ਵਚਨ )
ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥(ਨੇਮ # ੩ ਬਹੁ ਵਚਨ )
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥(ਨੇਮ # ੩ ਬਹੁ ਵਚਨ )
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥(ਨੇਮ # ੩ ਬਹੁ ਵਚਨ )
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥(ਨੇਮ # ੩ ਬਹੁ ਵਚਨ )
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥(ਨੇਮ # ੩ ਬਹੁ ਵਚਨ )
ਜੀਅ ਜੰਤ ਸਭਿ ਤੇਰਾ ਖੇਲੁ ॥(ਨੇਮ # ੩ ਬਹੁ ਵਚਨ )

ਇਸ ਤਰਾਂ੍ਹ ਦੀਆਂ ਹੋਰ ਕੁਝ ਤ੍ਰੁਟੀਆਂ ਵਾਰੇ ਸਤਗੁਰ ਦੇ ਬਖਸ਼ੇ ਗਿਆਨ ਮੁਤਾਬਕ ਦਾਸ ਭਵਿੱਖ ਵਿਚ ਹੋਰ
ਵੀ ਉਪਰਾਲੇ ਕਰਦਾ ਰਹੇਗਾ ।
 
ਭੁੱਲ ਚੁੱਕ ਮੁਆਫ